ਧਾਰਮਿਕ ਸਮਾਗਮ ’ਚ ਜਨਰਲ ਸਕੱਤਰ ਸਾਹੀ ਸਨਮਾਨਿਤ
ਤਲਵਾੜਾ, 18 ਸਤੰਬਰ (ਮਹਿਤਾ)-ਬਰੁਣ ਦੇਵਤਾ ਵੈੱਲਫੇਅਰ ਸੁਸਾਇਟੀ ਦੇਪੂਰ (ਦਾਤਾਰਪੁਰ) ਵਲੋਂ ਕੰਢੀ ਨਹਿਰ ਛਿੰਝ ਗਰਾਊਂਡ ਦੇ ਨਜ਼ਦੀਕ ਸ੍ਰੀ ਬਰੁਣ ਦੇਵਤਾ ਮੰਦਰ ਵਿਖੇ ਆਯੋਜਿਤ ਸ੍ਰੀਮਦ ਦੇਵੀ ਭਾਗਵਤ ਕਥਾ ਵਿਚ ਜਨਰਲ ਸਕੱਤਰ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਤਰਲੋਕ ਸਿੰਘ ਸਾਹੀ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਉਣ ਲਈ ਪਹੁੰਚੇ। ਉਨ੍ਹਾਂ ਕਥਾਵਾਚਕ ਆਚਾਰਿਆ ਤਰੁਣ ਡੋਗਰਾ ਵਲੋਂ ਕੀਤੀ ਜਾ ਰਹੀ ਕਥਾ ਸੁਣੀ।
ਤਲਵਾੜਾ, 18 ਸਤੰਬਰ (ਮਹਿਤਾ)-ਬਰੁਣ ਦੇਵਤਾ ਵੈੱਲਫੇਅਰ ਸੁਸਾਇਟੀ ਦੇਪੂਰ (ਦਾਤਾਰਪੁਰ) ਵਲੋਂ ਕੰਢੀ ਨਹਿਰ ਛਿੰਝ ਗਰਾਊਂਡ ਦੇ ਨਜ਼ਦੀਕ ਸ੍ਰੀ ਬਰੁਣ ਦੇਵਤਾ ਮੰਦਰ ਵਿਖੇ ਆਯੋਜਿਤ ਸ੍ਰੀਮਦ ਦੇਵੀ ਭਾਗਵਤ ਕਥਾ ਵਿਚ ਜਨਰਲ ਸਕੱਤਰ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਤਰਲੋਕ ਸਿੰਘ ਸਾਹੀ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਉਣ ਲਈ ਪਹੁੰਚੇ। ਉਨ੍ਹਾਂ ਕਥਾਵਾਚਕ ਆਚਾਰਿਆ ਤਰੁਣ ਡੋਗਰਾ ਵਲੋਂ ਕੀਤੀ ਜਾ ਰਹੀ ਕਥਾ ਸੁਣੀ। ਪ੍ਰਬੰਧਕੀ ਕਮੇਟੀ ਨੇ ਜਨਰਲ ਸਕੱਤਰ ਤਰਲੋਕ ਸਾਹੀ ਤੇ ਉਨ੍ਹਾਂ ਦੇ ਸਪੁੱਤਰ ਯੂਥ ਕਾਂਗਰਸ ਪ੍ਰਧਾਨ ਸਿਮਰਨਜੀਤ ਸਿੰਘ ਸਾਹੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ. ਰਾਜਿੰਦਰ ਸਿੰਘ, ਮਨਮੋਹਨ ਸ਼ਰਮਾ, ਗਗਨ ਦੇਵ, ਵਿਜੈ ਕੁਮਾਰ ਆਦਿ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਤੇ ਵੱਡੀ ਗਿਣਤੀ ਵਿਚ ਭਗਤਜਨ ਹਾਜ਼ਰ ਸਨ।