24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਵੁੱਡਲੈਂਡ ਓਵਰਸੀਜ਼ ਸਕੂਲ ’ਚ ਉਤਸ਼ਾਹ ਨਾਲ ਵਿਸ਼ਵ ਪੰਜਾਬੀ ਦਿਵਸ ਮਨਾਇਆ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿਖੇ ਵਿਸ਼ਵ ਪੰਜਾਬੀ ਦਿਵਸ ਨੂੰ ਪੰਜਾਬੀ ਭਾਸ਼ਾ ਦੀ ਸੁੰਦਰਤਾ, ਸੱਭਿਆਚਾਰਕ ਮਹੱਤਤਾ ਅਤੇ ਸਿਰਜਣਾਤਮਿਕਤਾ ਨਾਲ ਜੋੜਦਿਆਂ ਵੱਖ-ਵੱਖ ਰੁਚਿਕਰ ਗਤੀਵਿਧੀਆਂ ਰਾਹੀਂ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨੂੰ ਸਮਝਣ, ਖੋਜਣ ਅਤੇ ਰਚਨਾਤਮਿਕ ਢੰਗ ਨਾਲ ਪ੍ਰਗਟ ਕਰਨ ਦੇ ਮੌਕੇ ਪ੍ਰਦਾਨ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 24-09-2026
ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿਖੇ ਵਿਸ਼ਵ ਪੰਜਾਬੀ ਦਿਵਸ ਨੂੰ ਪੰਜਾਬੀ ਭਾਸ਼ਾ ਦੀ ਸੁੰਦਰਤਾ, ਸੱਭਿਆਚਾਰਕ ਮਹੱਤਤਾ ਅਤੇ ਸਿਰਜਣਾਤਮਿਕਤਾ ਨਾਲ ਜੋੜਦਿਆਂ ਵੱਖ-ਵੱਖ ਰੁਚਿਕਰ ਗਤੀਵਿਧੀਆਂ ਰਾਹੀਂ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨੂੰ ਸਮਝਣ, ਖੋਜਣ ਅਤੇ ਰਚਨਾਤਮਿਕ ਢੰਗ ਨਾਲ ਪ੍ਰਗਟ ਕਰਨ ਦੇ ਮੌਕੇ ਪ੍ਰਦਾਨ ਕੀਤੇ ਗਏ। ਇਸੇ ਕੜੀ ‘ਚ ਸਟਾਫ਼ ਵਲੋਂ ‘ਮੇਰੀ ਪੰਜਾਬੀ, ਮੇਰਾ ਮਾਣ’ ਗਤੀਵਿਧੀ ‘ਚ ਭਾਗ ਲੈਂਦਿਆਂ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਮਾਣ ਅਤੇ ਸਤਿਕਾਰ ਪ੍ਰਗਟ ਕੀਤਾ ਗਿਆ ਅਤੇ ਪੰਜਾਬੀ ਵਿਚ ਦਸਤਖ਼ਤ ਕੀਤੇ ਗਏ। ਵਿਦਿਆਰਥੀਆਂ ਨੇ ਪੰਜਾਬੀ ਰਚਨਾਤਮਿਕ ਲੇਖਣ ਅਤੇ ਪੰਜਾਬੀ ਅਖ਼ਬਾਰ ਪਾਠ ‘ਚ ਸਰਗਰਮੀ ਨਾਲ ਭਾਗ ਲਿਆ। ਅਖ਼ਬਾਰਾਂ ਨੂੰ ਪੜ੍ਹਦਿਆਂ ਉਨ੍ਹਾਂ ਨੇ ਨਵੇਂ ਅਤੇ ਔਖੇ ਪੰਜਾਬੀ ਸ਼ਬਦਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਦੇ ਅਰਥ ਤੇ ਵਰਤੋਂ ਨੂੰ ਸਮਝਣ ਦਾ ਯਤਨ ਕੀਤਾ। ਅਧਿਆਪਕਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਚੁਣੇ ਗਏ ਸ਼ਬਦਾਂ ਅਤੇ ਵਾਕਾਂ ਵਿਚੋਂ ਵਿਆਕਰਨਿਕ ਸ਼ਬਦਾਂ ਦੀ ਪਹਿਚਾਣ ਕੀਤੀ। ਇਸ ਤਰੀਕੇ ਨਾਲ ਵਿਦਿਆਰਥੀਆਂ ਨੇ ਪੰਜਾਬੀ ਵਿਆਕਰਨ ਨੂੰ ਸਿਰਫ਼ ਪੁਸਤਕੀ ਗਿਆਨ ਵਜੋਂ ਨਹੀਂ, ਸਗੋਂ ਅਸਲ ਭਾਸ਼ਾਈ ਵਰਤੋਂ ਨਾਲ ਜੋੜ ਕੇ ਸਮਝਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਪੜ੍ਹਨ, ਲਿਖਣ, ਸ਼ਬਦ-ਭੰਡਾਰ ਵਧਾਉਣ ਅਤੇ ਵਿਆਕਰਨ ਦੀ ਸਮਝ ਨੂੰ ਇੱਕ ਸਾਂਝੇ ਸਿੱਖਣ ਅਨੁਭਵ ਵਿਚ ਪਰੋਇਆ ਗਿਆ। ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਗਹਿਰਾਈ ਅਤੇ ਵਾਕ-ਰਚਨਾ ਦੀ ਵਿਲੱਖਣਤਾ ਨੂੰ ਜਾਣਦਿਆਂ ਭਾਸ਼ਾ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਾਹਿਲਪੁਰ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਕਾਰਨ ਵਧ ਰਹੀ ਟਰੈਫ਼ਿਕ ਸਮੱਸਿਆ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਦੁਕਾਨ ’ਚੋਂ ਕੀਮਤੀ ਸਾਮਾਨ ਚੋਰੀ
Ad Position 24