22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅਰਲੀ ਲਰਨਰਜ਼ ਬੱਚਿਆਂ ਲਈ ਵਿਸ਼ੇਸ਼ ਸਿੱਖਿਆਤਮਿਕ ਪ੍ਰੋਗਰਾਮ ਕਰਵਾਇਆ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਮਾਡਲ ਟਾਊਨ ਦੇ ਅਰਲੀ ਲਰਨਰਜ਼ ਬੱਚਿਆਂ ਲਈ ਇਕ ਵਿਸ਼ੇਸ਼ ਸਿੱਖਿਆਤਮਿਕ ਪ੍ਰੋਗਰਾਮ ਕਰਵਾਇਆ। ਇਸ ਦੌਰਾਨ ਬੱਚਿਆਂ ਨੇ ਕਲੇਨਰੀ ਐਕਵਿਟੀ ਤੇ ਰੀਡਿੰਗ ਐਕਵਿਟੀ ’ਚ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 23-09-2026
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਮਾਡਲ ਟਾਊਨ ਦੇ ਅਰਲੀ ਲਰਨਰਜ਼ ਬੱਚਿਆਂ ਲਈ ਇਕ ਵਿਸ਼ੇਸ਼ ਸਿੱਖਿਆਤਮਿਕ ਪ੍ਰੋਗਰਾਮ ਕਰਵਾਇਆ। ਇਸ ਦੌਰਾਨ ਬੱਚਿਆਂ ਨੇ ਕਲੇਨਰੀ ਐਕਵਿਟੀ ਤੇ ਰੀਡਿੰਗ ਐਕਵਿਟੀ ’ਚ ਭਾਗ ਲਿਆ। ਇਸ ਮੌਕੇ ਰਸੋਈ ਘਰ ’ਚ ਬੱਚਿਆਂ ਨੇ ਲੀਟਲ ਸੈਫ਼ ਦੀ ਭੂਮਿਕਾ ਨਿਭਾਉਦੇਂ ਹੋਏ ਆਪਣੇ ਹੱਥਾ ਨਾਲ ਬਰੈੱਡ ਜੈਮ ਸੈਂਡਵਿਚ ਤਿਆਰ ਕੀਤੇ। ਇਸ ਦੌਰਾਨ ਉਨ੍ਹਾਂ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਤੇ ਭੋਜਨ ਨੂੰ ਟੇਬਲ ’ਤੇ ਸਜਾਉਣ ਦੀ ਮਹੱਤਤਾ ਸੰਬੰਧੀ ਵੀ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਬਾਅਦ ਬੱਚਿਆਂ ਨੇ ਚਿੱਤਰਮਈ ਕਿਤਾਬਾਂ ਦੀ ਦੁਨੀਆ ਨੂੰ ਬੜੇ ਸਹਿਜ ਢੰਗ ਨਾਲ ਦੇਖਿਆ ਅਤੇ ਭਾਸ਼ਾ ਤੇ ਸ਼ਬਦਾਵਲੀ ਦੀ ਕਲਪਨਾ ਸ਼ਕਤੀ ਨੂੰ ਵਿਕਸਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਡੀਨ ਡਾ. ਸਿਮਰਜੀਤ ਕੌਰ ਨੇ ਕਿਹਾ ਕਿ ਜਦੋਂ ਬੱਚੇ ਖ਼ੁਦ ਕਿਸੇ ਗਤੀਵਿਧੀ ਦਾ ਹਿੱਸਾ ਬਣਦੇ ਹਨ ਤਾਂ ਉਹ ਸਿਰਫ਼ ਕੰਮ ਹੀ ਨਹੀਂ ਕਰਦੇ ਸਗੋਂ ਉਸ ਰਾਹੀਂ ਜੀਵਨ ਦੇ ਅਨੇਕਾਂ ਨਵੇਂ ਢੰਗ ਸਿੱਖਦੇ ਹਨ। ਇਸ ਅਰਲੀ ਲਰਨਰਜ਼ ਪ੍ਰੋਗਰਾਮ ’ਚ ਬੱਚਿਆਂ ਲਈ ਨਵਾਂ ਸਿੱਖਣ, ਸੋਚਣ ਅਤੇ ਆਪਣੀਆਂ ਸਮਰਥਾਵਾਂ ਨੂੰ ਨਿਖਾਰਨ ਦਾ ਵਧੀਆ ਅਨੁਭਵ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਦੇ ਘੋਟਾਲੇ ਵਾਲੀ ਸਿੰਘਪੁਰ ਸੁਸਾਇਟੀ ਨਾਲ ਸੰਬੰਧਿਤ ਪਿੰਡਾਂ ਦੇ ਕਿਸਾਨ ਖਾਦ ਤੋਂ ਵਾਂਝੇ ਅਗਲੀ ਖ਼ਬਰ ਬੈਂਸ ਅਵਾਨ ਵਿਚ ਸਾਬਕਾ ਮੰਤਰੀ ਗਿਲਜੀਆਂ ਨੇ ਕਾਂਗਰਸ ਦੇ ਹੱਕ ’ਚ ਵਾਸੀਆਂ ਨੂੰ ਕੀਤਾ ਲਾਮਬੰਦ
Ad Position 24