26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਅਮਰ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਦੇ 40ਵੇਂ ਸ਼ਹੀਦੀ ਸਮਾਗਮ ਮੌਕੇ ਵਿਚਾਰ ਚਰਚਾ

ਮਾਹਿਲਪੁਰ, 25 ਸਤੰਬਰ (ਰਜਿੰਦਰ ਸਿੰਘ)-ਸਪੋਰਟਸ ਕਲੱਬ, ਪ੍ਰਵਾਸੀ ਭਾਰਤੀ ਤੇ ਪਿੰਡ ਲੰਗੇਰੀ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਅਮਰ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਦੇ 40ਵੇਂ ਸਾਲਾਨਾ ਸ਼ਹੀਦੀ ਦਿਹਾੜੇ ਮੌਕੇ ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਅਜੋਕੇ ਸੰਦਰਭ ਵਿਚ ਇਕ ਵਿਚਾਰ ਚਰਚਾ ਦਾ ਆਯੋਜਨ ਕੀਤਾ। ਸਮਾਗਮ ਦੀ ਸ਼ੁਰੂਆਤ ਸ਼ਹੀਦ ਕੈਨੇਡੀਅਨ ਦੀ ਫ਼ੋਟੋ ਤੇ ਹਾਰ ਪਾਉਣ, ਸ਼ਮ੍ਹਾ ਰੌਸ਼ਨ ਕਰਨ ਅਤੇ ਦੋ ਮਿੰਟ ਦਾ ਮੌਨ ਧਾਰਨ ਕਰਨ ਉਪਰੰਤ ਇਨਕਲਾਬੀ ਨਾਅਰਿਆਂ ਨਾਲ ਹੋਈ।

Ad Position 21
No active advertisement
ਅਜੀਤ ਡੈਸਕ 26-09-2026
ਮਾਹਿਲਪੁਰ, 25 ਸਤੰਬਰ (ਰਜਿੰਦਰ ਸਿੰਘ)-ਸਪੋਰਟਸ ਕਲੱਬ, ਪ੍ਰਵਾਸੀ ਭਾਰਤੀ ਤੇ ਪਿੰਡ ਲੰਗੇਰੀ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਅਮਰ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਦੇ 40ਵੇਂ ਸਾਲਾਨਾ ਸ਼ਹੀਦੀ ਦਿਹਾੜੇ ਮੌਕੇ ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਅਜੋਕੇ ਸੰਦਰਭ ਵਿਚ ਇਕ ਵਿਚਾਰ ਚਰਚਾ ਦਾ ਆਯੋਜਨ ਕੀਤਾ। ਸਮਾਗਮ ਦੀ ਸ਼ੁਰੂਆਤ ਸ਼ਹੀਦ ਕੈਨੇਡੀਅਨ ਦੀ ਫ਼ੋਟੋ ਤੇ ਹਾਰ ਪਾਉਣ, ਸ਼ਮ੍ਹਾ ਰੌਸ਼ਨ ਕਰਨ ਅਤੇ ਦੋ ਮਿੰਟ ਦਾ ਮੌਨ ਧਾਰਨ ਕਰਨ ਉਪਰੰਤ ਇਨਕਲਾਬੀ ਨਾਅਰਿਆਂ ਨਾਲ ਹੋਈ। ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਅਜੋਕੇ ਸੰਦਰਭ ਵਿਚ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਮਾ. ਅਵਤਾਰ ਲੰਗੇਰੀ ਸਟੇਟ ਅਵਾਰਡੀ, ਮਲਕੀਤ ਸਿੰਘ ਬਾਹੋਵਾਲ, ਪ੍ਰਦੁਮਣ ਗੌਤਮ ਮਨਜਿੰਦਰ ਪਾਲ, ਅੰਮ੍ਰਿਤ ਪਾਲ ਸੰਘਾ ਤੇ ਮੈਡਮ ਭੁਪਿੰਦਰ ਕੌਰ ਨੇ ਗੰਭੀਰ ਵਿਚਾਰ ਚਰਚਾ ਕੀਤੀ। ਪੰਜਾਬ ਲੋਕ ਸੱਭਿਆਚਾਰਕ ਮੰਚ ਵਲੋਂ ਸੰਬੋਧਨ ਹੁੰਦਿਆਂ ਅਵਤਾਰ ਲੰਗੇਰੀ ਕਿਹਾ ਕਿ ਕਿ ਸ਼ਹੀਦ ਕੈਨੇਡੀਅਨ ਦੀ ਸ਼ਹਾਦਤ ਤੇ ਉਨ੍ਹਾਂ ਵਲੋਂ ਕੀਤੇ ਇਨਕਲਾਬੀ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕਿਸਾਨ ਆਗੂ ਤਲਵਿੰਦਰ ਹੀਰ ਨੇ ਕਿਹਾ ਕਿ ਦੇਸ਼ ਦਾ ਮੌਜੂਦਾ ਪ੍ਰਧਾਨ ਮੰਤਰੀ ਅੱਜ ਦੇਸ਼ ਦੀ ਜਨਤਾ ਦੀ ਲੁੱਟ ਕਰਵਾਉਣ ਲਈ ਸਾਮਰਾਜੀ ਮੁਲਕਾਂ ਦੇ ਚੱਕਰ ਕੱਟ ਰਿਹਾ ਹੈ ਤੇ ਇਸੇ ਹੀ ਸੰਦਰਭ ਵਿਚ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ ਗਲਵੱਕੜੀ ਪਾ ਕੇ ਗ਼ਰੀਬ ਦੇਸ਼ਾਂ ਨੂੰ ਲੁੱਟਣ ਦੀ ਤਿਆਰੀ ਵਿੱਢੀ ਬੈਠੇ ਹਨ। ਇਸ ਮੌਕੇ ਗੁਰਭਜਨ ਸਿੰਘ ਸੰਘਾ ਬੈਲਜੀਅਮ, ਇੰਸ. ਸੁਖਦੇਵ ਸਿੰਘ ਸੰਘਾ, ਅੰਮ੍ਰਿਤਪਾਲ ਸਿੰਘ ਸੰਘਾ, ਪ੍ਰਵੀਨ ਕੁਮਾਰ ਮਾਹਿਲਪੁਰ, ਜਸਵਿੰਦਰ ਸਿੰਘ ਦੋਹਲਰੋਂ, ਸੂਰਜ ਖ਼ਾਨਪੁਰ, ਸੁਖਦੇਵ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਹੌਲਦਾਰ ਜੋਗਿੰਦਰ ਸਿੰਘ, ਗੁਰਮੇਲ ਸਿੰਘ ਸੰਘਾ, ਸੋਹਣ ਸਿੰਘ ਹੀਰ, ਰਜਿੰਦਰ ਕੁਮਾਰ ਧਨੀ, ਮੈਡਮ ਰੇਨੂ ਮਨਰੇਗਾ ਆਗੂ, ਮੈਡਮ ਗਗਨ ਪ੍ਰੀਤ ਦਿਓਲ, ਮੈਡਮ ਬਲਜੀਤ ਕੌਰ, ਬਲਵੀਰ ਕੌਰ, ਮੈਡਮ ਪ੍ਰਭਦੀਪ, ਸੁਰਿੰਦਰ ਕੌਰ, ਊਸ਼ਾ ਦੇਵੀ, ਜਸਵੀਰ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ, ਰਸ਼ਪਾਲ ਕੌਰ ਤੇ ਨਾਮਵਰ ਸ਼ਖ਼ਸੀਅਤਾਂ ਵਲੋਂ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਕੋਟਫ਼ਤੂਹੀ ਪ੍ਰਾਇਮਰੀ ਬਲਾਕ ਦੀਆਂ ਤਿੰਨ ਰੋਜ਼ਾ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਸਨੇਕ ਬਾਈਟ ਤੋਂ ਬਚਾਅ ਅਤੇ ਤੁਰੰਤ ਇਲਾਜ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ
Ad Position 24