22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬੇਅੰਤ ਸਿੰਘ ਰੰਧਾਵਾ ਚੇਅਰਮੈਨ ਮਾਰਕੀਟ ਕਮੇਟੀ ਵਲੋਂ 10 ਲੱਖ ਦੀ ਕੈਸ਼ ਲੈੱਸ ਕਾਰਡ ਵੰਡ ਮੁਹਿੰਮ ਦਾ ਆਗਾਜ਼

ਭੰਗਾਲਾ, 21 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਸੂਬਾ ਸਰਕਾਰ ਵਲੋਂ ਸਿਹਤ ਸਹੂਲਤਾਂ ਲਈ 10 ਲੱਖ ਦੀ ਕੈਸਲੈਸ ਸਕੀਮ ਚਲਾਈ ਹੈ, ਇਸ ਕਾਰਡ ਵੰਡ ਸਕੀਮ ਦਾ ਅਗਾਜ਼ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠਾਂ ਮਾਰਕਿਟ ਕਮੇਟੀ ਮੁਕੇਰੀਆਂ ਦੇ ਚੇਅਰਮੈਨ ਬੇਅੰਤ ਸਿੰਘ ਰੰਧਾਵਾ ਦੀ ਦੇਖ-ਰੇਖ ਹੇਠ ਸੀ. ਐਚ.

Ad Position 21
No active advertisement
ਬੇਅੰਤ ਸਿੰਘ ਰੰਧਾਵਾ 10 ਲੱਖ ਬੀਮਾ ਕਾਰਡ ਲੋਕਾਂ ਨੂੰ ਸੌਂਪਦੇ ਹੋਏ ਨਾਲ ਡਾਕਟਰ ਨੀਲਮ ਐਸ. ਐਮ. ਓ. ਬੁੱਢਾਵੜ। ਤਸਵੀਰ : ਬਲਵਿੰਦਰ ਸਿੰਘ ਸੈਣੀ 22-09-2026
ਭੰਗਾਲਾ, 21 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਸੂਬਾ ਸਰਕਾਰ ਵਲੋਂ ਸਿਹਤ ਸਹੂਲਤਾਂ ਲਈ 10 ਲੱਖ ਦੀ ਕੈਸਲੈਸ ਸਕੀਮ ਚਲਾਈ ਹੈ, ਇਸ ਕਾਰਡ ਵੰਡ ਸਕੀਮ ਦਾ ਅਗਾਜ਼ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠਾਂ ਮਾਰਕਿਟ ਕਮੇਟੀ ਮੁਕੇਰੀਆਂ ਦੇ ਚੇਅਰਮੈਨ ਬੇਅੰਤ ਸਿੰਘ ਰੰਧਾਵਾ ਦੀ ਦੇਖ-ਰੇਖ ਹੇਠ ਸੀ. ਐਚ. ਸੀ. ਬੁੱਢਾਬੜ ਵਿਖੇ ਲੋਕਾਂ ਨੂੰ ਕਾਰਡ ਵੰਡ ਕੇ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਬੇਅੰਤ ਰੰਧਾਵਾ ਨੇ ਦੱਸਿਆ ਕਿ ਇਹ ਜੋ ਸਕੀਮ ਪੰਜਾਬ ਸਰਕਾਰ ਵਲੋਂ ਚਲਾਈ ਗਈ ਸੀ, ਉਸ ਦੇ ਕਾਰਡ ਬਣ ਕੇ ਪਹੁੰਚ ਚੁੱਕੇ ਹਨ ਅਤੇ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਦਿਸ਼ਾ ਹੁਕਮਾਂ ’ਤੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਇਹ ਕਾਰਡ ਵੰਡਣ ਦਾ ਆਗਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਇਕ-ਇਕ ਕਰਕੇ ਪੂਰੇ ਕਰ ਦਿੱਤੇ ਹਨ, ਉਨ੍ਹਾਂ ’ਚੋਂ 10 ਲੱਖ ਸਿਹਤ ਸਹੂਲਤ ਵਾਲੇ ਬੀਮੇ ਦੇ ਕਾਰਡ ਵੀ ਲੋਕਾਂ ਦੇ ਘਰ-ਘਰ ਹੱਥਾਂ ਵਿਚ ਦੇ ਦਿੱਤੇ ਹਨ ਤਾਂ ਜੋ ਲੋਕ ਆਪਣਾ ਇਲਾਜ ਬਿਲਕੁਲ ਮੁਫ਼ਤ ਕਰਵਾ ਸਕਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਪ੍ਰਤੀ ਪੂਰੀ ਫਿਕਰਮੰਦ ਹੈ। ਇਸ ਮੌਕੇ ਡਾ. ਨੀਲਮ ਕੁਮਾਰੀ ਐਸ. ਐਮ. ਓ. ਬੁੱਢਾਵੜ ਬੇਅੰਤ ਸਿੰਘ ਰੰਧਾਵਾ ਚੇਅਰਮੈਨ ਮਾਰਕੀਟ ਕਮੇਟੀ ਤੇ ਪੂਰੀ ਆਮ ਆਦਮੀ ਪਾਰਟੀ ਮੁਕੇਰੀਆਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਦਵਿੰਦਰ ਸਿੰਘ, ਸਰਪੰਚ ਦਿਲਬਾਗ ਸਿੰਘ ਮਹਿਮੂਦਪੁਰ ਬਟਾਲਾ, ਗੁਰਜੀਵਨ ਸਿੰਘ, ਰਾਜਦੀਪ ਸਿੰਘ ਨੋਸਹਿਰਾ, ਰਿੰਪੀ ਬੀ. ਈ. ਈ., ਠਾਕੁਰ ਸੰਗਰਾਮ, ਗੁਰਪ੍ਰੀਤ ਸਿੰਘ ਕੋਲਪੁਰ, ਪੰਕਜ, ਸੋਨੂ ਮਹੰਤ, ਪੰਕੂ, ਸੁਖਵਿੰਦਰ ਸਿੰਘ ਢਿੱਲੋਂ, ਜਸਵੀਰ ਕੁਮਾਰ, ਬਲਜਿੰਦਰ ਸਿੰਘ, ਅਮਰਜੀਤ ਸਿੰਘ, ਸਿਵਤੰਤਰ, ਪ੍ਰਿੰਸ ਕੁਮਾਰ, ਰਜਨੀ ਏ. ਐਨ. ਐਮ. ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ- ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ-ਡਾ. ਹਰਸਿਮਰਤ ਸਿੰਘ ਸਾਹੀ ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦੌਰਾਨ ਸੈਂਕੜੇ ਨੌਜਵਾਨ ਸਿੱਖੀ ਦੀ ਮੁੱਖ ਧਾਰਾ ਨਾਲ ਜੁੜੇ-ਗਿਆਨੀ ਕੁਲਦੀਪ ਸਿੰਘ
Ad Position 24