20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਈ. ਐਸ. ਆਈ. ਹਸਪਤਾਲ ਹੁਸ਼ਿਆਰਪੁਰ ’ਚ ਵਿਸ਼ੇਸ਼ ਟੀਕਾਕਰਨ ਸੈਸ਼ਨ ਕੱਲ੍ਹ-ਸਿਵਲ ਸਰਜਨ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਲੋਕਾਂ ਨੂੰ ਸਮੇਂ ਸਿਰ ਟੀਕਾਕਰਨ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 22 ਸਤੰਬਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਈ. ਐਸ.

Ad Position 21
No active advertisement
ਅਜੀਤ ਡੈਸਕ 21-09-2026
ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਲੋਕਾਂ ਨੂੰ ਸਮੇਂ ਸਿਰ ਟੀਕਾਕਰਨ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 22 ਸਤੰਬਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਈ. ਐਸ. ਆਈ. ਹਸਪਤਾਲ, ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਟੀਕਾਕਰਨ ਸੈਸ਼ਨ ਲਗਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਸੈਸ਼ਨ ਦੌਰਾਨ ਬੱਚਿਆਂ, ਕਿਸ਼ੋਰਾਂ ਤੇ ਗਰਭਵਤੀ ਮਹਿਲਾਵਾਂ ਨੂੰ ਉਨ੍ਹਾਂ ਦੀ ਟੀਕਾਕਰਨ ਅਨੁਸੂਚੀ ਅਨੁਸਾਰ ਬਕਾਇਆ ਟੀਕੇ ਮੁਫ਼ਤ ਲਗਾਏ ਜਾਣਗੇ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਟੀਕਾਕਰਨ ਬੱਚਿਆਂ ਤੇ ਮਾਤਾਵਾਂ ਨੂੰ ਕਈ ਗੰਭੀਰ ਅਤੇ ਰੋਕਥਾਮਯੋਗ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਨ ਦਾ ਇਕ ਮਹੱਤਵਪੂਰਨ ਸਾਧਨ ਹੈ। ਉਨ੍ਹਾਂ ਕਿਹਾ ਕਿ ਇਹ ਸੈਸ਼ਨ ਕੇਵਲ ਈ. ਐਸ. ਆਈ. ਹਸਪਤਾਲ ਦੇ ਨੇੜਲੇ ਮੁਹੱਲੇ ਜਾਂ ਕਿਸੇ ਇਕ ਇਲਾਕੇ ਦੇ ਵਸਨੀਕਾਂ ਲਈ ਹੀ ਨਹੀਂ ਹੈ, ਸਗੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸੇ ਵੀ ਹਿੱਸੇ ਨਾਲ ਸੰਬੰਧਤ ਯੋਗ ਲਾਭਪਾਤਰੀ, ਜਿਨ੍ਹਾਂ ਦੀ ਕੋਈ ਟੀਕਾਕਰਨ ਖੁਰਾਕ ਬਕਾਇਆ ਹੈ, ਇਸ ਸੈਸ਼ਨ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਵਿਚ ਐਚ. ਪੀ. ਵੀ. ਟੀਕਾਕਰਨ ਲਈ 14 ਸਾਲ ਦੀਆਂ ਕਿਸ਼ੋਰੀਆਂ ਵਿਸ਼ੇਸ਼ ਤੌਰ ’ਤੇ ਯੋਗ ਹੋਣਗੀਆਂ। 23 ਸਤੰਬਰ 2011 ਤੋਂ 22 ਸਤੰਬਰ 2012 ਦੇ ਦਰਮਿਆਨ ਜਨਮੀਆਂ ਧੀਆਂ/ਕਿਸ਼ੋਰੀਆਂ 22 ਸਤੰਬਰ 2026 ਨੂੰ ਐਚ. ਪੀ. ਵੀ. ਟੀਕਾਕਰਨ ਲਈ ਯੋਗ ਹੋਣਗੀਆਂ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਇਸ ਵਿਸ਼ੇਸ਼ ਸੈਸ਼ਨ ਦੌਰਾਨ ਲਾਭਪਾਤਰੀ ਦੀ ਉਮਰ ਅਤੇ ਟੀਕਾਕਰਨ ਸਥਿਤੀ ਅਨੁਸਾਰ ਬੀ. ਸੀ. ਜੀ., ਓ. ਪੀ. ਵੀ., ਐਫ਼. ਆਈ. ਪੀ. ਵੀ., ਡੀ. ਪੀ. ਟੀ., ਪੀ. ਸੀ. ਵੀ., ਰੋਟਾਵਾਇਰਸ ਵੈਕਸੀਨ, ਐਮ. ਆਰ., ਪੈਂਟਾਵੈਲੇਂਟ, ਟੀ. ਡੀ. ਤੇ ਐਚ. ਪੀ. ਵੀ. ਦੀ ਖੁਰਾਕ ਸਮੇਤ ਲੋੜੀਂਦੇ ਟੀਕੇ ਮੁਫ਼ਤ ਲਗਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਵਿੱਤ ਕਮੇਟੀ ਦੇ ਮੈਂਬਰ ਨਿਯੁਕਤ ਹੋਣ ’ਤੇ ਚੇਅਰਮੈਨ ਰਵਿੰਦਰ ਸਿੰਘ ਚੱਕ ਦਾ ਸ... ਅਗਲੀ ਖ਼ਬਰ ਪਾਕਿ ’ਚ ਪੈਟਰੋਲੀਅਮ ਲੇਵੀ ਖ਼ਿਲਾਫ਼ ਜਮਾਤ-ਏ-ਇਸਲਾਮੀ ਵਲੋਂ ਇਸਲਾਮਾਬਾਦ ਵੱਲ ਮਾਰਚ ਸ਼ੁਰੂ
Ad Position 24