23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬਲਾਚੌਰ ਮੁੱਖ ਚੌਕ ਵਿਖੇ ਖੱਡਿਆਂ ਕਾਰਨ ਸੰਤੁਲਨ ਵਿਗੜ ਜਾਣ ’ਤੇ ਲੱਕੜ ਨਾਲ ਭਰੀ ਟਰਾਲੀ ਪਲਟੀ

ਬਲਾਚੌਰ, 22 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਸ਼ਹਿਰ ਦੇ ਮੁੱਖ ਚੌਕ ਵਿਖੇ ਪਏ ਖੱਡਿਆਂ ਵਿਚ ਵੱਜ ਕੇ ਸੰਤੁਲਨ ਵਿਗੜ ਜਾਣ ਕਾਰਨ ਲੱਕੜ ਨਾਲ ਲੱਦੀ ਹੋਈ ਟਰਾਲੀ ਪਲਟਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਕ ਟਰੈਕਟਰ ਟਰਾਲੀ ਚਾਲਕ ਲੱਕੜ ਦੇ ਬਾਲਣ ਵਾਲੀ ਟਰਾਲੀ ਭੱਦੀ ਰੋਡ ਪੁਰਾਣੀ ਲੱਕੜ ਮੰਡੀ ਨੂੰ ਲਿਜਾ ਰਿਹਾ ਸੀ ਜਦਕਿ ਦੂਸਰੇ ਪਾਸੇ ਤੋਂ ਇਕ ਹੋਰ ਟਰੈਕਟਰ ਟਰਾਲੀ ਚਾਲਕ ਕਰਾਸ ਹੋ ਰਿਹਾ ਸੀ।

Ad Position 21
No active advertisement
ਬਲਾਚੌਰ ਮੁੱਖ ਚੌਕ ਵਿਖੇ ਪਲਟੀ ਹੋਈ ਲੱਕੜ ਨਾਲ ਲੱਦੀ ਟਰਾਲੀ ਤੇ ਹਾਜ਼ਰ ਇਲਾਕਾ ਵਾਸੀ। ਤਸਵੀਰ : ਨਰੇਸ਼ ਧੌਲ 23-09-2026
ਬਲਾਚੌਰ, 22 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਸ਼ਹਿਰ ਦੇ ਮੁੱਖ ਚੌਕ ਵਿਖੇ ਪਏ ਖੱਡਿਆਂ ਵਿਚ ਵੱਜ ਕੇ ਸੰਤੁਲਨ ਵਿਗੜ ਜਾਣ ਕਾਰਨ ਲੱਕੜ ਨਾਲ ਲੱਦੀ ਹੋਈ ਟਰਾਲੀ ਪਲਟਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਕ ਟਰੈਕਟਰ ਟਰਾਲੀ ਚਾਲਕ ਲੱਕੜ ਦੇ ਬਾਲਣ ਵਾਲੀ ਟਰਾਲੀ ਭੱਦੀ ਰੋਡ ਪੁਰਾਣੀ ਲੱਕੜ ਮੰਡੀ ਨੂੰ ਲਿਜਾ ਰਿਹਾ ਸੀ ਜਦਕਿ ਦੂਸਰੇ ਪਾਸੇ ਤੋਂ ਇਕ ਹੋਰ ਟਰੈਕਟਰ ਟਰਾਲੀ ਚਾਲਕ ਕਰਾਸ ਹੋ ਰਿਹਾ ਸੀ। ਮੁੱਖ ਚੌਕ ਵਿਖੇ ਵੱਡੇ ਖੱਡੇ ਹੋਣ ਕਾਰਨ ਲੱਕੜ ਨਾਲ ਲੱਦੀ ਹੋਈ ਸਿੰਗਲ ਟਾਇਰਾਂ ਵਾਲੀ ਟਰਾਲੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਉਹ ਨਾਲ ਤੋਂ ਕਰਾਸ ਹੋਣ ਵਾਲੇ ਟਰੈਕਟਰ ਟਰਾਲੀ ’ਤੇ ਹੀ ਇਕ ਪਾਸੇ ਨੂੰ ਪਲਟ ਗਈ । ਇਸ ਹਾਦਸੇ ਕਾਰਨ ਜਿਥੇ ਟਰੈਕਟਰ ਚਾਲਕਾਂ ਦਾ ਬਾਲ-ਬਾਲ ਬਚਾਅ ਹੋ ਗਿਆ ਉਥੇ ਆਸ-ਪਾਸ ਤੋਂ ਲੰਘ ਰਹੇ ਬਾਕੀ ਵਾਹਨ ਚਾਲਕਾਂ ਦਾ ਵੀ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਦਸੇ ਕਾਰਨ ਕੁੱਝ ਸਮਾਂ ਆਵਾਜਾਈ ਵੀ ਪ੍ਰਭਾਵਿਤ ਹੋਈ। ਟ੍ਰੈਫਿਕ ਇੰਚਾਰਜ ਜੋਗਿੰਦਰ ਪਾਲ, ਮੱਖਣ ਸਿੰਘ ਆਦਿ ਪੁਲਿਸ ਮੁਲਾਜ਼ਮਾਂ ਨੇ ਮੌਕੇ ’ ਤੇ ਪਹੁੰਚ ਕੇ ਆਵਾਜਾਈ ਨੂੰ ਚਾਲੂ ਕਰਵਾਇਆ। ਇਸ ਮੌਕੇ ਐਮ. ਸੀ. ਪਰਵਿੰਦਰ ਮੇਨਕਾ, ਵਿਨੋਦ ਬੈਂਸ ਤੇ ਹੋਰ ਸ਼ਹਿਰ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬਲਾਚੌਰ ਮੁੱਖ ਚੌਕ ਵਿਖੇ ਪਏ ਵੱਡੇ ਖੱਡਿਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਛੋਟੇ ਬੱਚੇ ਨੂੰ ਅਗਵਾ ਕਰਨ ਦੀ ਨੀਅਤ ਨਾਲ ਆਏ ਦੋ ਨੌਜਵਾਨ ਰੌਲਾ ਪਾਉਣ ’ਤੇ ਬੱਚੇ ਦਾ ਹੋਇਆ ਬਚਾਅ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵਲੋਂ ਸਚਿਨ ਪਾਇਲਟ ਨਾਲ ਮੁਲਾਕਾਤ
Ad Position 24