ਦਾਤਾਰਪੁਰ ਦਾ ਸੈਨਿਕ ਲਾਪਤਾ
ਤਲਵਾੜਾ, 17 ਸਤੰਬਰ (ਮਹਿਤਾ)-ਦਾਤਾਰਪੁਰ ਦੇ ਨਜ਼ਦੀਕੀ ਪਿੰਡ ਨਗਰ ਦਾ ਅਗਨੀਬੀਰ ਸੈਨਿਕ ਗੁਰਪ੍ਰੀਤ ਸੰਧੂ (ਗੋਪੀ) ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੋ ਗਿਆ ਹੈ। ਗੁਰਪ੍ਰੀਤ ਦੇ ਪਿਤਾ ਰਾਜ ਕੁਮਾਰ ਤੇ ਮਾਤਾ ਮਧੂ ਬਾਲਾ ਨੇ ਦੱਸਿਆ ਕਿ ਗੁਰਪ੍ਰੀਤ ਸੰਧੂ ਸਾਡਾ ਇਕਲੌਤਾ ਸਪੁੱਤਰ ਹੈ।
ਗ
ਗੁਰਪ੍ਰੀਤ ਸੰਧੂ (ਗੋਪੀ)
18-09-2026
ਤਲਵਾੜਾ, 17 ਸਤੰਬਰ (ਮਹਿਤਾ)-ਦਾਤਾਰਪੁਰ ਦੇ ਨਜ਼ਦੀਕੀ ਪਿੰਡ ਨਗਰ ਦਾ ਅਗਨੀਬੀਰ ਸੈਨਿਕ ਗੁਰਪ੍ਰੀਤ ਸੰਧੂ (ਗੋਪੀ) ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੋ ਗਿਆ ਹੈ। ਗੁਰਪ੍ਰੀਤ ਦੇ ਪਿਤਾ ਰਾਜ ਕੁਮਾਰ ਤੇ ਮਾਤਾ ਮਧੂ ਬਾਲਾ ਨੇ ਦੱਸਿਆ ਕਿ ਗੁਰਪ੍ਰੀਤ ਸੰਧੂ ਸਾਡਾ ਇਕਲੌਤਾ ਸਪੁੱਤਰ ਹੈ। ਉਹ ਲਗਪਗ ਦਸ ਮਹੀਨੇ ਪਹਿਲਾ ਭਾਰਤੀ ਸੈਨਾ ਦੀ ਅਗਨੀਬੀਰ ’ਚ ਭਰਤੀ ਹੋਇਆ ਸੀ। ਇਸ ਸਮੇਂ ਉਹ 21 ਪੰਜਾਬ ਯੂਨਿਟ ਜੰਮੂ ਪੂੰਛ ਰਾਜੋਰੀ ਵਿਖੇ ਤਾਇਨਾਤ ਹੈ। ਗੁਰਪ੍ਰੀਤ 15 ਦਿਨ ਦੀ ਛੁੱਟੀ ਕੱਟਣ ਲਈ 31 ਅਗਸਤ ਨੂੰ ਆਪਣੇ ਜੱਦੀ ਪਿੰਡ ਨਗਰ (ਦਾਤਾਰਪੁਰ) ਆਇਆ ਸੀ। 14 ਸਤੰਬਰ ਨੂੰ ਗੁਰਪ੍ਰੀਤ ਦੀ ਛੁੱਟੀ ਖ਼ਤਮ ਹੋ ਗਈ ਅਤੇ ਉਹ ਆਪਣੀ ਯੂਨਿਟ ਲਈ ਰਵਾਨਾ ਹੋਇਆ। ਉਸ ਦੀ ਮਾਤਾ ਉਸ ਨੂੰ ਅੱਡਾ ਝੀਰ ਦੀ ਖੂਹੀ ਵਿਖੇ ਬੱਸ ’ਤੇ ਚੜ੍ਹਾ ਕੇ ਗਈ ਅਤੇ ਲਗਪਗ 1 ਵਜੇ ਮੁਕੇਰੀਆਂ ਤੋਂ ਉਸ ਦੇ ਮਾਮੇ ਨੇ ਪੰਜਾਬ ਰੋਡਵੇਜ਼ ਦੀ ਬੱਸ ’ਚ ਪਠਾਨਕੋਟ ਲਈ ਬਿਠਾਇਆ। ਉਸ ਤੋਂ ਬਾਅਦ ਗੁਰਪ੍ਰੀਤ ਦੀ ਮਾਤਾ ਨੇ ਗੁਰਪ੍ਰੀਤ ਨੂੰ ਫ਼ੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਪਠਾਨਕੋਟ ਤੋਂ ਥੋੜਾ ਪਿੱਛੇ ਹੈ। ਉਸ ਤੋਂ ਬਾਅਦ ਗੁਰਪ੍ਰੀਤ ਲਾਲ ਮੋਬਾਈਲ ਦਾ ਸੰਪਰਕ ਟੁੱਟ ਗਿਆ। ਗੁਰਪ੍ਰੀਤ ਸੰਧੂ ਦੇ ਲਾਪਤਾ ਹੋਣ ਦਾ ਉਦੋਂ ਪਤਾ ਚੱਲਿਆ, ਜਦੋਂ ਉਹ ਆਪਣੀ ਯੂਨਿਟ ’ਚ ਨਹੀਂ ਪਹੁੰਚਿਆ ਤੇ ਯੂਨਿਟ ਦੇ ਅਧਿਕਾਰੀਆਂ ਦਾ ਗੁਰਪ੍ਰੀਤ ਦੇ ਘਰ ਫ਼ੋਨ ਆਇਆ ਕਿ ਉਹ ਯੂਨਿਟ ’ਚ ਨਹੀਂ ਪਹੁੰਚਿਆ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪਰਿਵਾਰ ਨੇ ਪੁਲਿਸ ਸਟੇਸ਼ਨ ਤਲਵਾੜਾ ਨੂੰ ਵੀ ਸੂਚਿਤ ਕਰ ਦਿੱਤਾ ਹੈ। ਰਿਸ਼ਤੇਦਾਰ ਜੰਮੂ ਲਈ ਰਵਾਨਾ ਹੋ ਗਏ ਹਨ।