ਇੰਗਲੈਂਡ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਉੜਾਪੜ/ਲਸਾੜਾ, 18 ਸਤੰਬਰ (ਲਖਵੀਰ ਸਿੰਘ ਖੁਰਦ)-ਇਥੋਂ ਨਜ਼ਦੀਕੀ ਪਿੰਡ ਸੇਲਕਿਆਣਾ ਵਿਖੇ ਇੰਗਲੈਂਡ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਪਰਮਜੀਤ ਸੁਮਨ (42) ਸਵ: ਰੇਸ਼ਮ ਲਾਲ ਜੋ ਪਰਿਵਾਰ ਸਮੇਤ ਇੰਗਲੈਂਡ ਰਹਿ ਰਿਹਾ ਸੀ।
ਉੜਾਪੜ/ਲਸਾੜਾ, 18 ਸਤੰਬਰ (ਲਖਵੀਰ ਸਿੰਘ ਖੁਰਦ)-ਇਥੋਂ ਨਜ਼ਦੀਕੀ ਪਿੰਡ ਸੇਲਕਿਆਣਾ ਵਿਖੇ ਇੰਗਲੈਂਡ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਪਰਮਜੀਤ ਸੁਮਨ (42) ਸਵ: ਰੇਸ਼ਮ ਲਾਲ ਜੋ ਪਰਿਵਾਰ ਸਮੇਤ ਇੰਗਲੈਂਡ ਰਹਿ ਰਿਹਾ ਸੀ। ਕੁਝ ਦਿਨਾਂ ਤੋਂ ਆਪਣੀ ਪਿੰਡ ਸੇਲਕਿਆਣਾ ਰਹਿੰਦੀ ਮਾਤਾ ਨੂੰ ਮਿਲਣ ਲਈ ਇਕੱਲਾ ਆਇਆ ਹੋਇਆ ਸੀ। ਬੀਤੇ ਦਿਨ ਉਹ ਆਪਣੇ ਮੋਟਰਸਾਇਲ ’ਤੇ ਪਿੰਡ ਲਸਾੜਾ ਤੋਂ ਸੇਲਕਿਆਣਾ ਵਾਪਸ ਜਾ ਰਿਹਾ ਸੀ ਤੇ ਪਿੰਡ ਪੁਆਰੀ ਤੇ ਸੋਢੋਂ ਵਿਚਕਾਰ ਇਕ ਅਵਾਰਾ ਜਾਨਵਰ ਨੂੰ ਬਚਾਉਂਦਾ ਹੋਇਆ ਅੱਗੇ ਇਕ ਗੱਡੀ ਨਾਲ ਟਕਰਾ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਲਿਜਾਂਦਿਆਂ ਹੀ ਉਸ ਦੀ ਰਸਤੇ ਵਿੱਚ ਮੌਤ ਹੋ ਗਈ। ਇਸ ਮੌਕੇ ਪਿੰਡ ਸੇਲਕਿਆਣਾ ਦੇ ਸਾਬਕਾ ਸਰਪੰਚ ਬਖਸ਼ੀਸ਼ ਚੰਦ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਤੇ ਇਕਲੌਤੀ ਪੁੱਤਰੀ ਦੇ ਇੰਗਲੈਂਡ ਤੋਂ ਇਥੇ ਪਹੁੰਚਣ ’ਤੇ ਉਸ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੁਣ ਤੱਕ ਬੇਸਹਾਰਾ ਪਸ਼ੂਆਂ ਦੀ ਵਜ੍ਹਾ ਨਾਲ ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਇਸ ਦਾ ਕੋਈ ਸਾਰਥਿਕ ਹੱਲ ਕੱਢਣ ਲਈ ਸਰਕਾਰਾਂ ਤੇ ਪ੍ਰਸ਼ਾਸ਼ਨ ਨੂੰ ਸੋਚਣਾ ਚਾਹੀਦਾ ਹੈ।