23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ

ਬੁੱਲ੍ਹੋਵਾਲ, 22 ਸਤੰਬਰ (ਲੁਗਾਣਾ)-ਬਾਬਾ ਸ੍ਰੀਚੰਦ ਜੀ ਦੇ 532ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਬਾਬਾ ਸ੍ਰੀਚੰਦ ਜੀ ਦੇ ਅਸਥਾਨ ਪਿੰਡ ਪੂਬੋਵਾਲ ਵਿਖੇ ਸੰਤ ਬਾਬਾ ਸੰਤੋਸ਼ ਦਾਸ ਦੀ ਅਗਵਾਈ ਵਿਚ ਮਨਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋਈਆਂ। ਸਾਲਾਨਾ ਸਮਾਗਮ ਸੰਬੰਧੀ ਸਵੇਰ ਸਮੇਂ ਸ੍ਰੀ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਪੁਰਾਤਨ ਮਰਿਆਦਾ ਅਨੁਸਾਰ ਕੀਤੀ ਗਈ ਅਤੇ ਇਸ ਸੰਬੰਧੀ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇਸ ਦੌਰਾਨ ਖੁੱਲ੍ਹੇ ਪੰਡਾਲ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਸੰਤ ਬਾਬਾ ਸੰਤੋਸ਼ ਦਾਸ, ਬਾਬਾ ਪਰਮਿੰਦਰ ਸਿੰਘ , ਭਾਈ ਲਖਵੀਰ ਸਿੰਘ ਬਘੌਰੇ ਵਾਲੇ, ਬਾਬਾ ਮਨਜਿੰਦਰ ਸਿੰਘ ਰਾਏਪੁਰ ਵਾਲਿਆ ਕੀਰਤਨ ਸਰਵਣ ਕਰਾਇਆ ਤੇ ਪੰਥ ਪ੍ਰਸਿੱਧ ਢਾਡੀ ਜਥੇ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਨੇ ਆਈਆਂ ਸੰਗਤਾਂ ਨੂੰ ਬਾਬਾ ਸ੍ਰੀਚੰਦ ਜੀ ਦਾ ਇਤਿਹਾਸ ਸਰਵਣ ਕਰਾਇਆ।

Ad Position 21
No active advertisement
ਅਜੀਤ ਡੈਸਕ 23-09-2026
ਬੁੱਲ੍ਹੋਵਾਲ, 22 ਸਤੰਬਰ (ਲੁਗਾਣਾ)-ਬਾਬਾ ਸ੍ਰੀਚੰਦ ਜੀ ਦੇ 532ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਬਾਬਾ ਸ੍ਰੀਚੰਦ ਜੀ ਦੇ ਅਸਥਾਨ ਪਿੰਡ ਪੂਬੋਵਾਲ ਵਿਖੇ ਸੰਤ ਬਾਬਾ ਸੰਤੋਸ਼ ਦਾਸ ਦੀ ਅਗਵਾਈ ਵਿਚ ਮਨਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋਈਆਂ। ਸਾਲਾਨਾ ਸਮਾਗਮ ਸੰਬੰਧੀ ਸਵੇਰ ਸਮੇਂ ਸ੍ਰੀ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਪੁਰਾਤਨ ਮਰਿਆਦਾ ਅਨੁਸਾਰ ਕੀਤੀ ਗਈ ਅਤੇ ਇਸ ਸੰਬੰਧੀ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇਸ ਦੌਰਾਨ ਖੁੱਲ੍ਹੇ ਪੰਡਾਲ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਸੰਤ ਬਾਬਾ ਸੰਤੋਸ਼ ਦਾਸ, ਬਾਬਾ ਪਰਮਿੰਦਰ ਸਿੰਘ , ਭਾਈ ਲਖਵੀਰ ਸਿੰਘ ਬਘੌਰੇ ਵਾਲੇ, ਬਾਬਾ ਮਨਜਿੰਦਰ ਸਿੰਘ ਰਾਏਪੁਰ ਵਾਲਿਆ ਕੀਰਤਨ ਸਰਵਣ ਕਰਾਇਆ ਤੇ ਪੰਥ ਪ੍ਰਸਿੱਧ ਢਾਡੀ ਜਥੇ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਨੇ ਆਈਆਂ ਸੰਗਤਾਂ ਨੂੰ ਬਾਬਾ ਸ੍ਰੀਚੰਦ ਜੀ ਦਾ ਇਤਿਹਾਸ ਸਰਵਣ ਕਰਾਇਆ। ਸਮਾਗਮ ਮੌਕੇ ਸੇਵਾਦਾਰ ਨਵਕਰਨ ਸਿੰਘ ਕਲਸੀ ਹੱਲੂਵਾਲ, ਸਤਨਾਮ ਸਿੰਘ , ਅਵਤਾਰ ਸਿੰਘ ਨੰਗਲ ਕਲਾਂ, ਮੁਖ਼ਤਿਆਰ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਜਤਿੰਦਰ ਸਿੰਘ ਵਾਲੀਆ, ਗੁਰਨਾਮ ਸਿੰਘ, ਰੋਹਿਤ ਅਰੋੜਾ, ਦਵਿੰਦਰ ਸਿੰਘ ਕੈਨੇਡਾ, ਬਲਵਿੰਦਰ ਸਿੰਘ ਕੈਨੇਡਾ, ਪ੍ਰਦੀਪ ਸਿੰਘ ਮਹਿੰਦਰ ਸਿੰਘ, ਗੁਰਿੰਦਰ ਸਿੰਘ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਹੋਈਆਂ।
Ad Position 22
No active advertisement
ਪਿਛਲੀ ਖ਼ਬਰ ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ-ਡਾ. ਰਵਜੋਤ ਸਿੰਘ ਅਗਲੀ ਖ਼ਬਰ ਡੀ. ਸੀ. ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਦਿਨ ਵੇਲੇ ਦੌੜਦੇ ਨੇ ਮਾਈਨਿੰਗ ਵਾਲੇ ਟਿੱਪਰ
Ad Position 24