23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਡੀ.ਏ.ਵੀ. ਬੀ.ਐਡ. ਕਾਲਜ ’ਚ ਨਿਮਾਣਾ ਦੀ ਪੁਸਤਕ ‘ਮਹਿਕਾਂ ਵੰਡਦੀ ਧਰਤੀ’ ਸੰਬੰਧੀ ਵਿਚਾਰ ਚਰਚਾ ਸਮਾਗਮ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਡੀ. ਏ.

Ad Position 21
No active advertisement
ਵੀਰਵਾਰ, 24 ਸਤੰਬਰ, 2026 24-09-2026
ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ, ਸਕੱਤਰ ਆਰ.ਐਮ. ਭੱਲਾ ਅਤੇ ਬੀ.ਐਡ. ਕਾਲਜ ਸਕੱਤਰ ਐਡਵੋਕੇਟ ਨਵਰੋਜ ਸ਼ਰਮਾ ਦੀ ਅਗਵਾਈ ‘ਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਡਾ: ਵਿਧੀ ਭੱਲਾ ਦੀ ਅਗਵਾਈ ‘ਚ ਲੇਖਕ ਵਰਿੰਦਰ ਸਿੰਘ ਨਿਮਾਣਾ ਦੀ ਵਾਰਤਕ ਪੁਸਤਕ ‘ਮਹਿਕਾਂ ਵੰਡਦੀ ਧਰਤੀ’ ‘ਤੇ ਵਿਚਾਰ-ਚਰਚਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਜਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਿੰ: ਅਮਨਦੀਪ ਸ਼ਰਮਾ ਤੇ ਬਾਗ਼ਬਾਨੀ ਵਿਭਾਗ ਹੁਸ਼ਿਆਰਪੁਰ ਦੇ ਡਿਪਟੀ ਡਾਇਰੈਕਟਰ ਡਾ: ਜਸਪਾਲ ਸਿੰਘ ਢੇਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਭਾਸ਼ਾ ਵਿਭਾਗ ਤੋਂ ਖੋਜ ਅਫ਼ਸਰ ਡਾ: ਜਸਵੰਤ ਰਾਏ, ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੇ ਪੰਜਾਬੀ ਵਿਭਾਗ ਤੋਂ ਡਾ: ਮਨਿੰਦਰਜੀਤ ਕੌਰ ਅਤੇ ਵਿਜੇ ਕਲਸੀ ਨੇ ਬਤੌਰ ਸਮੀਖਿਆਕਾਰ ਪੁਸਤਕ ਦੇ ਵੱਖ-ਵੱਖ ਨੁਕਤਿਆਂ ਨਾਲ ਗੱਲ ਸਾਂਝੀ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਲੇਖਕ ਵਰਿੰਦਰ ਨਿਮਾਣਾ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਸਾਹਿਤ ਸਿਰਜਣ ਦੇ ਖੇਤਰ ‘ਚ ਜੁਟਿਆ ਹੋਇਆ ਹੈ ਅਤੇ ਲੇਖਕ ਦੀਆਂ ਦੋ ਪੁਸਤਕਾਂ ‘ਸੰਧੂਰੀ ਅੰਬੀਆਂ ਅਤੇ ਲੰਮਿਆਂ ਰਾਹਾਂ ਦਾ ਪਾਂਧੀ : ਜਰਨੈਲ ਸਿੰਘ ਲਿੱਦੜ’ ਸਿੱਖਿਆ ਵਿਭਾਗ ਦੀਆਂ ਲਾਇਬ੍ਰੇਰੀਆਂ ਦੀ ਚੋਣ ਸੂਚੀ ‘ਚ ਸ਼ਾਮਿਲ ਹੋਣਾ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਪ੍ਰਿੰਸੀਪਲ ਡਾ: ਵਿਧੀ ਭੱਲਾ ਨੇ ਕਿਹਾ ਕਿ ਸੰਸਥਾ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਵਰਿੰਦਰ ਨਿਮਾਣਾ ਇਸ ਕਾਲਜ ਦੇ ਬੀ.ਐਡ ਦੇ ਵਿਦਿਆਰਥੀ ਰਹੇ ਹਨ ਅਤੇ ਉਹ ਵਿਦਿਆਰਥੀ ਜ਼ਿੰਦਗੀ ਤੋਂ ਹੀ ਸਾਹਿਤ ਤੇ ਕਲਾ ਨਾਲ ਜੁੜੇ ਰਹੇ ਹਨ। ਇਸ ਮੌਕੇ ਮੰਚ ਸੰਚਾਲਨ ਪ੍ਰੋ: ਹਰਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਪ੍ਰਿੰ: ਅਮਨਦੀਪ ਸ਼ਰਮਾ ਅਤੇ ਡਾ: ਜਸਪਾਲ ਸਿੰਘ ਢੇਰੀ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਰਿੰਦਰ ਨਿਮਾਣਾ ਨੂੰ ਭਵਿੱਖ ‘ਚ ਸਾਹਿੱਤਿਕ ਸਫ਼ਰ ਜਾਰੀ ਰੱਖਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਦੇ ਆਖੀਰ ‘ਚ ਪ੍ਰਿੰਸੀਪਲ ਡਾ: ਵਿਧੀ ਭੱਲਾ ਨੇ ਸਮੂਹ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਦੇਵ ਸਿੰਘ ਕਾਜਲ, ਸੁਰਜੀਤ ਕੁਮਾਰ ਰਾਜਾ, ਕਮਲਜੀਤ ਸਿੰਘ, ਚੰਦਰ ਪ੍ਰਕਾਸ਼, ਪ੍ਰਵੀਨ ਕੁਮਾਰ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਓਰਕਜ਼ਈ ਵਿਖੇ ਗੋਲ਼ੀ ਲੱਗਣ ਕਾਰਨ ਸਿੱਖ ਦੀ ਮੌਤ ਅਗਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਅੱਜ ਹਲਕਾ ਚੱਬੇਵਾਲ ’ਚ ਹੋਵੇਗਾ ਭਰਵਾਂ ਸਵਾਗਤ-ਡਾ. ਰਾਏ
Ad Position 24