27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪਿੰਡ ਘੋੜਾਵਾਹਾ ਵਿਖੇ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਸ਼ੁਰੂ

ਅੱਡਾ ਸਰਾਂ, 26 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਘੋੜਾਵਾਹਾ ਵਿਚ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਸੀਨੀਅਰ ਆਗੂ ਬਿਕਰਮਜੀਤ ਸਿੰਘ ਲਾਲੀ, ਗੁਰਵਿੰਦਰ ਸਿੰਘ ਗੋਲਡੀ, ਮਾਸਟਰ ਅਰਵਿੰਦਰ ਸਿੰਘ, ਰਾਕੇਸ਼ ਵੋਹਰਾ, ਕਰਨੈਲ ਸਿੰਘ ਬੱਬੂ, ਕੋਚ ਦਲਬੀਰ ਸਿੰਘ ਜੌੜਾ, ਕੁਲਦੀਪ ਸਿੰਘ ਦੀ ਦੇਖ-ਰੇਖ ਹੇਠ ਸ਼ੁਰੂ ਹੋ ਗਿਆ । ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਮੱਖਣ ਸਿੰਘ ਦਰੀਆਂ ਵਲੋਂ ਸਰਬੱਤ ਦੇ ਭਲੇ ਦੀ ਕੀਤੀ ਗਈ ਅਰਦਾਸ ਉਪਰੰਤ ਮੁੱਖ ਮਹਿਮਾਨ ਸਰਬਜੀਤ ਸਿੰਘ ਗੋਲਡੀ ਦਸੂਹਾ ਤੇ ਰਾਵਲ ਸਿੰਘ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 27-09-2026
ਅੱਡਾ ਸਰਾਂ, 26 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਘੋੜਾਵਾਹਾ ਵਿਚ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਸੀਨੀਅਰ ਆਗੂ ਬਿਕਰਮਜੀਤ ਸਿੰਘ ਲਾਲੀ, ਗੁਰਵਿੰਦਰ ਸਿੰਘ ਗੋਲਡੀ, ਮਾਸਟਰ ਅਰਵਿੰਦਰ ਸਿੰਘ, ਰਾਕੇਸ਼ ਵੋਹਰਾ, ਕਰਨੈਲ ਸਿੰਘ ਬੱਬੂ, ਕੋਚ ਦਲਬੀਰ ਸਿੰਘ ਜੌੜਾ, ਕੁਲਦੀਪ ਸਿੰਘ ਦੀ ਦੇਖ-ਰੇਖ ਹੇਠ ਸ਼ੁਰੂ ਹੋ ਗਿਆ । ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਮੱਖਣ ਸਿੰਘ ਦਰੀਆਂ ਵਲੋਂ ਸਰਬੱਤ ਦੇ ਭਲੇ ਦੀ ਕੀਤੀ ਗਈ ਅਰਦਾਸ ਉਪਰੰਤ ਮੁੱਖ ਮਹਿਮਾਨ ਸਰਬਜੀਤ ਸਿੰਘ ਗੋਲਡੀ ਦਸੂਹਾ ਤੇ ਰਾਵਲ ਸਿੰਘ ਨੇ ਕੀਤਾ। ਮੁਕਾਬਲਿਆਂ ਵਿਚ ਕੰਧਾਲਾ ਜੱਟਾ ਦੀ ਟੀਮ ਨੇ ਬੀਰਮਪੁਰ ਦੀ ਟੀਮ ਨੂੰ ਹਰਾਇਆ ਜਦਕਿ ਤਲਵੰਡੀ ਜੱਟਾਂ ਨੇ ਸਹਿਬਾਜ਼ਪੁਰ ਦੀ ਟੀਮ ਨੂੰ, ਰਾਏਪੁਰ ਨੇ ਸੂਸਾ ਨੂੰ ਅਤੇ ਟੇਰਕਿਆਣਾ ਨੇ ਨਰਿਆਲਾ ਨੂੰ ਹਰਾਇਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਆਲ ਓਪਨ ਕਲੱਬਾਂ ਦੇ ਮੁਕਾਬਲੇ ਵਿਚ 21 ਹਜ਼ਾਰ 100 ਰੁਪਏ ਦੇ ਇਨਾਮ ਲਈ ਮਾਝਾ, ਮਾਲਵਾ, ਦੋਆਬਾ ਤੇ ਦੀਨਾਨਗਰ ਦੇ ਕਲੱਬਾਂ ਦੇ ਖਿਡਾਰੀ 27 ਸਤੰਬਰ ਨੂੰ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ । ਇਸ ਮੌਕੇ ਸੁਖਵਿੰਦਰ ਸਿੰਘ ਮੂਨਕਾਂ, ਜਸਵੀਰ ਸਿੰਘ, ਨਿਰੰਜਨ ਸਿੰਘ, ਨਿਰਮਲ ਸਿੰਘ, ਚਰਨਜੀਤ ਸਿੰਘ, ਬਲਦੇਵ ਸਿੰਘ, ਸਵਿੰਦਰ ਸਿੰਘ, ਕਵਰ ਚੌਧਰੀ ਸ਼ਹਿਨਾਜ਼ ਖਾਂ, ਦਮਨਦੀਪ ਸਿੰਘ ਬਿੱਲਾ, ਹਰਪਾਲ ਸਿੰਘ, ਰਾਜ ਕੁਮਾਰ ਸਰਪੰਚ ਸਲੇਮਪੁਰ, ਦਲਵੀਰ ਸਿੰਘ, ਕੰਨੀ ਯੂ. ਐੱਸ. ਏ., ਭਿੰਦਾ ਪੰਧੇਰ, ਕਵਰ ਤੇ ਲਵਲੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ‘ ਨਸ਼ਾ ਮੁਕਤ ਪੰਜਾਬ ਯਾਤਰਾ’ ਨੌਜਵਾਨੀ ਨੂੰ ਬਚਾਉਣ ਲਈ ਬਣੀ ਸਮਾਜਿਕ ਲਹਿਰ-ਪੁਸ਼ਕਰ ਧਾਮੀ
Ad Position 24