20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਦਾਣਾ ਮੰਡੀ ਦੇ ਸ਼ੈੱਡ ’ਚੋਂ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ, ਝੋਨੇ ਦੀ ਆਮਦ ਸ਼ੁਰੂ

ਗੜ੍ਹਸ਼ੰਕਰ, 20 ਸਤੰਬਰ (ਧਾਲੀਵਾਲ)-ਇਕ ਪਾਸੇ ਜਿਥੇ ਮੰਡੀਆਂ ’ਚ ਝੋਨੇ ਦੀ ਖ੍ਰੀਦ ਸ਼ੁਰੂ ਹੋ ਚੁੱਕੀ ਹੈ, ਉਥੇ ਹੀ ਦਾਣਾ ਮੰਡੀਆਂ ਤੇ ਸ਼ੈਲਰਾਂ ਵਿਚ ਰੱਖੀ ਹੋਈ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਆਂ ਬੇਹੱਦ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਸਥਾਨਕ ਦਾਣਾ ਮੰਡੀ ਗੜ੍ਹਸ਼ੰਕਰ ਦੇ ਇਕ ਸ਼ੈੱਡ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਵੇਖਣ ਨੂੰ ਮਿਲ ਰਹੇ ਹਨ।

Ad Position 21
No active advertisement
ਅਜੀਤ ਡੈਸਕ 21-09-2026
ਗੜ੍ਹਸ਼ੰਕਰ, 20 ਸਤੰਬਰ (ਧਾਲੀਵਾਲ)-ਇਕ ਪਾਸੇ ਜਿਥੇ ਮੰਡੀਆਂ ’ਚ ਝੋਨੇ ਦੀ ਖ੍ਰੀਦ ਸ਼ੁਰੂ ਹੋ ਚੁੱਕੀ ਹੈ, ਉਥੇ ਹੀ ਦਾਣਾ ਮੰਡੀਆਂ ਤੇ ਸ਼ੈਲਰਾਂ ਵਿਚ ਰੱਖੀ ਹੋਈ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਆਂ ਬੇਹੱਦ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਸਥਾਨਕ ਦਾਣਾ ਮੰਡੀ ਗੜ੍ਹਸ਼ੰਕਰ ਦੇ ਇਕ ਸ਼ੈੱਡ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਵੇਖਣ ਨੂੰ ਮਿਲ ਰਹੇ ਹਨ। ਝੋਨੇ ਦੀ ਸਰਕਾਰੀ ਖ੍ਰੀਦ ਸ਼ੁਰੂ ਹੋਣ ਨੂੰ ਭਾਵੇਂ ਹਾਲੇ ਵਕਤ ਲੱਗੇਗਾ ਪਰ ਝੋਨੇ ਦੀ ਕਟਾਈ ਸ਼ੁਰੂ ਹੋਣ ਕਾਰਨ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਕਾਰਨ ਆੜਤੀਆਂ ਨੂੰ ਖ੍ਰੀਦ ਸ਼ੁਰੂ ਹੋਣ ਤੋਂ ਪਹਿਲਾ ਆਉਣ ਵਾਲੇ ਝੋਨੇ ਨੂੰ ਸੰਭਾਲਣਾ ਵੱਡੀ ਸਮੱਸਿਆ ਹੈ। ਹੁਣ ਜਦੋਂ ਦਾਣਾ ਮੰਡੀ ਦੇ ਸ਼ੈੱਡ ਪਹਿਲਾ ਹੀ ਕਣਕ ਦੀਆਂ ਬੋਰੀਆਂ ਕਾਰਨ ਰੁਕਿਆ ਪਿਆ ਹੈ ਤਾਂ ਅਜਿਹੇ ਵਿਚ ਖਰਾਬ ਮੌਸਮ ਦੌਰਾਨ ਝੋਨੇ ਦੀਆਂ ਬੋਰੀਆਂ ਨੂੰ ਸੰਭਾਲਣਾ ਵੱਡੀ ਸਮੱਸਿਆ ਹੈ। ਕਣਕ ਦੀ ਲਿਫਟਿੰਗ ਨਾ ਹੋਣ ਦੀ ਸਮੱਸਿਆ ਦਾ ਸਾਹਮਣਾ ਆੜ੍ਹਤੀਆਂ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਕਰਨਾ ਪਵੇਗਾ। ਜਾਣਕਾਰੀ ਅਨੁਸਾਰ ਕੁਝ ਸ਼ੈਲਰਾਂ ਨੂੰ ਗੁਦਾਮ ਵਜੋਂ ਵਰਤੇ ਜਾਣ ਕਾਰਨ ਉਥੇ ਵੱਡੀ ਮਾਤਰਾ ’ਚ ਕਣਕ ਦੀਆਂ ਬੋਰੀਆਂ ਜਮ੍ਹਾਂ ਪਈਆਂ ਹਨ, ਜਿਸ ਕਾਰਨ ਝੋਨੇ ਦੀ ਲਿਫਟਿੰਗ ਸਮੇਂ ਵੀ ਵੱਡੀ ਸਮੱਸਿਆ ਪੇਸ਼ ਆ ਸਕਦੀ ਹੈ। ਇਸ ਸੰਬੰਧੀ ਸੀਨੀਅਰ ਬਰਾਂਚ ਮੈਨੇਜਰ ਮਾਰਕਫੈੱਡ ਜਸਵੀਰ ਸਿੰਘ ਰੱਕੜ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਪੈਸ਼ਲ ਨਾ ਲੱਗਣ ਕਾਰਨ ਇਹ ਸਮੱਸਿਆ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਗਰ ਜਲਦ ਹੀ ਸਪੈਸ਼ਲ ਲੱਗਦੀ ਹੈ ਤਾਂ ਕਣਕ ਦੀ ਲਿਫਟਿੰਗ ਛੇਤੀ ਹੋ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਟਾਂਡਾ ਵਿਚ ਲੁਟੇਰਿਆਂ ਨੇ ਵਿਅਕਤੀ ਤੋਂ ਹਥਿਆਰਾਂ ਦੇ ਬਲ ’ਤੇ ਸਕੂਟਰੀ ਖੋਹੀ ਅਗਲੀ ਖ਼ਬਰ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਵਿੱਤ ਕਮੇਟੀ ਦੇ ਮੈਂਬਰ ਨਿਯੁਕਤ ਹੋਣ ’ਤੇ ਚੇਅਰਮੈਨ ਰਵਿੰਦਰ ਸਿੰਘ ਚੱਕ ਦਾ ਸ...
Ad Position 24