ਨਵੀਂ ਪੀੜ੍ਹੀ ਨੂੰ ਸਿਆਸਤ ਦੀ ਸਹੀ ਦਿਸ਼ਾ ਦਿਖਾਏਗੀ ਤਲਵਾੜ ਦੀ ਕਿਤਾਬ-ਡਾ. ਚੀਮਾ
ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਲੇਖਕ ਸੰਜੀਵ ਤਲਵਾੜ ਦੀ ਨਵੀਂ ਕਿਤਾਬ ‘ਜੈਨ-ਜੈੱਡ ਦੇਸ਼ ਦਾ ਭਵਿੱਖ ਜਾਂ ਸਿਆਸਤ ਦੇ ਮੂਹਰੇ’ ਦੀ ਸਮੀਖਿਆ ਕਰਦਿਆਂ ਕਿਹਾ ਕਿ ਇਹ ਕਿਤਾਬ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਰਾਜਨੀਤੀ ਦੀਆਂ ਚੁਨੌਤੀਆਂ, ਜ਼ਿੰਮੇਵਾਰੀਆਂ ਤੇ ਦੇਸ਼ ਦੇ ਭਵਿੱਖ ਵਿਚ ਆਪਣੀ ਭੂਮਿਕਾ ਸਮਝਣ ਲਈ ਮਾਰਗ-ਦਰਸ਼ਨ ਦੇਵੇਗੀ।
ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਲੇਖਕ ਸੰਜੀਵ ਤਲਵਾੜ ਦੀ ਨਵੀਂ ਕਿਤਾਬ ‘ਜੈਨ-ਜੈੱਡ ਦੇਸ਼ ਦਾ ਭਵਿੱਖ ਜਾਂ ਸਿਆਸਤ ਦੇ ਮੂਹਰੇ’ ਦੀ ਸਮੀਖਿਆ ਕਰਦਿਆਂ ਕਿਹਾ ਕਿ ਇਹ ਕਿਤਾਬ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਰਾਜਨੀਤੀ ਦੀਆਂ ਚੁਨੌਤੀਆਂ, ਜ਼ਿੰਮੇਵਾਰੀਆਂ ਤੇ ਦੇਸ਼ ਦੇ ਭਵਿੱਖ ਵਿਚ ਆਪਣੀ ਭੂਮਿਕਾ ਸਮਝਣ ਲਈ ਮਾਰਗ-ਦਰਸ਼ਨ ਦੇਵੇਗੀ। ਹੁਸ਼ਿਆਰਪੁਰ ਵਿਖੇ ਹੋਈ ਇਕੱਤਰਤਾ ਦੌਰਾਨ ਡਾ. ਚੀਮਾ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ ਅਤੇ ਸਿਆਸਤ ਵਿਚ ਨਵੀਂ ਪੀੜ੍ਹੀ ਦੀ ਸਾਰਥਿਕ ਸ਼ਮੂਲੀਅਤ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸੰਜੀਵ ਤਲਵਾੜ ਨੇ ਆਪਣੀ ਕਿਤਾਬ ਰਾਹੀਂ ਜੈਨ-ਜੈੱਡ ਪੀੜ੍ਹੀ ਦੇ ਸਿਆਸੀ ਅਤੇ ਸਮਾਜਿਕ ਸਰੋਕਾਰਾਂ ਨੂੰ ਵਿਚਾਰਨ ਦਾ ਮਹੱਤਵਪੂਰਨ ਉਪਰਾਲਾ ਕੀਤਾ ਹੈ। ਡਾ. ਚੀਮਾ ਨੇ ਕਿਹਾ ਕਿ ਸਿਆਸਤ ਨੂੰ ਸਿਰਫ਼ ਸੱਤਾ ਦਾ ਸਾਧਨ ਨਹੀਂ, ਬਲਕਿ ਲੋਕ ਸੇਵਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਵਜੋਂ ਸਮਝਣ ਦੀ ਲੋੜ ਹੈ। ਇਹ ਕਿਤਾਬ ਰਾਜਨੀਤੀ ਵਿਚ ਆਉਣ ਦੇ ਇੱਛੁਕ ਨੌਜਵਾਨਾਂ ਲਈ ਵਿਚਾਰ ਤੇ ਮਾਰਗ-ਦਰਸ਼ਨ ਦਾ ਇਕ ਉਪਯੋਗੀ ਸਰੋਤ ਬਣ ਸਕਦੀ ਹੈ। ਇਸ ਮੌਕੇ ਸੰਜੀਵ ਤਲਵਾੜ ਵਲੋਂ ਡਾ. ਚੀਮਾ ਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।