17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਡੀ. ਪੀ. ਰਾਜਨ ਚੌਧਰੀ ਨੇ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਸੋਨੇ ਦਾ ਤਗਮਾ ਜਿੱਤਿਆ

ਹੁਸ਼ਿਆਰਪੁਰ, 17 ਸਤੰਬਰ (ਬਲਜਿੰਦਰਪਾਲ ਸਿੰਘ)-ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ‘ਚ ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ ਹੁਸ਼ਿਆਰਪੁਰ ਦੇ ਹੋਣਹਾਰ ਖਿਡਾਰੀ ਡੀ. ਪੀ.

Ad Position 21
No active advertisement
ਅਜੀਤ ਡੈਸਕ 18-09-2026
ਹੁਸ਼ਿਆਰਪੁਰ, 17 ਸਤੰਬਰ (ਬਲਜਿੰਦਰਪਾਲ ਸਿੰਘ)-ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ‘ਚ ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ ਹੁਸ਼ਿਆਰਪੁਰ ਦੇ ਹੋਣਹਾਰ ਖਿਡਾਰੀ ਡੀ. ਪੀ. ਰਾਜਨ ਚੌਧਰੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੋਨੇ ਦਾ ਤਗਮਾ ਜਿੱਤ ਕੇ ਸੂਬੇ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਰਾਜਨ ਨੇ ਇਸ ਸ਼ਾਨਦਾਰ ਜਿੱਤ ਨਾਲ ਦਸੰਬਰ ਮਹੀਨੇ ‘ਚ ਕੰਬੋਡੀਆ ‘ਚ ਹੋਣ ਵਾਲੀ ਏਸ਼ੀਅਨ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਲਈ ਭਾਰਤੀ ਟੀਮ ‘ਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਇਸ ਪ੍ਰਾਪਤੀ ‘ਤੇ ਸਕੂਲ ਦੇ ਪ੍ਰਿੰਸੀਪਲ ਆਸਾਪੁਰ ਸਿੰਘ ਬੇਦੀ ਨੇ ਖਿਡਾਰੀ ਡੀ. ਪੀ. ਰਾਜਨ ਚੌਧਰੀ ਨੂੰ ਵਧਾਈ ਦਿੱਤੀ। ਸਕੂਲ ਦੇ ਮੈਨੇਜਰ ਡਾ. ਅਰਵਿੰਦ ਕੁਮਾਰ ਨੇ ਡੀ. ਪੀ. ਰਾਜਨ ਚੌਧਰੀ ਨੂੰ ਇਸ ਸ਼ਾਨਦਾਰ ਸਫਲਤਾ ‘ਤੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਤੇ ਸਕੱਤਰ ਆਰ. ਐਮ. ਭੱਲਾ ਨੇ ਵੀ ਡੀ. ਪੀ. ਰਾਜਨ ਚੌਧਰੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਦੇ ਆਬਜ਼ਰਵੇਸ਼ਨ ਹੋਮ ਤੇ ਸਪੈਸ਼ਲ ਹੋਮ ਦੇ 48 ਬੱਚਿਆਂ ਨੇ ਪੂਰੇ ਕੀਤੇ ਰੋਜ਼ਗਾਰਮੁਖੀ ਹੁਨਰ ਵਿਕਾਸ ਕੋਰਸ-ਡਾ. ਬਲਜੀ... ਅਗਲੀ ਖ਼ਬਰ ਹਲਕਾ ਚੱਬੇਵਾਲ ਸਖ਼ੀਆਂ ਦੀ ਮਿਹਨਤ ਸਦਕਾ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਟੀਚਾ ਪੂਰਾ ਕਰਨ ‘ਚ ਰਿਹਾ ਮੋਹਰੀ...
Ad Position 24