28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਕਾਰ ਏ. ਸੀ. ਦੀ ਦੁਕਾਨ ’ਤੇ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਹੁਸ਼ਿਆਰਪੁਰ, 28 ਸਤੰਬਰ (ਨਰਿੰਦਰ ਸਿੰਘ ਬੱਡਲਾ)-ਅੱਡਾ ਅੱਤੋਵਾਲ ਵਿਖੇ ਕਾਰ ਏ. ਸੀ.

Ad Position 21
No active advertisement
ਅਜੀਤ ਡੈਸਕ 29-09-2026
ਹੁਸ਼ਿਆਰਪੁਰ, 28 ਸਤੰਬਰ (ਨਰਿੰਦਰ ਸਿੰਘ ਬੱਡਲਾ)-ਅੱਡਾ ਅੱਤੋਵਾਲ ਵਿਖੇ ਕਾਰ ਏ. ਸੀ. ਦੀ ਦੁਕਾਨ ’ਤੇ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਪੀੜਤ ਦੁਕਾਨਦਾਰ ਲਵਦੀਪ ਸਿੰਘ ਵਾਸੀ ਪਿੰਡ ਅੱਤੋਵਾਲ ਨੇ ਦੱਸਿਆ ਕਿ ਉਹ ਪਿਛਲੇ ਅੱਠ ਸਾਲ ਤੋਂ ਅੱਡਾ ਅੱਤੋਵਾਲ ਵਿਖੇ ਕਾਰ ਏ. ਸੀ. ਰਿਪੇਅਰ ਦੀ ਦੁਕਾਨ ਕਰਦਾ ਹੈ। ਅੱਜ ਸਵੇਰੇ ਜਦੋਂ ਉਹ ਹੁਸ਼ਿਆਰਪੁਰ ਗਿਆ ਹੋਇਆ ਸੀ। ਤਾਂ ਉਸ ਨੂੰ ਕਿਸੇ ਦੁਕਾਨਦਾਰ ਨੇ ਫ਼ੋਨ ਕਰਕੇ ਦੱਸਿਆ ਕਿ ਉਸ ਦੀ ਦੁਕਾਨ ਅੰਦਰੋਂ ਬਹੁਤ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਪੀੜਤ ਲਵਦੀਪ ਜਦੋਂ ਤੱਕ ਆਪਣੀ ਦੁਕਾਨ ਤੇ ਪਹੁੰਚਾ ਤਾਂ ਆਸ ਪਾਸ ਦੇ ਦੁਕਾਨਦਾਰਾਂ ਤੇ ਹੋਰ ਰਾਹਗੀਰਾਂ ਨੇ ਦੁਕਾਨ ਅੰਦਰ ਲੱਗੀ ਅੱਗ ’ਤੇ ਕਾਬੂ ਪਾਇਆ। ਅੱਗ ’ਤੇ ਜਦੋਂ ਤੱਕ ਕਾਬੂ ਪਾਇਆ ਗਿਆ ਉਦੋਂ ਤੱਕ ਦੁਕਾਨ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਪੀੜਤ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਸ ਦਾ 6 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ। ਇਸ ਘਟਨਾ ਸੰਬੰਧੀ ਸੰਬੰਧਿਤ ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਗੁਰਤੇਜ ਪਨੂੰ ਨੇ ਪਾਬੰਦੀ ਦੇ ਬਾਵਜੂਦ ਦਿਨ ਵੇਲੇ ਚੱਲਣ ਵਾਲੇ ਟਿੱਪਰਾਂ ਨੂੰ ਰੋਕਿਆ ਅਗਲੀ ਖ਼ਬਰ ਫਿਊਚਰ ਟੀਚ ਇੰਸਟੀਚਿਊਟ ’ਚ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ
Ad Position 24