ਨਸ਼ਾ ਮੁਕਤ ਪੰਜਾਬ ਯਾਤਰਾ- ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ-ਡਾ. ਹਰਸਿਮਰਤ ਸਿੰਘ ਸਾਹੀ
ਤਲਵਾੜਾ, 21 ਸਤੰਬਰ (ਮਹਿਤਾ)-ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਭਾਜਪਾ ਵਲੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਤਹਿਤ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸੰਬੰਧ ’ਚ ਐੱਸ.
ਤਲਵਾੜਾ, 21 ਸਤੰਬਰ (ਮਹਿਤਾ)-ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਭਾਜਪਾ ਵਲੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਤਹਿਤ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸੰਬੰਧ ’ਚ ਐੱਸ. ਕੇ. ਪੈਲੇਸ ਦਾਤਾਰਪੁਰ ਵਿਖੇ ਡਾ. ਹਰਸਿਮਰਤ ਸਿੰਘ ਸਾਹੀ ਸੀਨੀਅਰ ਭਾਜਪਾ ਆਗੂ ਹਲਕਾ ਦਸੂਹਾ ਵਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਇਸ ਡਾ. ਸਾਹੀ ਨੇ ਕਿਹਾ ਕਿ ਮਰਹੂਮ ਅਮਰਜੀਤ ਸਿੰਘ ਸਾਹੀ ਨੂੰ ਕੰਡੀ ਦੇ ਲੋਕ ਅੱਜ ਵੀ ਸਿਰਫ਼ ਯਾਦ ਨਹੀਂ ਕਰਦੇ, ਸਗੋਂ ਆਪਣੇ ਪਰਿਵਾਰ ਦੇ ਇਕ ਹਿੱਸੇ ਵਾਂਗ ਦਿਲ ਵਿਚ ਵਸਾਈ ਬੈਠੇ ਹਨ। ਪੰਜ ਸਾਲ ਪੰਜ ਮਹੀਨਿਆਂ ਦਾ ਉਹ ਸਫ਼ਰ ਭਾਵੇਂ ਸਮੇਂ ਦੇ ਹਿਸਾਬ ਨਾਲ ਛੋਟਾ ਸੀ, ਪਰ ਉਨ੍ਹਾਂ ਨੇ ਇਸ ਥੋੜੇ ਜਿਹੇ ਸਮੇਂ ਵਿਚ ਲੋਕਾਂ ਦੇ ਦਿਲਾਂ ਵਿਚ ਜੋ ਥਾਂ ਬਣਾਈ, ਉਹ ਸਾਰੀ ਉਮਰ ਲਈ ਹੈ। ਇਸ ਮੌਕੇ ਡਾ. ਸਾਹੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜਿਊਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਯਾਤਰਾ ਰਾਹੀਂ ਪਿੰਡਾਂ ਤੇ ਸ਼ਹਿਰਾਂ ਵਿਚ ਲੋਕਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਭਾਜਪਾ ਆਗੂਆਂ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਤੇ ਸਮਾਜਿਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਕਰਨਪਲ ਸਿੰਘ ਗੋਲਡੀ, ਪੰਮੀ ਸਰਪੰਚ, ਜੋਗਿੰਦਰ ਸਿੰਘ, ਪਰਮਜੀਤ ਸਿੰਘ, ਅਜੇ, ਵਿਜੇਂਦਰ ਸ਼ੰਮੀ, ਬਲਜੀਤ ਸਿੰਘ, ਬਲਵਾਨ ਸਿੰਘ, ਹਰਬੰਸ ਸਿੰਘ, ਅੰਮ੍ਰਿਤ ਸਿੰਘ, ਰਮਨ, ਗੁਰਨਾਮ ਸਿੰਘ, ਬਿੱਲਾ ਸਿੰਘ, ਦਵਿੰਦਰ ਸਿੰਘ, ਚੂੜ ਸਿੰਘ, ਅਨਿਲ ਕੁਮਾਰ, ਅਜੇ ਠਾਕੁਰ, ਸਤਨਾਮ ਸਿੰਘ, ਸੁਖਵਿੰਦਰ ਕੁਮਾਰ, ਸਤੀਸ਼ ਡਡਵਾਲ, ਮਲਕੀਤ ਸਿੰਘ, ਬਲਰਾਮ ਸਿੰਘ, ਦਰਸ਼ਨ ਸਿੰਘ, ਰਜਿੰਦਰ ਸਿੰਘ, ਰਵਿੰਦਰ ਕੁਮਾਰ, ਕਰਨੈਲ ਸਿੰਘ, ਰਜੀਵ ਕੁਮਾਰ, ਇੰਦਰਪਾਲ ਸਿੰਘ, ਅਕਸ਼ੇ, ਬਲਵੀਰ ਸਿੰਘ, ਰਵੀ ਦੱਤ, ਰਮਨ ਕੁਮਾਰ, ਗੁਰਨਾਮ ਸਿੰਘ, ਜਤਿਨ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।