ਕਸਬਾ ਹਰਿਆਣਾ ਵਿਖੇ ਹੋਈ ਰੈਲੀ ਦੌਰਾਨ ਮੰਚ ’ਤੇ ਰਾਜ ਸਭਾ ਮੈਂਬਰ ਤੇ ਭਾਜਪਾ ਸੀਨੀਅਰ ਆਗੂ ਤਰੁਣ ਚੁੱਘ,
ਹਰਿਆਣਾ-ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਅੰਦਰ ਲੰਬਾ ਸਮਾਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਇੰਜ: ਕੇਹਰ ਸਿੰਘ ਪੰਨੂ (ਰਿਟਾ: ਐਸ. ਡੀ.
ਹਰਿਆਣਾ-ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਅੰਦਰ ਲੰਬਾ ਸਮਾਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਇੰਜ: ਕੇਹਰ ਸਿੰਘ ਪੰਨੂ (ਰਿਟਾ: ਐਸ. ਡੀ. ਓ.) ਦਾ ਜਨਮ ਪਿਤਾ ਬਿਸ਼ਨ ਸਿੰਘ ਦੇ ਘਰ ਮਾਤਾ ਗੁਰਬਚਨ ਕੌਰ ਦੀ ਕੁੱਖੋਂ 24 ਅਪ੍ਰੈਲ 1947 ਨੂੰ ਪਿੰਡ ਕੰਗਮਾਈ ਵਿਖੇ ਹੋਇਆ। ਆਪ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਅਤੇ ਦਸਵੀਂ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਭੂੰਗਾ ਤੋਂ ਪ੍ਰਾਪਤ ਕੀਤੀ। ਆਪ ਨੇ ਪੰਡਿਤ ਜਗਤ ਰਾਮ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਸਿਵਲ ਇੰਜੀਨੀਅਰ ਦਾ ਡਿਪਲੋਮਾ ਕੀਤਾ ਅਤੇ 1970 ਵਿਚ ਪੀ. ਡਬਲਿਊ. ਡੀ./ਵਾਟਰ ਸਪਲਾਈ ਅੰਦਰ ਦਸੂਹਾ ਵਿਖੇ ਬਤੌਰ ਓਵਰਸੀਅਰ ਭਰਤੀ ਹੋ ਗਏ। ਆਪ ਨੇ ਸੂਬੇ ਦੇ ਵੱਖ-ਵੱਖ ਥਾਵਾਂ ‘ਚ ਕਰੀਬ 35 ਸਾਲ ਦੀ ਸੇਵਾ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕੀਤੀ ਤੇ 2005 ਵਿਚ ਬਤੌਰ ਐਸ. ਡੀ. ਓ. ਦੇ ਪਦ ਤੋਂ ਸੇਵਾ-ਮੁਕਤ ਹੋ ਗਏ। ਆਪ ਦਾ ਵਿਆਹ 1967 ਵਿਚ ਮਹਿੰਦਰ ਕੌਰ ਵਾਸੀ ਰੜ੍ਹਾ ਨਾਲ ਹੋਇਆ ਤੇ ਆਪ ਦੇ ਘਰ ਦੋ ਪੁੱਤਰਾਂ ਪਰਮਿੰਦਰ ਸਿੰਘ ਪੰਨੂ ਡਾਇਰੈਕਟਰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ, ਸਤਵਿੰਦਰ ਸਿੰਘ ਪੰਨੂ ਤੇ ਬੇਟੀ ਕੁਲਵਿੰਦਰ ਕੌਰ ਨੇ ਜਨਮ ਲਿਆ ਜੋ ਉੱਚ ਵਿਦਿਆ ਹਾਸਲ ਕਰਕੇ ਸਮਾਜ ਦੇ ਵੱਖ-ਵੱਖ ਖੇਤਰਾਂ ‘ਚ ਕਾਮਯਾਬ ਹੋਏ ਹਨ। ਉਨ੍ਹਾਂ ਦੇ ਪੋਤਰੇ ਤੇ ਪੋਤਰੀਆਂ ਉਨ੍ਹਾਂ ਦੀਆਂ ਪਾਈਆਂ ਪੈੜਾਂ ‘ਤੇ ਚੱਲਦਿਆਂ ਉੱਚ ਸਿੱਖਿਆ ਕਰ ਰਹੇ ਹਨ। ਆਪ 17 ਸਤੰਬਰ ਨੂੰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਸਵ: ਕੇਹਰ ਸਿੰਘ ਪੰਨੂ ਨਮਿੱਤ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਤੇ ਅੰਤਿਮ ਅਰਦਾਸ 26 ਸਤੰਬਰ ਨੂੰ ਪਿੰਡ ਕੰਗਮਾਈ ਵਿਖੇ ਦੁਪਹਿਰ 12:30 ਤੋਂ 1:30 ਵਜੇ ਤੱਕ ਹੋਵੇਗੀ। -ਹਰਮੇਲ ਸਿੰਘ ਖੱਖ