23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਨਮਾਮੀ ਭਾਰਤਮ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ’ਤੇ ਦੇਸ਼ ਭਰ ਵਿਚ ਰਾਸ਼ਟਰੀ ਆਵਾਜ਼ ਗੂੰਜੇਗੀ

ਹਾਜੀਪੁਰ, 23 ਸਤੰਬਰ (ਪੁਨੀਤ ਭਾਰਦਵਾਜ)- ਭਾਰਤ ਦੀ ਰਾਸ਼ਟਰੀ ਚੇਤਨਾ ਆਜ਼ਾਦੀ ਸੰਗਰਾਮ ਦੀ ਪ੍ਰੇਰਨਾ ਅਤੇ ਮਾਤ ਭੂਮੀ ਪ੍ਰਤੀ ਸ਼ਰਧਾ ਦਾ ਪ੍ਰਤੀਕ ਅਮਰ ਗੀਤ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ, ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ, ਨਵੀਂ ਦਿੱਲੀ ਦੀ ਅਗਵਾਈ ਹੇਠ, ਸ਼ੁੱਕਰਵਾਰ, 25 ਸਤੰਬਰ , 2026 ਨੂੰ ਸਵੇਰੇ 11 ਵਜੇ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀਨੀਅਰ ਸੈਕੰਡਰੀ), ਹਾਜੀਪੁਰ ਵਿਖੇ ਇੱਕ ਦੇਸ਼ ਵਿਆਪੀ ਸਮੂਹਿਕ ਗਾਇਨ ਪ੍ਰੋਗਰਾਮ ‘ਨਮਾਮੀ ਭਾਰਤਮ’ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਅਨਿਲ ਵਸ਼ਿਸਠ, ਪ੍ਰਿੰਸੀਪਲ ਠਾਕੁਰ ਹਰਦਿਆਲ, ਮੈਨੇਜਰ ਵਰਿੰਦਰ ਦਹੜਾ ਅਤੇ ਪ੍ਰਿੰਸੀਪਲ ਮਨੋਜ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 24-09-2026
ਹਾਜੀਪੁਰ, 23 ਸਤੰਬਰ (ਪੁਨੀਤ ਭਾਰਦਵਾਜ)- ਭਾਰਤ ਦੀ ਰਾਸ਼ਟਰੀ ਚੇਤਨਾ ਆਜ਼ਾਦੀ ਸੰਗਰਾਮ ਦੀ ਪ੍ਰੇਰਨਾ ਅਤੇ ਮਾਤ ਭੂਮੀ ਪ੍ਰਤੀ ਸ਼ਰਧਾ ਦਾ ਪ੍ਰਤੀਕ ਅਮਰ ਗੀਤ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ, ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ, ਨਵੀਂ ਦਿੱਲੀ ਦੀ ਅਗਵਾਈ ਹੇਠ, ਸ਼ੁੱਕਰਵਾਰ, 25 ਸਤੰਬਰ , 2026 ਨੂੰ ਸਵੇਰੇ 11 ਵਜੇ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀਨੀਅਰ ਸੈਕੰਡਰੀ), ਹਾਜੀਪੁਰ ਵਿਖੇ ਇੱਕ ਦੇਸ਼ ਵਿਆਪੀ ਸਮੂਹਿਕ ਗਾਇਨ ਪ੍ਰੋਗਰਾਮ ‘ਨਮਾਮੀ ਭਾਰਤਮ’ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਅਨਿਲ ਵਸ਼ਿਸਠ, ਪ੍ਰਿੰਸੀਪਲ ਠਾਕੁਰ ਹਰਦਿਆਲ, ਮੈਨੇਜਰ ਵਰਿੰਦਰ ਦਹੜਾ ਅਤੇ ਪ੍ਰਿੰਸੀਪਲ ਮਨੋਜ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਮਨੋਜ ਕੁਮਾਰ ਨੇ ਦੱਸਿਆ ਕਿ 25 ਸਤੰਬਰ ਨੂੰ ਨਿਰਧਾਰਿਤ ਸਮੇਂ ’ਤੇ, ਜਦੋਂ ‘ਵੰਦੇ ਮਾਤਰਮ’ ਦੇਸ਼ ਦੇ 25,000 ਤੋਂ ਵੱਧ ਥਾਵਾਂ ’ਤੇ ਇੱਕ ਕਰੋੜ ਤੋਂ ਵੱਧ ਗਲ੍ਹਾਂ ਤੋਂ ਇੱਕੋ ਸਮੇਂ ਗੂੰਜੇਗਾ ਤਾਂ ਇਹ ਸਿਰਫ਼ ਇੱਕ ਗੀਤ ਦਾ ਸਮੂਹਿਕ ਗਾਇਣ ਨਹੀਂ ਹੋਵੇਗਾ, ਸਗੋਂ ਇਹ ਵਿੱਦਿਆ ਭਾਰਤੀ ਦਾ 150 ਸਾਲਾਂ ਦੀ ਰਾਸ਼ਟਰੀ ਚੇਤਨਾ, ਆਜ਼ਾਦੀ ਸੰਗਰਾਮ ਦੀ ਯਾਦ ਅਤੇ ਭਾਰਤ ਦੀ ਸਭਿਆਚਾਰਕ ਏਕਤਾ ਨੂੰ ਸ਼ਰਧਾਂਜਲੀ ਦੇਣ ਦਾ ਇੱਕ ਨਿਮਾਣਾ ਜਿਹਾ ਯਤਨ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਅਲਜ਼ਾਈਮਰ ਰੋਗ ਦੀ ਸਮੇਂ ਸਿਰ ਪਹਿਚਾਣ ਜ਼ਰੂਰੀ - ਡਾ. ਮਹਾਜਨ ਅਗਲੀ ਖ਼ਬਰ ਸਤਪਾਲ ਸਿੰਘ ਸੋਖੀ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਦੀ ਗਲੋਬਲ ਟੀਮ ਦੇ ਮੈਂਬਰ ਬਣੇ
Ad Position 24