ਸੰਤ ਬਾਬਾ ਸੁਤੇਹ ਪ੍ਰਕਾਸ਼ ਜੀ ਦੇ ਤਪ ਅਸਥਾਨ ’ਤੇ ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਪੁਰਬ ਤੇ ਸੰਗਰਾਂਦ ਸੰਬੰਧੀ ਸਮਾਗਮ
ਚੌਲਾਂਗ, 17 ਸਤੰਬਰ (ਸੁਖਦੇਵ ਸਿੰਘ)-ਤਪ ਅਸਥਾਨ ਸੰਤ ਬਾਬਾ ਸੁਤੇਹ ਪ੍ਰਕਾਸ਼ ਜੀ ਪਿੰਡ ਖੁਣ-ਖੁਣ ਖ਼ੁਰਦ ਵਿਖੇ ਬਾਬਾ ਸ੍ਰੀਚੰਦ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਰਾਂਦ ਸੰਬੰਧੀ ਸਮਾਗਮ ਕਰਵਾਇਆ। ਇਸ ਸੰਬੰਧੀ ਸੰਤ ਬਾਬਾ ਭੁਪਿੰਦਰ ਦਾਸ ਤੇ ਸੇਵਾਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜਥੇ, ਕਵੀਸ਼ਰੀ ਜਥੇ, ਢਾਡੀ ਜਥੇ ਸੁਖਵੀਰ ਸਿੰਘ ਚੌਹਾਨ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।
ਚੌਲਾਂਗ, 17 ਸਤੰਬਰ (ਸੁਖਦੇਵ ਸਿੰਘ)-ਤਪ ਅਸਥਾਨ ਸੰਤ ਬਾਬਾ ਸੁਤੇਹ ਪ੍ਰਕਾਸ਼ ਜੀ ਪਿੰਡ ਖੁਣ-ਖੁਣ ਖ਼ੁਰਦ ਵਿਖੇ ਬਾਬਾ ਸ੍ਰੀਚੰਦ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਰਾਂਦ ਸੰਬੰਧੀ ਸਮਾਗਮ ਕਰਵਾਇਆ। ਇਸ ਸੰਬੰਧੀ ਸੰਤ ਬਾਬਾ ਭੁਪਿੰਦਰ ਦਾਸ ਤੇ ਸੇਵਾਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜਥੇ, ਕਵੀਸ਼ਰੀ ਜਥੇ, ਢਾਡੀ ਜਥੇ ਸੁਖਵੀਰ ਸਿੰਘ ਚੌਹਾਨ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਤੇ ਸਮਾਜ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਮਨ ਗਿੱਲ ਯੂਥ ਅਕਾਲੀ ਆਗੂ, ਦੇਵਰਾਜ ਸਿੰਘ, ਹਰਬਲਾਸ ਸਿੰਘ, ਸੂਬੇ. ਸੁਰਜੀਤ ਸਿੰਘ, ਸੋਢੀ ਸੀਕਰੀ, ਪ੍ਰਦੀਪ ਸਿੰਘ, ਅਮਰੀਕ ਸਿੰਘ ਗੜ੍ਹਦੀਵਾਲਾ, ਰਛਪਾਲ ਸਿੰਘ, ਸੁੱਚਾ ਸਿੰਘ ਦਸੂਹਾ, ਗਿਆਨੀ ਸੋਹਣ ਸਿੰਘ, ਬੀਬੀ ਰੀਨਾ ਰਾਣੀ, ਹਰਬੰਸ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ, ਬੀਬੀ ਜਸਵਿੰਦਰ ਕੌਰ, ਨੀਨਾ ਰਾਣੀ, ਕਮਲੇਸ਼ ਰਾਣੀ, ਬੀਬੀ ਜੀਤ ਕੌਰ ਯੂ. ਪੀ., ਲਖਵਿੰਦਰ ਕੌਰ ਚੋਟਾਲਾ, ਮਨਦੀਪ ਕੌਰ, ਕੁਲਦੀਪ ਕੌਰ ਆਦਿ ਹਾਜ਼ਰ ਸਨ ਜਦਕਿ ਗੁਰੂ ਕਾ ਅਤੁੱਟ ਲੰਗਰ ਵਰਤਾਇਆ।