20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸੜਕ ਕਿਨਾਰੇ ਖੜ੍ਹੇ ਟਿੱਪਰ ਪਿੱਛੇ ਟਿੱਪਰ ਟਕਰਾਇਆ, ਚਾਲਕ ਜ਼ਖ਼ਮੀ

ਗੜ੍ਹਸ਼ੰਕਰ, 20 ਸਤੰਬਰ (ਧਾਲੀਵਾਲ)-ਇੱਥੇ ਬੰਗਾ ਰੋਡ ’ਤੇ ਸਵੇਰ ਸਮੇਂ ਸੜਕ ਕਿਨਾਰੇ ਇਕ ਖੜ੍ਹੇ ਟਿੱਪਰ ਪਿੱਛੋਂ ਟਿੱਪਰ ਟਕਰਾਉਣ ਨਾਲ ਟਿੱਪਰ ਚਾਲਕ ਦੇ ਜ਼ਖ਼ਮੀ ਹੋਣ ਅਤੇ ਦੋਵੇਂ ਟਿੱਪਰਾਂ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 6.

Ad Position 21
No active advertisement
ਅਜੀਤ ਡੈਸਕ 21-09-2026
ਗੜ੍ਹਸ਼ੰਕਰ, 20 ਸਤੰਬਰ (ਧਾਲੀਵਾਲ)-ਇੱਥੇ ਬੰਗਾ ਰੋਡ ’ਤੇ ਸਵੇਰ ਸਮੇਂ ਸੜਕ ਕਿਨਾਰੇ ਇਕ ਖੜ੍ਹੇ ਟਿੱਪਰ ਪਿੱਛੋਂ ਟਿੱਪਰ ਟਕਰਾਉਣ ਨਾਲ ਟਿੱਪਰ ਚਾਲਕ ਦੇ ਜ਼ਖ਼ਮੀ ਹੋਣ ਅਤੇ ਦੋਵੇਂ ਟਿੱਪਰਾਂ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 6.30 ਕੁ ਵਜੇ ਗੜ੍ਹਸ਼ੰਕਰ ਤੋਂ ਬੰਗਾ ਸਾਈਡ ਨੂੰ ਬਜਰੀ ਲੈ ਕੇ ਜਾ ਰਿਹਾ ਟਿੱਪਰ ਨੰਬਰ ਐੱਚ. ਪੀ. 72 ਡੀ 5780 ਪਿੰਡ ਚੌਹੜਾ ਨੇੜੇ ਸਥਿਤ ਪੈਟਰੋਲ ਪੰਪ ’ਤੇ ਸਾਈਡ ਨੂੰ ਖੜ੍ਹੇ ਰੇਤ ਨਾਲ ਭਰੇ ਟਿੱਪਰ ਨੰਬਰ ਪੀ.ਬੀ. 08 ਜੀ.ਏ 4626 ਪਿੱਛੇ ਜਾ ਟਕਰਾਇਆ। ਇਸ ਦੌਰਾਨ ਪਿੱਛੋਂ ਟਕਰਾਏ ਟਿੱਪਰ ਦਾ ਅਗਲਾ ਹਿੱਸਾ ਪੁਰੀ ਤਰ੍ਹਾਂ ਨੁਕਸਾਨਿਆ ਤੇ ਇਹ ਟਿੱਪਰ ਕੁੱਝ ਦੂਰੀ ਤੱਕ ਸਾਹਮਣੇ ਵਾਲੇ ਟਿੱਪਰ ਨੂੰ ਧੱਕਦਾ ਲੈ ਗਿਆ ਕੇ ਕੁੱਝ ਦੂਰੀ ’ਤੇ ਜਾ ਸੜਕ ਵਿਚਕਾਰ ਰੁਕਿਆ। ਇਸ ਦੌਰਾਨ ਸੜਕ ਕਿਨਾਰੇ ਖੜ੍ਹਾ ਟਿੱਪਰ ਪਿੱਛੋਂ ਟਿੱਪਰ ਦੇ ਟਕਰਾਉਣ ਨਾਲ ਸੜਕ ਕਿਨਾਰੇ ਕੁਝ ਦੂਰੀ ’ਤੇ ਜਾ ਕੇ ਇਕ ਸਫ਼ੈਦੇ ਨਾਲ ਟਕਰਾਉਣ ਉਪਰੰਤ ਸੜਕ ਨਿਕਾਰੇ ਇਕ ਬਣਾਈ ਧਾਰਮਿਕ ਜਗ੍ਹਾ ਨੂੰ ਨੁਕਸਾਨ ਪਹੁੰਚਾ ਕੇ ਰੁਕਿਆ। ਦੱਸਿਆ ਜਾ ਰਿਹਾ ਇਹ ਹਾਦਸਾ ਟਿੱਪਰ ਚਾਲਕ ਨੂੰ ਸ਼ਾਇਦ ਨੀਂਦ ਆਉਣ ਕਾਰਨ ਵਾਪਰਿਆ। ਟਿੱਪਰ ਚਾਲਕ ਜਸਪਾਲ ਸਿੰਘ ਵਾਸੀ ਅੰਮ੍ਰਿਤਸਰ ਦੇ ਸੱਟਾਂ ਲੱਗੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਹੁਸ਼ਿਆਰਪੁਰ ’ਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਐੱਸ. ਸੀ. ਵਿੰਗ ਦੀ ਨਵੀਂ ਟੀਮ ਦਾ ਐਲਾਨ ਅਗਲੀ ਖ਼ਬਰ ਸੰਗਤਾਂ ਵਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸ਼ਾਮਚੁਰਾਸੀ ’ਚ ਭਰਵਾਂ ਸਵਾਗਤ
Ad Position 24