28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਲਾਵਾਰਸ ਕੁੱਤਿਆਂ ਦੇ ਝੁੰਡ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ-ਐੱਮ. ਡੀ. ਖਲਨਾਇਕ ਸਿੰਘ ਘੋਗਰਾ

ਘੋਗਰਾ, 28 ਸਤੰਬਰ (ਆਰ. ਐੱਸ.

Ad Position 21
No active advertisement
ਅਜੀਤ ਡੈਸਕ 29-09-2026
ਘੋਗਰਾ, 28 ਸਤੰਬਰ (ਆਰ. ਐੱਸ. ਸਲਾਰੀਆ)-ਇਲਾਕੇ ਵਿਚ ਦਿਨ-ਬ-ਦਿਨ ਲਾਵਾਰਸ ਕੁੱਤਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਜਿਸ ਨਾਲ ਇਲਾਕੇ ਵਿਚ ਲਾਵਾਰਸ ਕੁੱਤਿਆਂ ਦੇ ਝੁੰਡ ਤੋਂ ਸਕੂਲੀ ਵਿਦਿਆਰਥੀ ਅਤੇ ਆਮ ਲੋਕਾਂ ਦਾ ਜਿਊਣਾ ਮੁਹਾਲ ਹੋਇਆ। ਇਸ ਸੰਬੰਧੀ ਐੱਮ. ਡੀ. ਖਲਨਾਇਕ ਸਿੰਘ ਘੋਗਰਾ ਨੇ ਦੱਸਿਆ ਕਿ ਇਲਾਕੇ ਅੰਦਰ ਲਾਵਾਰਸ ਕੁੱਤਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਜੋ ਕਿ ਦੋ ਪਹੀਆ ਵਾਹਨ, ਸਕੂਲੀ ਵਿਦਿਆਰਥੀ ਅਤੇ ਪੈਦਲ ਜਾਣ ਵਾਲੇ ਰਾਹਗੀਰਾਂ ਲਈ ਕਿਸੇ ਖ਼ਤਰੇ ਤੋਂ ਘੱਟ ਨਹੀਂ ਹੈ, ਦੋ ਪਹੀਆ ਵਾਹਨ ਵਾਲਾ ਜਦੋਂ ਬਾਜ਼ਾਰ ਤੋਂ ਫਲ, ਫਰੂਟ, ਜਾਂ ਕੋਈ ਹੋਰ ਖ਼ਰੀਦੋ ਫ਼ਰੋਖ਼ਤ ਕਰਕੇ ਆਉਂਦਾ ਹੈ ਤਾਂ ਇਹ ਲਾਵਾਰਸ ਕੁੱਤੇ ਕਾਫ਼ੀ ਦੂਰ ਤੱਕ ਦੋ ਪਹੀਆ ਵਾਹਨਾਂ ਦੇ ਪਿੱਛੇ ਦੌੜਦੇ ਹਨ, ਜਿਸ ਕਰਕੇ ਦੋ ਪਹੀਆ ਵਾਹਨ ਚਾਲਕ ਘਬਰਾ ਕੇ ਡਿਗ ਜਾਂਦਾ ਹੈ ਸੱਟ ਲਗਵਾ ਬੈਠਦਾ ਹੈ, ਲਾਵਾਰਸ ਕੁੱਤੇ ਸਕੂਲੀ ਵਿਦਿਆਰਥੀਆਂ ਦੇ ਪਿੱਛੇ ਦੌੜਦੇ ਹਨ, ਜੋ ਕਿ ਘਾਤਕ ਸਿੱਧ ਹੁੰਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਮੰਗ ਕੀਤੀ ਕਿ ਇਲਾਕੇ ’ਚ ਦਿਨ-ਬ-ਦਿਨ ਵੱਧ ਰਹੀ ਲਾਵਾਰਸ ਕੁੱਤਿਆਂ ਦੀ ਗਿਣਤੀ ’ਤੇ ਕਾਬੂ ਪਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਪਹਿਲੀ ਅਕਤੂਬਰ ਤੋਂ ਹੋਣਗੇ ਸ਼ੁਰੂ
Ad Position 24