17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਲਕਸੀਹਾਂ ਹਾਈ ਸਕੂਲ ’ਚ ਬੱਚਿਆਂ ਦਾ ਮਿਡ-ਡੇ-ਮੀਲ ਭੋਜਨ ਸੜਕ ‘ਤੇ ਖਿੱਲਰਿਆ ਪਿਆ ਮਿਲਿਆ- ਧੀਮਾਨ

ਕੋਟਫ਼ਤੂਹੀ, 17 ਸਤੰਬਰ (ਅਵਤਾਰ ਸਿੰਘ ਅਟਵਾਲ)-ਲਕਸੀਹਾਂ ਦੇ ਸਰਕਾਰੀ ਸਮਾਰਟ ਹਾਈ ਸਕੂਲ ਅੰਦਰ ਪੜ੍ਹਦੇ 6ਵੀਂ, 7ਵੀਂ ਤੇ 8ਵੀਂ ਦੇ ਬੱਚਿਆਂ ਨੂੰ ਮਿਲਣ ਵਾਲੇ ਮਿਡ ਡੇ ਮੀਲ ਭੋਜਨ ਦਾ ਕੁੱਝ ਹਿੱਸਾ ਚੌਲ ਤੇ ਕੜ੍ਹੀ ਸਕੂਲ ਦੇ ਨਜ਼ਦੀਕ ਸੜਕ ’ਤੇ ਖਿੱਲਰੇ ਪਏ ਦੀ ‘ਸਿੱਖਿਆ ਬਚਾਓ ਅੰਦੋਲਨ’ ਆਗੂ ਜੈ ਗੋਪਾਲ ਧੀਮਾਨ ਨੇ ਪਿੰਡ ਦੇ ਨੌਜਵਾਨਾ ਜੁਝਾਰ ਸਿੰਘ ਆਦਿ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਮਿਡ-ਡੇ-ਮੀਲ ਭੋਜਨ ਦਾ ਬੇਅਰਥ ਕਰਨਾ ਅਤਿ ਮੰਦਭਾਗਾ ਹੈ। ਇਸ ਸੰਬੰਧ ਵਿਚ ਉਨ੍ਹਾਂ ਬੇਅਰਥ ਸੁੱਟੇ ਚੌਲ ਤੇ ਕੜ੍ਹੀ ਦੀਆਂ ਤਸਵੀਰਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਪ੍ਰਾਇਮਰੀ ਸਿੱਖਿਆ ਅਫ਼ਸਰ ਨੂੰ ਭੇਜ ਕੇ ਪੜਤਾਲ ਕਰਨ ਅਤੇ ਕਾਰਵਾਈ ਕਰਨ ਦੀ ਮੰਗ ਕਰਦੇ ਕਿਹਾ ਕਿ ਸਕੂਲ ਵਿਚ ਇਕ ਹੀ ਟੀਚਰ 80 ਬੱਚਿਆਂ ਨੂੰ ਪੜ੍ਹਾਉਣ ਦੀ ਥਾਂ ਕੰਟਰੋਲ ਕਰਨ ਵਿਚ ਡਿਊਟੀ ਨਿਭਾ ਰਿਹਾ ਹੈ, ਅਜਿਹਾ ਕੋਈ ਵੀ ਤਰੀਕਾ ਨਹੀਂ ਹੈ, ਕਿ ਇਕ ਸਿੰਗਲ ਟੀਚਰ 6ਵੀਂ, 7ਵੀਂ, 8ਵੀਂ, 9ਵੀਂ ਤੇ 10ਵੀਂ ਕਲਾਸ ਦੇ ਬੱਚਿਆਂ ਨੂੰ ਸਾਰੇ ਵਿਸਿਆਂ ਵਾਰੇ ਇਕੋ ਸਮੇਂ ਪੜ੍ਹਾ ਸਕਦਾ ਹੋਏ, ਇਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ।

Ad Position 21
No active advertisement
ਅਜੀਤ ਡੈਸਕ 18-09-2026
ਕੋਟਫ਼ਤੂਹੀ, 17 ਸਤੰਬਰ (ਅਵਤਾਰ ਸਿੰਘ ਅਟਵਾਲ)-ਲਕਸੀਹਾਂ ਦੇ ਸਰਕਾਰੀ ਸਮਾਰਟ ਹਾਈ ਸਕੂਲ ਅੰਦਰ ਪੜ੍ਹਦੇ 6ਵੀਂ, 7ਵੀਂ ਤੇ 8ਵੀਂ ਦੇ ਬੱਚਿਆਂ ਨੂੰ ਮਿਲਣ ਵਾਲੇ ਮਿਡ ਡੇ ਮੀਲ ਭੋਜਨ ਦਾ ਕੁੱਝ ਹਿੱਸਾ ਚੌਲ ਤੇ ਕੜ੍ਹੀ ਸਕੂਲ ਦੇ ਨਜ਼ਦੀਕ ਸੜਕ ’ਤੇ ਖਿੱਲਰੇ ਪਏ ਦੀ ‘ਸਿੱਖਿਆ ਬਚਾਓ ਅੰਦੋਲਨ’ ਆਗੂ ਜੈ ਗੋਪਾਲ ਧੀਮਾਨ ਨੇ ਪਿੰਡ ਦੇ ਨੌਜਵਾਨਾ ਜੁਝਾਰ ਸਿੰਘ ਆਦਿ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਮਿਡ-ਡੇ-ਮੀਲ ਭੋਜਨ ਦਾ ਬੇਅਰਥ ਕਰਨਾ ਅਤਿ ਮੰਦਭਾਗਾ ਹੈ। ਇਸ ਸੰਬੰਧ ਵਿਚ ਉਨ੍ਹਾਂ ਬੇਅਰਥ ਸੁੱਟੇ ਚੌਲ ਤੇ ਕੜ੍ਹੀ ਦੀਆਂ ਤਸਵੀਰਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਪ੍ਰਾਇਮਰੀ ਸਿੱਖਿਆ ਅਫ਼ਸਰ ਨੂੰ ਭੇਜ ਕੇ ਪੜਤਾਲ ਕਰਨ ਅਤੇ ਕਾਰਵਾਈ ਕਰਨ ਦੀ ਮੰਗ ਕਰਦੇ ਕਿਹਾ ਕਿ ਸਕੂਲ ਵਿਚ ਇਕ ਹੀ ਟੀਚਰ 80 ਬੱਚਿਆਂ ਨੂੰ ਪੜ੍ਹਾਉਣ ਦੀ ਥਾਂ ਕੰਟਰੋਲ ਕਰਨ ਵਿਚ ਡਿਊਟੀ ਨਿਭਾ ਰਿਹਾ ਹੈ, ਅਜਿਹਾ ਕੋਈ ਵੀ ਤਰੀਕਾ ਨਹੀਂ ਹੈ, ਕਿ ਇਕ ਸਿੰਗਲ ਟੀਚਰ 6ਵੀਂ, 7ਵੀਂ, 8ਵੀਂ, 9ਵੀਂ ਤੇ 10ਵੀਂ ਕਲਾਸ ਦੇ ਬੱਚਿਆਂ ਨੂੰ ਸਾਰੇ ਵਿਸਿਆਂ ਵਾਰੇ ਇਕੋ ਸਮੇਂ ਪੜ੍ਹਾ ਸਕਦਾ ਹੋਏ, ਇਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ। ਸਕੂਲ ’ਚ ਲੰਬੇ ਸਮੇਂ ਤੋਂ ਹੈੱਡ ਮਾਸਟਰ, ਹਿੰਦੀ, ਪੰਜਾਬੀ, ਹਿਸਾਬ, ਡਰਾਇੰਗ, ਐਗਰੀਕਲਚਰ, ਸੇਵਾਦਾਰ, ਚੌਕੀਦਾਰ ਤੇ ਸਫ਼ਾਈ ਕਰਮਚਾਰੀਆਂ ਪੋਸਟਾਂ ਖਾਲੀ ਪਈਆਂ ਹਨ। ਮੌਜੂਦਾ ਸਮੇਂ ਵਿਚ ਸਕੂਲ ਵਿਚ ਬੱਚਿਆਂ ਦੇ ਪੇਪਰ ਚਲ ਰਹੇ ਹਨ ਤੇ ਇਕ ਸਿੰਗਲ ਟੀਚਰ ਸਾਰੇ ਬੱਚਿਆਂ ਦੇ ਪੇਪਰ ਕਿਸੇ ਤਰ੍ਹਾਂ ਲਵੇਗਾ ਅਤੇ ਕਿਸ ਤਰ੍ਹਾਂ ਚੈੱਕ ਕਰੇਗਾ, ਜੇ ਬਿਨਾਂ ਪੜ੍ਹਾਇਆਂ ਬੱਚਿਆਂ ਦੇ ਪੇਪਰ ਲੈਣੇ ਤੇ ਬੱਚਿਆਂ ਦੇ ਮਾਪਿਆਂ ਨੂੰ ਪਾਸ ਕਰ ਕੇ ਝੂਠੀਆਂ ਤਸੱਲੀਆਂ ਦੇਣ ਦਾ ਕੀ ਲਾਭ ਹੈ। ਉਨ੍ਹਾਂ ਸਕੂਲ ਦੇ ਬਾਹਰ ਸੁੱਟੇ ਮਿਡ ਡੇ ਮੀਲ ਭੋਜਨ ਦੀ ਇਨਕੁਆਰੀ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜੰਡਵਾਲ ਵਿਖੇ ਮੁਫ਼ਤ ਆਯੁਸ਼ ਕੈਂਪ ਲਗਾਇਆ ਅਗਲੀ ਖ਼ਬਰ ਸੰਤ ਬਾਬਾ ਸੁਤੇਹ ਪ੍ਰਕਾਸ਼ ਜੀ ਦੇ ਤਪ ਅਸਥਾਨ ’ਤੇ ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਪੁਰਬ ਤੇ ਸੰਗਰਾਂਦ ਸੰਬੰਧੀ ਸਮਾਗਮ
Ad Position 24