ਕਾਂਗਰਸੀ ਆਗੂ ਗੁਰਤੇਜ ਪਨੂੰ ਨੇ ਪਾਬੰਦੀ ਦੇ ਬਾਵਜੂਦ ਦਿਨ ਵੇਲੇ ਚੱਲਣ ਵਾਲੇ ਟਿੱਪਰਾਂ ਨੂੰ ਰੋਕਿਆ
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਗੜ੍ਹਸ਼ੰਕਰ ਸ਼ਹਿਰ ’ਚ ਨੰਗਲ ਰੋਡ ’ਤੇ ਦਿਨ ਵੇਲੇ ਟਿੱਪਰਾਂ ਦੇ ਚੱਲਣ ’ਤੇ ਲਗਾਈ ਮਨਾਹੀ ਦੇ ਬਾਵਜੂਦ ਟਿੱਪਰਾਂ ਦੀ ਆਵਾਜਾਈ ਬਰਕਰਾਰ ਰਹਿਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਕਾਂਗਰਸੀ ਆਗੂ ਗੁਰਤੇਜ ਸਿੰਘ ਪਨੂੰ ਨੇ ਸ਼ਾਮ 7 ਵਜੇ ਤੋਂ ਪਹਿਲਾ ਸ਼ਹਿਰ ’ਚੋਂ ਲੰਘ ਰਹੇ ਟਿੱਪਰਾਂ ਨੂੰ ਰੋਕ ਕੇ ਲਾਹਨਤਾਂ ਪਾਈਆਂ।
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਗੜ੍ਹਸ਼ੰਕਰ ਸ਼ਹਿਰ ’ਚ ਨੰਗਲ ਰੋਡ ’ਤੇ ਦਿਨ ਵੇਲੇ ਟਿੱਪਰਾਂ ਦੇ ਚੱਲਣ ’ਤੇ ਲਗਾਈ ਮਨਾਹੀ ਦੇ ਬਾਵਜੂਦ ਟਿੱਪਰਾਂ ਦੀ ਆਵਾਜਾਈ ਬਰਕਰਾਰ ਰਹਿਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਕਾਂਗਰਸੀ ਆਗੂ ਗੁਰਤੇਜ ਸਿੰਘ ਪਨੂੰ ਨੇ ਸ਼ਾਮ 7 ਵਜੇ ਤੋਂ ਪਹਿਲਾ ਸ਼ਹਿਰ ’ਚੋਂ ਲੰਘ ਰਹੇ ਟਿੱਪਰਾਂ ਨੂੰ ਰੋਕ ਕੇ ਲਾਹਨਤਾਂ ਪਾਈਆਂ। ਸ਼ਾਮ ਸਮੇਂ ਟਿੱਪਰਾਂ ਵਲੋਂ ਕੁਝ ਕਾਰਾਂ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਰੋਸ ਜਤਾਉਂਦੇ ਹੋਏ ਪਨੂੰ ਨੇ ਕਿਹਾ ਕਿ ਟਿੱਪਰਾਂ ਦੇ ਮਾਮਲੇ ’ਚ ਪੁਲਿਸ ਵਾਲੇ ਫ਼ੋਨ ਚੁੱਕਣਾ ਵੀ ਮੁਨਾਸਬ ਨਹੀਂ ਸਮਝ ਰਹੇ। ਉਨ੍ਹਾਂ ਟਿੱਪਰਾਂ ਦੇ ਚਾਲਕਾਂ ਨੂੰ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਕਈ ਟਿੱਪਰਾਂ ਨੂੰ ਸ਼ਹਿਰ ਵਿਚ ਦਾਖ਼ਲ ਹੋਣ ਤੋਂ ਰੋਕਿਆ। ਕਾਂਗਰਸੀ ਆਗੂ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮਾਈਨਿੰਗ ਮਾਫ਼ੀਆ ਟਿੱਪਰਾਂ ਦੀ ਰੋਕ ਸੰਬੰਧੀ ਡਿਪਟੀ ਕਮਿਸ਼ਨਰ ਵਲੋਂ ਲਗਾਈ ਪਾਬੰਦੀ ਨੂੰ ਵੀ ਟਿੱਚ ਨਹੀਂ ਜਾਣ ਰਹੇ। ਉਨ੍ਹਾਂ ਕਿਹਾ ਕਿ ਟਿੱਪਰਾਂ ਨਾਲ ਅਨੇਕਾਂ ਲੋਕਾਂ ਦੀ ਮੌਤ ਹੋ ਜਾਣ ਤੋਂ ਬਾਅਦ ਵੀ ਨਾ ਸਰਕਾਰ ਜਾਗੀ ਤੇ ਨਾ ਹੀ ਪ੍ਰਸ਼ਾਸਨ ਜਾਗਿਆ। ਪਨੂੰ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਰਕਾਰ ਨੂੰ ਇਸ ਵੱਡਾ ਖ਼ਮਿਆਜ਼ਾ ਭੁਗਤਣਾ ਪਵੇਗਾ।