ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਨਿਯਮਾਂ ’ਚ ਖ਼ਾਮੀਆਂ ਮਨੁੱਖੀ ਅਧਿਕਾਰਾਂ ਨਾਲ ਖਿਲਵਾੜ-ਧੀਮਾਨ
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਦਵਾਈਆਂ ਦੇ ਫ਼ੇਲ੍ਹ ਹੋ ਰਹੇ ਸੈਂਪਲਾਂ ਪ੍ਰਤੀ ਅਤੇ ਐਮ. ਆਰ.
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਦਵਾਈਆਂ ਦੇ ਫ਼ੇਲ੍ਹ ਹੋ ਰਹੇ ਸੈਂਪਲਾਂ ਪ੍ਰਤੀ ਅਤੇ ਐਮ.ਆਰ.ਪੀ ਨਾਲੋਂ ਵੱਧ ਕੀਮਤਾਂ ਵਸੂਲਣੀਆਂ, ਬਿਨਾਂ ਬਿੱਲ ਤੋਂ ਐਂਟੀਬਾਓਟਿਕ ਮੈਡੀਸਨ ਗ੍ਰਾਹਕਾਂ ਨੂੰ ਦੇਣੀ ਅਤੇ ਸਿਹਤ ਨੂੰ ਲਾਲਸਾ ਦੇ ਚੱਕਰ ਵਿਚ ਪਾਉਣਾ ਆਦਿ ਬਹੁਤ ਗੰਭੀਰ ਮੁੱਦਾ ਬਣ ਗਿਆ ਹੈ। ਇਸ ਸਬੰਧ ’ਚ ‘ ਭਾਰਤ ਜਗਾਓ ਅੰਦੋਲਨ’ ਦੇ ਆਗੂ ਜੈ ਗੋਪਾਲ ਧੀਮਾਨ ਨੇ ਦਵਾਈਆਂ ਦੇ ਸੈਂਪਲ ਫ਼ੇਲ੍ਹ ਹੋਣ ਪ੍ਰਤੀ ਆ ਰਹੀਆਂ ਆਵਾਜ਼ਾਂ ਦੀ ਸਖ਼ਤ ਸ਼ਬਦਾਂ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰਾਂ ਦੀ ਬੇਧਿਆਨੀ ਅਤੇ ਪਾਰਦਰਸ਼ਤਾ ਨੂੰ ਨਾ ਬਣਾ ਕੇ ਰੱਖਣ ਵਿਚ ਸਰਕਾਰੀ ਗ਼ਲਤੀਆਂ ਜ਼ੁੰਮੇਵਾਰ ਹਨ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਦਵਾਈਆਂ ਦਾ ਮਾਪਦੰਡ ਬਣਾ ਕੇ ਰੱਖਣ ਲਈ ਅਨੇਕਾਂ ਏਜੰਸੀਆਂ ਹਨ,ਜਿਨ੍ਹਾਂ ਵਿਚ ਸੈਂਟਰਲ ਡਰੱਗ’ਜ਼ ਸਟੈਂਡਰਡ ਕੰਟਰੋਲਰ ਆਰਗੇਨਾਈਜ਼ੇਸ਼ਨ, ਡਰੱਗ ਕੰਟਰੋਲ ਜਨਰਲ ਆਫ਼ ਇੰਡੀਆ,ਸਟੇਟ ਡਰੱਗ ਕੰਟਰੋਲਰ, ਸਰਕਾਰੀ ਡਰੱਗ ਟੈਸਟਿੰਗ ਲਬੋਰੇਟਰੀਆਂ ਅਤੇ ਕ੍ਰਾਈਮ ਇਨਵੇਸਟੀਗੇਟਿੰਗ ਸਬੰਧਿਤ ਗ਼ਲਤ ਦਵਾਈਆਂ ਚੈੱਕ ਕਰਨ ਵਾਲੀ ਅਥਾਰਿਟੀ ਸਭ ਮੌਜੂਦ ਹਨ। ਇਸ ਸਭ ਦੇ ਬਾਵਜੂਦ ਫਿਰ ਵੀ ਘਟੀਆ, ਡੁਪਲੀਕੇਟ ਦਵਾਈਆਂ ਦਾ ਗੋਰਖ ਧੰਦਾ ਚੱਲਦਾ ਹੋਵੇ ਤੇ ਸਰਕਾਰਾਂ ਨੂੰ ਰਾਤ ਨੂੰ ਨੀਂਦ ਕਿਸ ਤਰ੍ਹਾਂ ਆਉਂਦੀ ਹੋਵੇਗੀ? ਧੀਮਾਨ ਨੇ ਕਿਹਾ ਕਿ ਮੂਲ ਸੰਵਿਧਾਨਕ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਦਵਾਈਆਂ ਦੀ ਡੁਪਲੀਕੇਸੀ ਅਤੇ ਗ਼ਲਤ ਸਾਲਟਾਂ ਦੀ ਵਰਤੋਂ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜਾ ਹੋਵੇ।