70 ਵੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲੜਕੀਆਂ ਸ਼ਾਨੋ-ਸ਼ੌਕਤ ਨਾਲ ਸ਼ੁਰੂ
ਮਾਹਿਲਪੁਰ 23 ਸਤੰਬਰ (ਰਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾਹਿਲਪੁਰ-1 ਦੀਆਂ 70ਵੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲੜਕੇ ਤੇ ਲੜਕੀਆਂ ਬੀ. ਐਨ.
ਮਾਹਿਲਪੁਰ 23 ਸਤੰਬਰ (ਰਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾਹਿਲਪੁਰ-1 ਦੀਆਂ 70ਵੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲੜਕੇ ਤੇ ਲੜਕੀਆਂ ਬੀ.ਐਨ.ਓ. ਹਰਵਿੰਦਰ ਸਿੰਘ ਬੰਗਾ ਦੀ ਅਗਵਾਈ ਤੇ ਬਲਾਕ ਸਪੋਰਟਸ ਅਫ਼ਸਰ ਬ੍ਰਹਮਜੀਤ ਸਿੰਘ ਦੀ ਦੇਖ ਰੇਖ ਸਰਕਾਰੀ ਐਲੀਮੈਂਟਰੀ ਸਕੂਲ ਬੰਬੇਲੀ ਵਿਖੇ ਸ਼ੁਰੂ ਕਰਵਾਈਆਂ ਗਈ। ਇਨ੍ਹਾਂ ਖੇਡਾਂ ‘ਚ ਇਸ ਬਲਾਕ ਦੇ 8 ਕਲੱਸਟਰ ਮਾਹਿਲਪੁਰ, ਬਾਹੋਵਾਲ, ਚੰਦੇਲੀ, ਬੱਢੋਆਣ, ਸਰਦੁੱਲਾਪੁਰ, ਰਾਮਪੁਰ, ਲਲਵਾਣ ਤੇ ਸਾਰੰਗਵਾਲ ਦੀਆਂ 200 ਤੋਂ ਵੱਧ ਲੜਕੀਆਂ ਨੇ ਭਾਗ ਲਿਆ। ਸਭ ਤੋਂ ਪਹਿਲਾ ਬੱਚਿਆਂ ਦਾ ਮਾਰਚ ਪਾਸਟ ਕਰਨ ਉਪਰੰਤ ਬੀ.ਐਨ.ਓ. ਹਰਵਿੰਦਰ ਸਿੰਘ ਬੰਗਾ, ਪ੍ਰਵਾਸੀ ਭਾਰਤੀ ਇੰਦਰਜੀਤ ਰਾਣਾ ਤੇ ਗੁਰਪਾਲ ਸਿੰਘ ਪਾਲੀ ਨੇ ਉਦਘਾਟਨ ਕਰਦੇ ਹੋਏ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ ਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੁੜੀਆਂ ਦੀ ਫੁੱਟਬਾਲ ‘ਚ ਬੱਢੋਆਣ ਸਰਦੁੱਲਾਪੁਰ ਨੇ ਮਾਹਿਲਪੁਰ 2-0 ਨਾਲ ਹਰਾ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਬੱਚਿਆਂ ਯੋਗ ਆਸਣ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਬੱਚਿਆਂ ਦੀਆਂ ਦੌੜਾਂ, ਕਬੱਡੀ, ਲੰਬੀ ਸ਼ਾਲ, ਗੋਲਾ ਸੁੱਟਣਾ, ਸ਼ਾਟਪੁੱਟ ਵੀ ਕਰਵਾਈਆਂ ਗਈਆਂ। ਇਸ ਮੌਕੇ ਸੈਂਟਰ ਹੈੱਡ ਟੀਚਰ ਅਸ਼ੋਕ ਕੁਮਾਰ, ਸੁਖਪ੍ਰੀਤ ਕੌਰ, ਨਰਿੰਦਰ ਸਿੰਘ, ਮੁਰਾਦ ਹੁਸੈਨ, ਜਤਿੰਦਰ ਸਿੰਘ, ਸਤਵਿੰਦਰ ਸਿੰਘ, ਨਰਿੰਦਰਜੀਤ ਕੌਰ, ਕਰਨੈਲ ਸਿੰਘ, ਕੁਲਦੀਪ ਕੁਮਾਰ, ਚਰਨਜੀਤ ਸਿੰਘ, ਦਿਲਪ੍ਰੀਤ ਕੌਰ, ਭੁਪਿੰਦਰ ਸਿੰਘ, ਵਿਜੇ ਕੁਮਾਰ, ਹਰਪ੍ਰੀਤ ਸਿੰਘ, ਅਭਿਨੰਦਨ, ਮੁਨੀਤ ਖੰਨਾ, ਬਲਜੀਤ ਕੌਰ, ਹਰਪ੍ਰੀਤ ਕੌਰ, ਅਤਿੰਦਰਪਾਲ ਕੌਰ, ਅੰਕਿਤਾ, ਮਨਦੀਪ ਕੌਰ ਅਤੇ ਹੋਰ ਪ੍ਰਬੰਧਕ ਤੇ ਖੇਡ ਪ੍ਰੇਮੀ ਹਾਜ਼ਰ ਸਨ।