27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਵਿਧਾਇਕ ਰਾਜਾ ਗਿੱਲ ਨੇ ਲਾਭਪਾਤਰੀਆਂ ਨੂੰ ਸਿਹਤ ਯੋਜਨਾ ਕਾਰਡ ਵੰਡੇ

ਅੱਡਾ ਸਰਾਂ, 26 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਪਿੰਡਾਂ ’ਚ ਵਿਕਾਸ ਕਾਰਜ ਲੋਕਾਂ ਦੀਆਂ ਮੰਗਾਂ ਅਨੁਸਾਰ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਹਲਕਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਪਿੰਡ ਮਸੀਤ ਪਲ ਕੋਟ ਵਿਖੇ ਸਮਾਗਮ ਦੌਰਾਨ ਕੀਤਾ।

Ad Position 21
No active advertisement
ਅਜੀਤ ਡੈਸਕ 27-09-2026
ਅੱਡਾ ਸਰਾਂ, 26 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਪਿੰਡਾਂ ’ਚ ਵਿਕਾਸ ਕਾਰਜ ਲੋਕਾਂ ਦੀਆਂ ਮੰਗਾਂ ਅਨੁਸਾਰ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਹਲਕਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਪਿੰਡ ਮਸੀਤ ਪਲ ਕੋਟ ਵਿਖੇ ਸਮਾਗਮ ਦੌਰਾਨ ਕੀਤਾ। ਉਨ੍ਹਾਂ ਪਿੰਡ ਵਿਚ 10 ਲੱਖ ਵਾਲੇ ਸਿਹਤ ਯੋਜਨਾ ਕਾਰਡ ਲਾਭਪਾਤਰੀਆਂ ਨੂੰ ਤਕਸੀਮ ਕਰਦਿਆਂ ਕਿਹਾ ਕਿ ਸਰਕਾਰ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਵਡਮੁੱਲੀ ਕਾਰਜ ਕਰ ਰਹੀ ਹੈ ਤੇ ਸੂਬੇ ਦੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਲੋਕ ਵਿਕਾਸ ਕੰਮਾਂ ਦੇ ਆਧਾਰ ਤੇ ਸੂਬੇ ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਸਮਾਗਮ ਦੇ ਅੰਤ ’ਚ ਪ੍ਰਧਾਨ ਗੁਰਦੇਵ ਸਿੰਘ ਨੇ ਵਿਧਾਇਕ ਰਾਜਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰਦੇਵ ਸਿੰਘ, ਨਵਜੋਤ ਸਿੰਘ, ਜਸਵਿੰਦਰ ਸਿੰਘ ਲਾਲਾ, ਹਰਭਜਨ ਸਿੰਘ, ਗੁਰਕੀਰਤ ਸਿੰਘ, ਪ੍ਰਿਥੀਪਾਲ ਸਿੰਘ, ਚੈਂਚਲ ਸਿੰਘ, ਨੰਬਰਦਾਰ ਸੇਵਾ ਸਿੰਘ, ਨੰਬਰਦਾਰ ਲਖਵਿੰਦਰ ਸਿੰਘ, ਸਵਰਨ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ, ਗੁਰਮੀਤ ਸਿੰਘ, ਸਰਵਨ ਸਿੰਘ, ਹੰਸਰਾਜ , ਜਸਵਿੰਦਰ ਸਿੰਘ, ਅਮਨਦੀਪ ਸਿੰਘ, ਰਜਿੰਦਰ ਸਿੰਘ, ਮਨੀ ਜੱਸਲ , ਹਰਪ੍ਰੀਤ ਸਿੰਘ, ਡਾ. ਸਰਵਣ ਸਿੰਘ, ਸੁਮਿੱਤਰ ਸਿੰਘ, ਮਾ: ਸਰਵਣ ਸਿੰਘ, ਬਹਾਦਰ ਸਿੰਘ, ਪਰਮਜੀਤ ਕੌਰ, ਕਮਲਜੀਤ ਕੌਰ, ਰਜਿੰਦਰ ਕੌਰ, ਅਲਕਾ ਸੈਣੀ, ਪੁਸ਼ਪਿੰਦਰ ਕੌਰ, ਗੁਰਵਿੰਦਰ ਕੌਰ, ਕੈਲਾਸ਼ ਕੌਰ ਤੇ ਹੋਰ ਨਗਰ ਨਿਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਸੁਰਜੀਤ ਸਿੰਘ ਨੇ ਆਰ. ਸੀ. ਸੀ. ਡਰੇਨ ਦੇ ਕੁਦਰਤੀ ਵਹਾਅ ਵਿਚ ਅੜਚਣ ਪਾਉਣ ਦੇ ਲਗਾਏ ਦੋਸ਼ ਅਗਲੀ ਖ਼ਬਰ ਭਾਜਪਾ ਦੀ ਪੰਜਾਬ ਨਸ਼ਾ ਮੁਕਤ ਯਾਤਰਾ ਦਾ ਤਲਵਾੜਾ-ਦਾਤਾਰਪੁਰ ਵਿਖੇ ਪਹੁੰਚਣ ’ਤੇ ਸੁਸ਼ੀਲ ਪਿੰਕੀ ਦੀ ਅਗਵਾਈ ਹੇਠ ਭਰਵਾਂ ਸਵਾਗ...
Ad Position 24