24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਐਡਵੋਕੇਟ ਸਮੀਰ ਤੇਜ਼ੀ ਦੇ ਹੱਕ ’ਚ ਮੁਕੰਮਲ ਹੜਤਾਲ ਅਤੇ ਰੋਸ ਮੁਜ਼ਾਹਰਾ

ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਬਾਰ ਦੇ ਪ੍ਰਧਾਨ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਦੀ ਅਗਵਾਈ ਹੇਠ ਦਸੂਹਾ ਪੁਲਿਸ ਪ੍ਰਸ਼ਾਸਨ ਵੱਲੋਂ ਐਡਵੋਕੇਟ ਸਮੀਰ ਤੇਜ਼ੀ ਦੇ ਪਰਿਵਾਰਿਕ ਮੈਂਬਰਾਂ ਖ਼ਿਲਾਫ਼ ਕੀਤੀ ਝੂਠੀ ਐਫ. ਆਈ.

Ad Position 21
No active advertisement
ਅਜੀਤ ਡੈਸਕ 25-09-2026
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਬਾਰ ਦੇ ਪ੍ਰਧਾਨ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਦੀ ਅਗਵਾਈ ਹੇਠ ਦਸੂਹਾ ਪੁਲਿਸ ਪ੍ਰਸ਼ਾਸਨ ਵੱਲੋਂ ਐਡਵੋਕੇਟ ਸਮੀਰ ਤੇਜ਼ੀ ਦੇ ਪਰਿਵਾਰਿਕ ਮੈਂਬਰਾਂ ਖ਼ਿਲਾਫ਼ ਕੀਤੀ ਝੂਠੀ ਐਫ.ਆਈ.ਆਰ. ਬਾਬਤ ਮੁਕੰਮਲ ਹੜਤਾਲ ਕਰਕੇ ਸਾਰਾ ਦਿਨ ਮੁਕੰਮਲ ਹੜਤਾਲ ਕਰਕੇ ਅਦਾਲਤੀ ਕੰਮ ਠੱਪ ਰੱਖਿਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਦੱਸਿਆ ਕਿ 8 ਸਤੰਬਰ ਨੂੰ ਦਸੂਹਾ ਤੋ ਆਉਂਦੇ ਵਕੀਲ ਸਮੀਰ ਤੇਜ਼ੀ ਤੇ ਘਰ ਉੱਪਰ ਕੁੱਝ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸਮੀਰ ਤੇਜ਼ੀ ਦੇ ਪਰਿਵਾਰਕ ਮੈਂਬਰਾਂ ਦੇ ਸੱਟਾਂ ਲੱਗੀਆਂ ਅਤੇ ਹੋਰ ਵੀ ਬਹੁਤ ਨੁਕਸਾਨ ਹੋਇਆ। ਜਿਸ ਬਾਰੇ 13 ਸਤੰਬਰ ਨੂੰ ਵਕੀਲ ਭਾਈਚਾਰੇ ਵੱਲੋਂ ਬਹੁਤ ਜੱਦੋ ਜਹਿਦ ਕਰਨ ਬਾਅਦ ਦੋਸ਼ੀਆਂ ਵਿਰੁੱਧ ਕਾਰਵਾਈ ਹੋਈ ਅਤੇ ਗੈਰ ਜ਼ਮਾਨਤੀ ਧਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਪਰੰਤੂ ਇਸ ਤੋ ਬਾਅਦ ਸਿਆਸੀ ਦਬਾਅ ਦੇ ਚੱਲਦਿਆਂ ਕਥਿਤ ਦੋਸ਼ੀ ਧਿਰ ਦੇ ਹੱਕ ਵਿਚ ਆ ਕੇ ਵਕੀਲ ਸਮੀਰ ਤੇਜ਼ੀ ਦੇ ਪਰਿਵਾਰਿਕ ਮੈਂਬਰਾਂ ਖ਼ਿਲਾਫ਼ ਕਰਾਸ ਕੇਸ ਧੱਕੇਸ਼ਾਹੀ ਕਰਕੇ ਦਰਜ ਕਰਵਾ ਦਿੱਤਾ। ਜਦਕਿ ਅੱਜ ਤੱਕ ਪੁਲਿਸ ਵੱਲੋਂ ਦੋਸ਼ੀਆਂ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਾ ਹੀ ਅਸਲ ਦੋਸ਼ੀਆਂ ਵੱਲੋਂ ਕਿਸੇ ਦੀ ਜ਼ਮਾਨਤ ਹੋਈ ਹੈ। ਅੱਜ ਇਸ ਰੋਸ ਵਜੋਂ ਪੂਰੇ ਜ਼ਿਲੇ੍ਹ ਵਿਚ ਅਦਾਲਤੀ ਕੰਮ ਬੰਦ ਰੱਖਿਆ ਗਿਆ। ਇਸ ਮੌਕੇ ਬਾਰ ਦੇ ਪ੍ਰਧਾਨ ਅਤੇ ਸਮੁੱਚੀ ਕਾਰਜਕਾਰਨੀ ਨੇ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਕੋਲੋਂ ਤੁਰੰਤ ਇਸ ਮਸਲੇ ਵਿਚ ਕਾਰਵਾਈ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ’ਤੇ ਬਾਰ ਐਸੋਸੀਏਸ਼ਨ ਦੇ ਸਕੱਤਰ ਪੁਨੀਤ ਇੰਦਰ ਸਿੰਘ ਕੰਗ, ਮੀਤ ਪ੍ਰਧਾਨ ਮਾਨਿਕ ਡੋਗਰਾ, ਮੀਤ ਪ੍ਰਧਾਨ ਗੁਰਪ੍ਰੀਤ ਕੌਰ, ਜੁਆਇੰਟ ਸਕੱਤਰ ਨੈਨਸੀ ਸ਼ਰਮਾ, ਐਡਵੋਕੇਟ ਪ੍ਰੀਤੀ ਜੱਸਲ, ਸਾਬਕਾ ਪ੍ਰਧਾਨ ਐਡ. ਪੀ.ਐਸ. ਘੁੰਮਣ ਮਨਦੀਪ ਕੌਰ, ਲਵਪ੍ਰੀਤ ਸਿੰਘ,ਰਿਤਿਕਾ, ਚੇਤਨਾ ਕੁਮਰਾ,ਅਕਸ਼ੇ ਸ਼ਰਮਾ, ਆਸ਼ੀਸ਼ ਵਰਮਾ, ਧਰੁਵ ਵਰਮਾ, ਹਿਤੇਸ਼ ਪੁਰੀ, ਬੀ ਐੱਸ ਰਿਆੜ,ਸਾਬਕਾ ਪ੍ਰਧਾਨ ਵਰਿੰਦਰ ਮੈਨਨ, ਮਨੋਜ ਸ਼ਰਮਾ, ਸਰਵਜੀਤ ਸਹੋਤਾ ਰੋਹਿਤ ਸ਼ਰਮਾ, ਵੀ ਕੇ ਪਰਦੇਸੀ,ਨਿਰਵੈਰ ਸਿੱਧੂ, ਅਜੇ ਚੋਪੜਾ,ਸ਼ਿਵਮ ਸ਼ਰਮਾ, ਸੁਖਵਿੰਦਰ ਸਿੰਘ ਕੋਟਲੀ, ਰੋਹਿਤ ਸੇਠੀ ਸਮੇਤ ਬਹੁਤ ਸਾਰੇ ਵਕੀਲ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਸ਼ਾਂਕ ਕੁਮਾਰ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਕਾਰਡ ਸੌਂਪੇ ਅਗਲੀ ਖ਼ਬਰ ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਨੇ ਮਾਨਸਿਕ ਸਿਹਤ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ
Ad Position 24