ਛੋਟੇ ਬੱਚੇ ਨੂੰ ਅਗਵਾ ਕਰਨ ਦੀ ਨੀਅਤ ਨਾਲ ਆਏ ਦੋ ਨੌਜਵਾਨ ਰੌਲਾ ਪਾਉਣ ’ਤੇ ਬੱਚੇ ਦਾ ਹੋਇਆ ਬਚਾਅ
ਹਰਿਆਣਾ, 22 ਸਤੰਬਰ (ਹਰਮੇਲ ਸਿੰਘ ਖੱਖ)-ਬੀਤੇ ਦਿਨੀਂ ਕਸਬਾ ਹਰਿਆਣਾ ਵਿਖੇ 12 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਉਸ ਸਮੇਂ ਨਕਾਮ ਹੋਈ ਜਦੋ ਇਕ ਬੱਚੇ ਨੂੰ 2 ਮੋਟਰਸਾਈਕਲ ਸਵਾਰਾਂ ਵਲੋਂ ਅਗਵਾ ਕਰਨ ਲਈ ਉਸ ਨੂੰ ਫੜਿਆ ਗਿਆ। ਪਰ ਬੱਚੇ ਵਲੋਂ ਰੌਲਾ ਪਾਉਣ ਤੇ ਆਪਣਾ ਹੱਥ ਛੁਡਵਾ ਕੇ ਆਪਣੇ ਘਰ ਵੱਲ ਭੱਜ ਜਾਣ ਤੇ ਬੱਚੇ ਦਾ ਅਗਵਾ ਹੋਣ ਤੋਂ ਬਚਾ ਹੋ ਗਿਆ।
ਹਰਿਆਣਾ, 22 ਸਤੰਬਰ (ਹਰਮੇਲ ਸਿੰਘ ਖੱਖ)-ਬੀਤੇ ਦਿਨੀਂ ਕਸਬਾ ਹਰਿਆਣਾ ਵਿਖੇ 12 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਉਸ ਸਮੇਂ ਨਕਾਮ ਹੋਈ ਜਦੋ ਇਕ ਬੱਚੇ ਨੂੰ 2 ਮੋਟਰਸਾਈਕਲ ਸਵਾਰਾਂ ਵਲੋਂ ਅਗਵਾ ਕਰਨ ਲਈ ਉਸ ਨੂੰ ਫੜਿਆ ਗਿਆ। ਪਰ ਬੱਚੇ ਵਲੋਂ ਰੌਲਾ ਪਾਉਣ ਤੇ ਆਪਣਾ ਹੱਥ ਛੁਡਵਾ ਕੇ ਆਪਣੇ ਘਰ ਵੱਲ ਭੱਜ ਜਾਣ ਤੇ ਬੱਚੇ ਦਾ ਅਗਵਾ ਹੋਣ ਤੋਂ ਬਚਾ ਹੋ ਗਿਆ। ਪੁਲਿਸ ਨੂੰ ਉਕਤ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਪਿਤਾ ਸ਼ਰਨਜੀਤ ਪੁੱਤਰ ਸ੍ਰੀਲਾਲ ਤਾਂਤੀ ਹਾਲ ਵਾਸੀ ਕਮੇਟੀ ਬਾਜ਼ਾਰ ਹਰਿਆਣਾ ਨੇ ਦੱਸਿਆ ਕਿ ਉਹ ਕਸਬਾ ਹਰਿਆਣਾ ਵਿਖੇ ਸ਼ਿੰਗਾਰਾ ਆਟਾ ਚੱਕੀ ’ਤੇ ਕੰਮ ਕਰਦਾ ਹਾਂ ਅਤੇ ਉਕਤ ਚੱਕੀ ਦੇ ਸਾਹਮਣੇ ਹੀ ਉਸ ਦੀ ਰਿਹਾਇਸ਼ ਵੀ ਹੈ। 20 ਸਤੰਬਰ ਨੂੰ ਰਾਤ ਕਰੀਬ 9 ਕੁ ਵਜੇ ਉਸ ਦਾ 12 ਸਾਲ ਦਾ ਲੜਕਾ ਸਤਿਅਮ ਘਰੋਂ ਬਾਹਰ ਕੁਝ ਸਾਮਾਨ ਲੈਣ ਲਈ ਨਿਕਲਿਆ ਤਾਂ ਉਸੇ ਸਮੇਂ 2 ਮੋਟਰਸਾਈਕਲ ਸਵਾਰਾਂ ਵਲੋਂ ਉਸ ਦੇ ਲੜਕੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਲੜਕਾ ਰੌਲਾ ਪਾ ਕੇ ਉਨ੍ਹਾਂ ਤੋਂ ਹੱਥ ਛੁਡਾ ਕੇ ਘਰ ਭੱਜ ਗਿਆ।ਅਗਵਾ ਕਰਨ ਵਾਲੇ ਵਿਅਕਤੀ ਸੀ. ਸੀ. ਟੀ. ਵੀ. ’ਚ ਵੀ ਕੈਦ ਹੋ ਗਈ। ਘਟਨਾ ਦੀ ਜਾਣਕਾਰੀ ਹਰਿਆਣਾ ਪੁਲਿਸ ਨੂੰ ਦਿੱਤੀ ਜਾਣ ਤੇ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਲਈ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਰਹੀ ਹੈ।