ਕਾਂਗਰਸ ਵਲੋਂ ਮਾਹਿਲਪੁਰ ਥਾਣੇ ਅੱਗੇ ਪੰਜਾਬ ’ਚ ਵਧ ਰਹੇ ਗੈਂਗਸਟਰਵਾਦ ਵਿਰੁੱਧ ਰੋਸ ਪ੍ਰਦਰਸ਼ਨ
ਮਾਹਿਲਪੁਰ, 26 ਸਤੰਬਰ (ਰਜਿੰਦਰ ਸਿੰਘ)-ਕਾਂਗਰਸੀ ਵਰਕਰਾਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਪੰਕਜ ਕ੍ਰਿਪਾਲ ਐਡਵੋਕੇਟ ਦੀ ਅਗਵਾਈ ਹੇਠ ਮਾਹਿਲਪੁਰ ਪੁਲਿਸ ਥਾਣੇ ਅੱਗੇ ਪੰਜਾਬ ਵਿਚ ਵੱਧ ਰਹੇ ਗੈਂਗਸਟਰਵਾਦ ਵਿਰੁੱਧ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦਿਆਂ ਪੰਕਜ ਕ੍ਰਿਪਾਲ ਐਡਵੋਕੇਟ ਨੇ ਕਿਹਾ ਕਿ ਪੰਜਾਬ ਵਿਚ ਗੈਂਗਸਟਰ ਤੇ ਗੁੰਡਾਗਰਦੀ ਲਗਾਤਾਰ ਵੱਧ ਰਹੀ ਹੈ।
ਮਾਹਿਲਪੁਰ, 26 ਸਤੰਬਰ (ਰਜਿੰਦਰ ਸਿੰਘ)-ਕਾਂਗਰਸੀ ਵਰਕਰਾਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਪੰਕਜ ਕ੍ਰਿਪਾਲ ਐਡਵੋਕੇਟ ਦੀ ਅਗਵਾਈ ਹੇਠ ਮਾਹਿਲਪੁਰ ਪੁਲਿਸ ਥਾਣੇ ਅੱਗੇ ਪੰਜਾਬ ਵਿਚ ਵੱਧ ਰਹੇ ਗੈਂਗਸਟਰਵਾਦ ਵਿਰੁੱਧ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦਿਆਂ ਪੰਕਜ ਕ੍ਰਿਪਾਲ ਐਡਵੋਕੇਟ ਨੇ ਕਿਹਾ ਕਿ ਪੰਜਾਬ ਵਿਚ ਗੈਂਗਸਟਰ ਤੇ ਗੁੰਡਾਗਰਦੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸੋਨੇ ਦੇ ਗਹਿਣੇ ਪਾ ਕੇ ਘਰ ਦੇ ਬਾਹਰ ਨਹੀਂ ਖੜ੍ਹ ਸਕਦਾ। ਜ਼ਿਲ੍ਹਾ ਕਾਂਗਰਸ ਹੁਸ਼ਿਆਰਪੁਰ ਦੇ ਐਸ. ਸੀ. ਵਿੰਗ ਦੇ ਪ੍ਰਧਾਨ ਬਲਵਿੰਦਰ ਬਿੱਟੂ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਤੇ ਗੈਂਗਸਟਰਾਂ ਦਾ ਹੜ੍ਹ ਆ ਗਿਆ ਹੈ। ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਪਣਵ ਕਿਰਪਾਲ ਨੇ ਕਿਹਾ ਕਿ ਪੰਜਾਬ ਵਿਚ ਵਧ ਰਹੇ ਨਸ਼ਿਆਂ ਲਈ ਕੇਂਦਰ ਅਤੇ ਸੂਬਾ ਸਰਕਾਰ ਦੋਨੋਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਮਾਹਿਲਪੁਰ ਸ਼ਹਿਰ ਸਮੇਤ ਆਮ ਪਾਸ ਇਲਾਕੇ ‘ਤੇ ਦਿਨੋ-ਦਿਨ ਵੱਧ ਚੋਰੀਆਂ, ਲੁੱਟ ਖੋਹ, ਡਕੈਤੀਆਂ ਦੀਆਂ ਵਰਦਾਤਾਂ ਨੇ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ, ਪਰ ਮਾਹਿਲਪੁਰ ਥਾਣੇ ਦੀ ਕਾਰਵਾਈ ਕਾਗ਼ਜ਼ਾਂ ਤੱਕ ਹੀ ਸੀਮਤ ਹੈ। ਇਸ ਮੌਕੇ ਰੋਹਿਤ ਪੋਸੀ ਸੀਨੀਅਰ ਮੀਤ ਪ੍ਰਧਾਨ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ, ਜਗਤਾਰ ਸਿੰਘ ਪ੍ਰਧਾਨ ਬਲਾਕ ਐਸ. ਸੀ. ਵਿੰਗ ਗੜ੍ਹਸ਼ੰਕਰ, ਰਾਜ ਕੁਮਾਰ ਪ੍ਰਧਾਨ ਬਲਾਕ ਐਸ. ਸੀ. ਡਿਪਾਰਟਮੈਂਟ ਮਾਹਿਲਪੁਰ, ਨੰਬਰਦਾਰ ਪ੍ਰਕਾਸ਼ ਸਿੰਘ, ਪਰਮਜੀਤ ਰਾਣਾ, ਸੁਰੇਸ਼ ਕੁਮਾਰ, ਮਦਨ ਲਾਲ, ਰਾਜੀਵ ਵਿੱਕੀ ਪ੍ਰਧਾਨ ਬਲਾਕ ਐਸ. ਸੀ. ਵਿੰਗ ਸਮੇਤ ਹੋਰ ਕਾਂਗਰਸੀ ਵਰਕਰ ਤੇ ਆਗੂ ਹਾਜ਼ਰ ਸਨ।