17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪਿੰਡ ਜੰਡਵਾਲ ਵਿਖੇ ਮੁਫ਼ਤ ਆਯੁਸ਼ ਕੈਂਪ ਲਗਾਇਆ

ਭੰਗਾਲਾ, 17 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਹੁਸ਼ਿਆਰਪੁਰ ਡਾ. ਸੁਰਿੰਦਰ ਪਾਲ ਕੌਰ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ.

Ad Position 21
No active advertisement
ਅਜੀਤ ਡੈਸਕ 18-09-2026
ਭੰਗਾਲਾ, 17 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਹੁਸ਼ਿਆਰਪੁਰ ਡਾ. ਸੁਰਿੰਦਰ ਪਾਲ ਕੌਰ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਜੰਡਵਾਲ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ। ਕੈਂਪ ਦੀ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਜੰਡਵਾਲ ਦੀ ਇੰਚਾਰਜ ਡਾ. ਅਨੂੰ ਭੰਡਾਰੀ ਵਲੋਂ ਕੀਤਾ। ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਤੇ ਸਾਬਕਾ ਸਰਪੰਚ ਅਸ਼ੋਕ ਸ਼ਰਮਾ ਨੇ ਕੀਤਾ। ਕੈਂਪ ਦੌਰਾਨ ਆਯੁਰਵੈਦਿਕ ਅਤੇ ਹੋਮਿਓਪੈਥਿਕ ਵਿਭਾਗ ਦੀਆਂ ਮੈਡੀਕਲ ਟੀਮਾਂ ਵਲੋਂ ਕੁੱਲ 585 ਮਰੀਜ਼ਾਂ ਦੀ ਜਾਂਚ ਕੀਤੀ ਗਈ। ਆਯੁਰਵੈਦਿਕ ਵਿਭਾਗ ਦੇ ਡਾ. ਅਰੁਣ ਵਰਮਾ ਤੇ ਡਾ. ਦੀਪਕ ਨੇ 322 ਮਰੀਜ਼ਾਂ, ਜਦਕਿ ਹੋਮਿਓਪੈਥੀ ਵਿਭਾਗ ਦੇ ਡਾ. ਕਰਮਜੀਤ ਸਿੰਘ ਤੇ ਡਾ. ਮਨਜੀਤ ਸਿੰਘ ਨੇ 263 ਮਰੀਜ਼ਾਂ ਦੀ ਜਾਂਚ ਕੀਤੀ। ਜਾਂਚ ਉਪਰੰਤ ਆਯੁਰਵੈਦਿਕ ਉਪਵੈਦ ਸੰਦੀਪ ਸਰੋਆ, ਰਚਿਤ ਸ਼ਰਮਾ ਤੇ ਮੁਨੀਸ਼ ਕੁਮਾਰ ਅਤੇ ਹੋਮਿਓਪੈਥੀ ਡਿਸਪੈਂਸਰ ਉਮਾ ਦੇਵੀ ਤੇ ਰੁਪਿੰਦਰ ਕੌਰ ਵਲੋਂ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਆਯੁਰਵੈਦਿਕ ਵਿਭਾਗ ਦੀਆਂ ਟਰੇਡ ਦਾਈਆਂ ਬਲਜਿੰਦਰ ਕੌਰ ਤੇ ਸ਼ਾਮ ਕੌਰ, ਅਟੈਂਡੈਂਟ ਨਿਰਮਲਾ ਦੇਵੀ ਅਤੇ ਹੋਮਿਓਪੈਥਿਕ ਵਿਭਾਗ ਦੇ ਦਰਜਾ ਚਾਰ ਕਰਮਚਾਰੀ ਕੁਲਵੀਰ ਸਿੰਘ ਨੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਸਰਪੰਚ ਸਿਕੰਦਰ ਸਿੰਘ ਨੇ ਪਿੰਡ ਜੰਡਵਾਲ ਵਿਖੇ ਆਯੁਰਵੈਦਿਕ ਅਤੇ ਹੋਮਿਓਪੈਥਿਕ ਵਿਭਾਗ ਦੀਆਂ ਮੈਡੀਕਲ ਟੀਮਾਂ ਦਾ ਪਹੁੰਚਣ ’ਤੇ ਵਿਸ਼ੇਸ਼ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦਾਤਾਰਪੁਰ ਦਾ ਸੈਨਿਕ ਲਾਪਤਾ ਅਗਲੀ ਖ਼ਬਰ ਲਕਸੀਹਾਂ ਹਾਈ ਸਕੂਲ ’ਚ ਬੱਚਿਆਂ ਦਾ ਮਿਡ-ਡੇ-ਮੀਲ ਭੋਜਨ ਸੜਕ ‘ਤੇ ਖਿੱਲਰਿਆ ਪਿਆ ਮਿਲਿਆ- ਧੀਮਾਨ
Ad Position 24