27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕਾਕਾ ਅਮਨਦੀਪ ਮੱਟੂ ਦੀ ਯਾਦ ’ਚ ਲਗਾਏ 18ਵੇਂ ਕੈਂਪ ’ਚ 101 ਮੈਂਬਰਾਂ ਵਲੋਂ ਖ਼ੂਨਦਾਨ

ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)-ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਗੜ੍ਹਸ਼ੰਕਰ ਵਲੋਂ 18ਵਾਂ ਸਵੈ-ਇਛੁੱਕ ਖ਼ੂਨਦਾਨ ਕੈਂਪ ਹੋਟਲ ਪਿੰਕ ਰੋਜ਼ ਗੜ੍ਹਸ਼ੰਕਰ ਵਿਖੇ ਲਗਾਇਆ। ਕੈਂਪ ਦਾ ਉਦਘਾਟਨ ਮਾਸਟਰ ਬਲਵੀਰ ਸਿੰਘ ਬੈਂਸ ਵਲੋਂ ਮੁਹਤਬਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਕੀਤਾ।

Ad Position 21
No active advertisement
ਅਜੀਤ ਡੈਸਕ 27-09-2026
ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)-ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਗੜ੍ਹਸ਼ੰਕਰ ਵਲੋਂ 18ਵਾਂ ਸਵੈ-ਇਛੁੱਕ ਖ਼ੂਨਦਾਨ ਕੈਂਪ ਹੋਟਲ ਪਿੰਕ ਰੋਜ਼ ਗੜ੍ਹਸ਼ੰਕਰ ਵਿਖੇ ਲਗਾਇਆ। ਕੈਂਪ ਦਾ ਉਦਘਾਟਨ ਮਾਸਟਰ ਬਲਵੀਰ ਸਿੰਘ ਬੈਂਸ ਵਲੋਂ ਮੁਹਤਬਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਕੀਤਾ। ਕਾਮਰੇਡ ਦਰਸ਼ਨ ਸਿੰਘ ਮੱਟੂ ਦੇ ਪੁੱਤਰ ਮਰਹੂਮ ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਨੂੰ ਸਮਰਪਿਤ ਇਸ ਕੈਂਪ ’ਚ ਬੀ. ਡੀ. ਸੀ. ਬਲੱਡ ਸੈਂਟਰ ਨਵਾਂਸ਼ਹਿਰ ਵਲੋਂ ਤਕਨੀਕੀ ਸਹਿਯੋਗ ਦਿੱਤਾ ਤੇ ਕੈਂਪ ਵਿਚ 101 ਮੈਂਬਰਾਂ ਨੇ ਖ਼ੂਨਦਾਨ ਕਰਕੇ ਆਪਣਾ ਯੋਗਦਾਨ ਪਾਇਆ। ਕੈਂਪ ’ਚ ਵੱਖ-ਵੱਖ ਰਾਜਸੀ ਪਾਰਟੀਆਂ ਤੇ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਪਹੁੰਚ ਕੇ ਮੱਟੂ ਪਰਿਵਾਰ ਦੇ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਤੇ ਮੁਹਤਬਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਕੈਂਪ ਵਿਚ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਡਾ. ਅਜੇ ਬੱਗਾ, ਲਵ ਕੁਮਾਰ ਗੋਲਡੀ, ਰਜਿੰਦਰ ਸਿੰਘ ਸ਼ੂਕਾ, ਅਮਰਪ੍ਰੀਤ ਸਿੰਘ ਲਾਲੀ, ਸੋਮ ਨਾਥ ਬੰਗੜ, ਜਸਵੀਰ ਸਿੰਘ ਪੁਰਖੋਵਾਲ, ਐੱਸ. ਕੇ. ਸਰੀਨ, ਡਾ. ਲਖਵਿੰਦਰ ਕੁਮਾਰ, ਮਾ. ਬਲਵੀਰ ਸਿੰਘ, ਹੈਪੀ ਸਾਧੋਵਾਲ, ਰਣਜੀਤ ਬੰਗਾ, ਪਿ੍ਰੰਸੀਪਲ ਬਿੱਕਰ ਸਿੰਘ, ਭੁਪਿੰਦਰ ਰਾਣਾ, ਸੰਦੀਪ ਸ਼ਰਮਾ ਬੋੜਾ, ਰੌਕੀ ਮੋਇਲਾ, ਸ਼ਿੰਦਾ ਗੋਲੀਆਂ, ਅਸ਼ਵਨੀ ਰਾਣਾ, ਕੁਲਵਿੰਦਰ ਸੰਘਾ, ਅਜਾਇਬ ਸਿੰਘ ਬੋਪਾਰਾਏ, ਜਗਦੀਸ਼ ਰਾਏ, ਐਡਵੋਕੇਟ ਹਰਪ੍ਰੀਤ ਸਿੰਘ, ਡਾ. ਤਰਸੇਮ ਸਿੰਘ, ਅਮਰੀਕ ਸਿੰਘ ਦਿਆਲ, ਰਾਕੇਸ਼ ਮਹਿਦੂਦ ਤੇ ਹੋਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਹਰੇਕ ਐਤਵਾਰ ਪੂਰੇ ਸਰੀਰ ਦੇ ਟੈੱਸਟ ਲਾਗਤ ਕੀਮਤ ’ਤੇ ਕੀਤੇ ਜਾਣਗੇ-ਹਰਵਿੰਦਰ ਅਜਨੋਹਾ ਅਗਲੀ ਖ਼ਬਰ ਸਹੁਰਿਆਂ ਤੋਂ ਤੰਗ ਹੋ ਕੇ ਨਵ ਵਿਆਹੁਤਾ ਨੇ ਲਿਆ ਫਾਹਾ
Ad Position 24