ਭਾਜਪਾ ਆਗੂਆਂ ਦੀ ਵਿਸ਼ੇਸ਼ ਮੀਟਿੰਗ
ਟਾਂਡਾ ਉੜਮੁੜ, 25 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਭਾਜਪਾ ਆਗੂਆਂ ਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਪ੍ਰਿੰਸ ਜੋਲੀ ਦੀ ਅਗਵਾਈ ਵਿਚ ਟਾਂਡਾ ਵਿਖੇ ਹੋਈ, ਜਿਸ ਵਿਚ ਪੰਜਾਬ ਨਸ਼ਾ ਮੁਕਤ ਯਾਤਰਾ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਸੰਬੰਧੀ ਪ੍ਰਿੰਸ ਜੋਲੀ ਨੇ ਦੱਸਿਆ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋ ਦੀ ਅਗਵਾਈ ਵਿਚ ਕੱਢੀ ਜਾ ਰਹੀ ਪੰਜਾਬ ਨਸ਼ਾ ਮੁਕਤ ਯਾਤਰਾ 27 ਤਰੀਕ ਨੂੰ ਸ਼ਾਮ 5 ਵਜੇ ਟਾਂਡਾ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਜਾਵੇਗਾ।
ਟਾਂਡਾ ਉੜਮੁੜ, 25 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਭਾਜਪਾ ਆਗੂਆਂ ਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਪ੍ਰਿੰਸ ਜੋਲੀ ਦੀ ਅਗਵਾਈ ਵਿਚ ਟਾਂਡਾ ਵਿਖੇ ਹੋਈ, ਜਿਸ ਵਿਚ ਪੰਜਾਬ ਨਸ਼ਾ ਮੁਕਤ ਯਾਤਰਾ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਸੰਬੰਧੀ ਪ੍ਰਿੰਸ ਜੋਲੀ ਨੇ ਦੱਸਿਆ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋ ਦੀ ਅਗਵਾਈ ਵਿਚ ਕੱਢੀ ਜਾ ਰਹੀ ਪੰਜਾਬ ਨਸ਼ਾ ਮੁਕਤ ਯਾਤਰਾ 27 ਤਰੀਕ ਨੂੰ ਸ਼ਾਮ 5 ਵਜੇ ਟਾਂਡਾ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਜਾਵੇਗਾ। ਇਹ ਯਾਤਰਾ ਦਾਰਪੁਰ ਬਾਈਪਾਸ ਤੋਂ ਹੁੰਦੀ ਹੋਈ ਦਾਰਾਪੁਰ ਫਾਟਕ ਥਾਣਾ ਚੌਕ ਟਾਂਡਾ ਦੇ ਟੀ ਸਕਵਰੇ ਮਾਰਕੀਟ ਵਿਚ ਇਕ ਵਿਸ਼ਾਲ ਰੈਲੀ ਦੇ ਆਯੋਜਨ ਤੋਂ ਬਾਅਦ ਗਰੇਟ ਪੰਜਾਬ ਸੈਲੀਬਰੇਸ਼ਨ ਵਿਖੇ ਰਾਤ ਰੁਕੇਗੀ ਅਤੇ ਅਗਲੇ ਦਿਨ ਸਵੇਰੇ 10 ਵਜੇ ਆਪਣੇ ਅਗਲੇ ਭਰਾ ਲਈ ਰਵਾਨਾ ਹੋਵੇਗੀ। ਇਸ ਮੌਕੇ ਭਾਜਪਾ ਆਗੂ ਜਵਾਹਰ ਖੁਰਾਣਾ, ਸੁਰਿੰਦਰ ਜਾਜਾ ਮੰਡਲ ਪ੍ਰਧਾਨ ਮਿਆਣੀ, ਜਸਵਿੰਦਰ ਸਿੰਘ, ਬੋਬੀ ਰਾਜਪੁਰ, ਚਰਨਜੀਤ ਸਿੰਘ, ਰਣਜੀਤ ਸਿੰਘ ਰਾਤ ਤੋਂ ਇਲਾਵਾ ਹੋਰ ਵੀ ਭਾਜਪਾ ਵਰਕਰ ਹਾਜ਼ਰ ਸਨ।