22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕਰੋੜਾਂ ਦੇ ਘੋਟਾਲੇ ਵਾਲੀ ਸਿੰਘਪੁਰ ਸੁਸਾਇਟੀ ਨਾਲ ਸੰਬੰਧਿਤ ਪਿੰਡਾਂ ਦੇ ਕਿਸਾਨ ਖਾਦ ਤੋਂ ਵਾਂਝੇ

ਚੱਬੇਵਾਲ, 22 ਸਤੰਬਰ (ਰਾਜੀਵ ਭਾਰਦਵਾਜ)-ਪਿੰਡ ਸਿੰਘਪੁਰ ‘ਚ ਸਥਿਤ ਕੋਆਪ੍ਰੇਟਿਵ ਸੁਸਾਇਟੀ ਨੂੰ ਬੰਦ ਹੋਈ ਨੂੰ ਲਗਪਗ ਪੰਜ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਉਸ ਸਮੇਂ ਚਰਚਾ ‘ਚ ਰਹੀ ਇਹ ਸੁਸਾਇਟੀ ਦੀ ਜਾਂਚ ਤੋਂ ਸਾਹਮਣੇ ਆਇਆ ਸੀ ਕਿ ਇਸ ਦਾ ਘੋਟਾਲਾ ਲਗਪਗ ਪੰਜ ਕਰੋੜ ਦੇ ਕਰੀਬ ਹੈ ਅਤੇ ਕਿਸਾਨਾਂ ਦੇ ਪੈਸੇ ਦੇ ਲੈਣ-ਦੇਣ ਦੀ ਜਾਂਚ ਅੱਜ ਵੀ ਹੋ ਰਹੀ ਹੈ।

Ad Position 21
No active advertisement
ਅਜੀਤ ਡੈਸਕ 23-09-2026
ਚੱਬੇਵਾਲ, 22 ਸਤੰਬਰ (ਰਾਜੀਵ ਭਾਰਦਵਾਜ)-ਪਿੰਡ ਸਿੰਘਪੁਰ ‘ਚ ਸਥਿਤ ਕੋਆਪ੍ਰੇਟਿਵ ਸੁਸਾਇਟੀ ਨੂੰ ਬੰਦ ਹੋਈ ਨੂੰ ਲਗਪਗ ਪੰਜ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਉਸ ਸਮੇਂ ਚਰਚਾ ‘ਚ ਰਹੀ ਇਹ ਸੁਸਾਇਟੀ ਦੀ ਜਾਂਚ ਤੋਂ ਸਾਹਮਣੇ ਆਇਆ ਸੀ ਕਿ ਇਸ ਦਾ ਘੋਟਾਲਾ ਲਗਪਗ ਪੰਜ ਕਰੋੜ ਦੇ ਕਰੀਬ ਹੈ ਅਤੇ ਕਿਸਾਨਾਂ ਦੇ ਪੈਸੇ ਦੇ ਲੈਣ-ਦੇਣ ਦੀ ਜਾਂਚ ਅੱਜ ਵੀ ਹੋ ਰਹੀ ਹੈ। ਇਸ ਸੁਸਾਇਟੀ ਦੇ ਅਧੀਨ ਆਉਂਦੇ ਲਗਪਗ ਇਕ ਦਰਜਨ ਦੇ ਕਰੀਬ ਪਿੰਡ ਕਾਲੇਵਾਲ ਭਗਤਾਂ, ਸਿੰਘਪੁਰ, ਮੁੱਖੋਮਜਾਰਾ, ਬੰਬੇਲੀ, ਜੈਤਪੁਰ, ਸ਼ੇਰਪੁਰ ਢੱਕੋਂ, ਨੰਗਲ ਖਿਡਾਰੀਆਂ, ਚਾਣਥੂ ਬ੍ਰਾਹਮਣਾਂ, ਚੱਕ ਮੱਲਾਂ, ਭੁੱਲੇਵਾਲ ਰਾਠਾਂ ਤੇ ਭੇੜੂਆ ਆਦਿ ਦੇ ਛੋਟੇ-ਵੱਡੇ ਕਿਸਾਨ ਖੇਤੀ ਨਾਲ ਸੰਬੰਧਿਤ ਖਾਦ ਅਤੇ ਦਵਾਈਆਂ ਮਹਿੰਗੇ ਭਾਅ ਤੇ ਨਕਦ ਲੈਣ ਲਈ ਮਜਬੂਰ ਹਨ। ਇਨ੍ਹਾਂ ਪਿੰਡਾਂ ਦੇ ਮੱਧਮ ਵਰਗ ਦੇ ਸੈਂਕੜੇ ਕਿਸਾਨਾਂ ਦੀ ਖੇਤੀ ਨੂੰ ਪਿਛਲੇ ਪੰਜ ਸਾਲ ਤੋਂ ਬਹੁਤ ਨੁਕਸਾਨ ਹੋਇਆ ਹੈ, ਕਿਉਂਕਿ ਸੁਸਾਇਟੀ ਵਿਚ ਖੇਤੀ ਨਾਲ ਸੰਬੰਧਿਤ ਖਾਦਾਂ ਅਤੇ ਦਵਾਈਆਂ ਕਿਸਾਨਾਂ ਦੇ ਖੇਤਾਂ ਅਤੇ ਮੈਂਬਰ ਖਾਤਿਆਂ ਦੇ ਹਿਸਾਬ ਨਾਲ ਉਧਾਰ ਮਿਲ ਜਾਂਦੀਆਂ ਹਨ ਅਤੇ ਕਿਸਾਨ ਇਸ ਉਧਾਰ ਨੂੰ ਫ਼ਸਲ ਵੇਚ ਕੇ ਵਾਪਸ ਕਰਕੇ ਆਪਣੇ ਖਾਤੇ ਨੂੰ ਡਿਫਾਲਟਰ ਹੋਣ ਤੋਂ ਬਚਾਉਂਦੇ ਹਨ, ਪਰ ਇਸ ਸੁਸਾਇਟੀ ਦੇ ਬੰਦ ਹੋਣ ਨਾਲ ਕਿਸਾਨਾਂ ਨੂੰ ਇਹ ਸਾਰਾ ਸਾਮਾਨ ਨਿੱਜੀ ਦੁਕਾਨਾਂ ਤੋਂ ਮਹਿੰਗਾ ਭਾਅ ਨਾਲ ਅਤੇ ਨਕਦ ਲੈਣਾ ਪੈ ਰਿਹਾ ਹੈ। ਕਿਸਾਨ ਇਕਬਾਲ ਸਿੰਘ, ਮਨਦੀਪ ਸਿੰਘ, ਅਮਨਦੀਪ ਸਿੰਘ, ਜਸਵੰਤ ਸਿੰਘ, ਮੱਖਣ ਸਿੰਘ, ਸੰਤੋਖ ਸਿੰਘ, ਕੁਲਜਿੰਦਰ ਸਿੰਘ, ਰਵਿੰਦਰ ਸਿੰਘ, ਹਰਦੀਪ ਸਿੰਘ, ਉਂਕਾਰ ਸਿੰਘ, ਬਹਾਦਰ ਸਿੰਘ ਆਦਿ ਨੇ ਕਿਹਾ ਕਿ ਸਾਡਾ ਇਲਾਕਾ ਆਲੂ ਤੇ ਮਟਰ ਦੀ ਫ਼ਸਲ ਲਈ ਪੂਰੇ ਭਾਰਤ ਵਿਚ ਜਾਣਿਆ ਜਾਂਦਾ ਹੈ, ਇੱਥੇ ਹਰ ਛੋਟਾ- ਵੱਡਾ ਕਿਸਾਨ ਇਸ ਫ਼ਸਲ ਦੀ ਬਿਜਾਈ ਕਰਦਾ ਹੈ ਅਤੇ ਇਨ੍ਹਾਂ ਫ਼ਸਲਾਂ ਲਈ ਖਾਦਾਂ ਦੀ ਵੀ ਬਹੁਤ ਜ਼ਰੂਰਤ ਪੈਂਦੀ ਹੈ। ਇਸ ਸੁਸਾਇਟੀ ਦੇ ਬੰਦ ਹੋਣ ਤੋਂ ਬਾਅਦ ਇਸ ਨਾਲ ਜੁੜੇ ਕਿਸਾਨਾਂ ਨੂੰ ਇਨ੍ਹਾਂ ਖਾਦਾਂ ਦੀ ਪੂਰਤੀ ਨਿੱਜੀ ਦੁਕਾਨਾਂ ਤੋਂ ਕਰਨੀ ਪੈਂਦੀ ਹੈ। ਇਸ ਸੰਬੰਧੀ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਬੰਬੇਲੀ ਨੇ ਕਿਹਾ ਕਿ ਉਨ੍ਹਾਂ ਵਲੋਂ ਵਿਭਾਗ ਨੂੰ ਬਾਰ-ਬਾਰ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਸੁਸਾਇਟੀ ਦੀ ਜਾਂਚ ਜਲਦ ਮੁਕੰਮਲ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਸੁਸਾਇਟੀ ਦਾ ਕੰਮਕਾਜ ਮੁੜ ਬਹਾਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਐਡ: ਐਸ. ਪੀ. ਰਾਣਾ ਤੇ ਐਡ: ਗੌਰਵ ਗਰਗ ਦਾ ਸਨਮਾਨ ਅਗਲੀ ਖ਼ਬਰ ਅਰਲੀ ਲਰਨਰਜ਼ ਬੱਚਿਆਂ ਲਈ ਵਿਸ਼ੇਸ਼ ਸਿੱਖਿਆਤਮਿਕ ਪ੍ਰੋਗਰਾਮ ਕਰਵਾਇਆ
Ad Position 24