24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬਿੰਜੋ ਦੇ ਸਰਕਾਰੀ ਸਕੂਲ ’ਚ 50 ਫ਼ੀਸਦੀ ਤੋਂ ਵੱਧ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ-ਧੀਮਾਨ

ਕੋਟਫ਼ਤੂਹੀ, 23 ਸਤੰਬਰ (ਅਵਤਾਰ ਸਿੰਘ ਅਟਵਾਲ)-ਸਿੱਖਿਆ ਬਚਾਓ ਅੰਦੋਲਨ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਬਿੰਜੋ ਸਰਕਾਰੀ ਹਾਈ ਸਮਾਰਟ ਸਕੂਲ ਵਿਚ ਅਧਿਆਪਕਾਂ ਦੀ 50 ਫ਼ੀਸਦੀ ਤੋਂ ਵੀ ਵੱਧ ਪੋਸਟਾਂ ਖਾਲੀ ਰਖਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਮੂਲ ਸੰਵਿਧਾਨਕ ਅਧਿਕਾਰਾਂ ਦੀ ਅਣਦੇਖੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਕੁਲ 114 ਬੱਚੇ ਪੜ੍ਹਦੇ ਹਨ ਤੇ 6 ਵੀਂ ਕਲਾਸ ਵਿਚ 18, ਸੱਤਵੀਂ ਵੀਂ ਕਲਾਸ ਵਿਚ 19, ਅੱਠਵੀਂ ਕਲਾਸ ਵਿਚ 28, ਨੌਵੀਂ ਵੀਂ ਕਲਾਸ ਵਿਚ 29 ਅਤੇ 10 ਵੀਂ ਕਲਾਸ ਵਿਚ 20 ਬੱਚੇ ਪੜ੍ਹਦੇ ਹਨ, ਪਰ ਸਕੂਲ ਵਿਚ ਪੰਜਾਬੀ (ਮਾਂ ਬੋਲੀ),ਐੱਸ.

Ad Position 21
No active advertisement
ਅਜੀਤ ਡੈਸਕ 24-09-2026
ਕੋਟਫ਼ਤੂਹੀ, 23 ਸਤੰਬਰ (ਅਵਤਾਰ ਸਿੰਘ ਅਟਵਾਲ)-ਸਿੱਖਿਆ ਬਚਾਓ ਅੰਦੋਲਨ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਬਿੰਜੋ ਸਰਕਾਰੀ ਹਾਈ ਸਮਾਰਟ ਸਕੂਲ ਵਿਚ ਅਧਿਆਪਕਾਂ ਦੀ 50 ਫ਼ੀਸਦੀ ਤੋਂ ਵੀ ਵੱਧ ਪੋਸਟਾਂ ਖਾਲੀ ਰਖਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਮੂਲ ਸੰਵਿਧਾਨਕ ਅਧਿਕਾਰਾਂ ਦੀ ਅਣਦੇਖੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਕੁਲ 114 ਬੱਚੇ ਪੜ੍ਹਦੇ ਹਨ ਤੇ 6 ਵੀਂ ਕਲਾਸ ਵਿਚ 18, ਸੱਤਵੀਂ ਵੀਂ ਕਲਾਸ ਵਿਚ 19, ਅੱਠਵੀਂ ਕਲਾਸ ਵਿਚ 28, ਨੌਵੀਂ ਵੀਂ ਕਲਾਸ ਵਿਚ 29 ਅਤੇ 10 ਵੀਂ ਕਲਾਸ ਵਿਚ 20 ਬੱਚੇ ਪੜ੍ਹਦੇ ਹਨ, ਪਰ ਸਕੂਲ ਵਿਚ ਪੰਜਾਬੀ (ਮਾਂ ਬੋਲੀ),ਐੱਸ. ਐੱਸ ਟੀ, ਹਿਸਾਬ, ਏ. ਸੀ. ਟੀ, ਡੀ. ਪੀ. ਈ, 3 ਟੀਚਰਾਂ ਦੀਆਂ ਐੱਸ. ਆਈ. ਆਰ ਵਿਚ ਡਿਊਟੀਆਂ ਲੱਗੀਆਂ ਤੇ 1 ਲੇਡੀ ਟੀਚਰ ਮਟਰਨਿਟੀ ਲੀਵ ਉੱਪਰ ਹੈ, ਸਫ਼ਾਈ ਸੇਵਕ, ਚੌਕੀਦਾਰ ਅਤੇ ਜੂਨੀਅਰ ਸਹਾਇਕ ਦੀ ਵੀ ਪੋਸਟ ਖਾਲੀ ਪਈ ਹੈ, ਸਕੂਲ ਮੁਖੀ ਵੱਲੋਂ ਆਪਣੇ ਸਕੂਲ ਦੇ ਨਾਲ 5 ਹੋਰ ਸਕੂਲ ਸਰਕਾਰੀ ਹਾਈ ਸਕੂਲ ਲਕਸੀਹਾਂ, ਸਰਕਾਰੀ ਹਾਈ ਸਕੂਲ ਪੋਸੀ, ਸਰਕਾਰੀ ਹਾਈ ਸਕੂਲ ਪੰਜੋੜਾ ਅਤੇ ਮਿਡਲ ਸਕੂਲ ਐਮਾਂ ਜੱਟਾਂ ਅਤੇ ਮਿਡਲ ਸਕੂਲ ਕਿਤਣਾ ਵੀ ਇਸ ਸਕੂਲ ਦੇ ਨਾਲ ਸੰਭਾਲਣਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ, ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਨਵੀਂ ਦਿੱਲੀ ਅਤੇ ਚੀਫ਼ ਸਕੱਤਰ ਪੰਜਾਬ ਸਰਕਾਰ ਨੂੰ ਮੂਲ ਸੰਵਿਧਾਨਕ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਨੂੰ ਬਚਾਉਣ ਲਈ ਸ਼ਿਕਾਇਤ ਦਰਜ ਕਰਵਾਈ ਹੈ।
Ad Position 22
No active advertisement
ਪਿਛਲੀ ਖ਼ਬਰ ਰਜਵੰਤ ਕੌਰ ਧਾਮੀ ਮਹਿਲਾ ਵਿੰਗ ਹਲਕਾ ਸ਼ਾਮਚੁਰਾਸੀ ਦੀ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਸੰਤ ਬਾਬਾ ਸੋਹਣ ਸਿੰਘ ਤੇ ਸੰਤ ਬਾਬਾ ਲਛਮਣ ਸਿੰਘ
Ad Position 24