28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਨਸ਼ਾ ਮੁਕਤ ਯਾਤਰਾ ਦਾ ਦਸੂਹਾ ਵਿਖੇ ਸ਼ਾਨਦਾਰ ਸਵਾਗਤ

ਦਸੂਹਾ, 28 ਸਤੰਬਰ (ਕੌਸ਼ਲ)-ਪੰਜਾਬ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰਵਾਉਣ ਲਈ ਕੱਢੀ ਜਾ ਰਹੀ ‘ਨਸ਼ਾ ਮੁਕਤ ਯਾਤਰਾ’ ਦੇ ਤਹਿਤ ਦਸੂਹਾ ਦੇ ਗੁਰੂ ਹਰਿਗੋਬਿੰਦ ਪੈਟਰੋਲ ਪੰਪ (ਸਾਹੀ ਪੰਪ) ਵਿਖੇ ਇਕ ਵਿਸ਼ਾਲ ਪ੍ਰੋਗਰਾਮ ਉਲੀਕਿਆ। ਭਾਜਪਾ ਦੇ ਨੌਜਵਾਨ ਤੇ ਗਤੀਸ਼ੀਲ ਆਗੂ ਡਾ.

Ad Position 21
No active advertisement
ਅਜੀਤ ਡੈਸਕ 29-09-2026
ਦਸੂਹਾ, 28 ਸਤੰਬਰ (ਕੌਸ਼ਲ)-ਪੰਜਾਬ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰਵਾਉਣ ਲਈ ਕੱਢੀ ਜਾ ਰਹੀ ‘ਨਸ਼ਾ ਮੁਕਤ ਯਾਤਰਾ’ ਦੇ ਤਹਿਤ ਦਸੂਹਾ ਦੇ ਗੁਰੂ ਹਰਿਗੋਬਿੰਦ ਪੈਟਰੋਲ ਪੰਪ (ਸਾਹੀ ਪੰਪ) ਵਿਖੇ ਇਕ ਵਿਸ਼ਾਲ ਪ੍ਰੋਗਰਾਮ ਉਲੀਕਿਆ। ਭਾਜਪਾ ਦੇ ਨੌਜਵਾਨ ਤੇ ਗਤੀਸ਼ੀਲ ਆਗੂ ਡਾ. ਹਰਸਿਮਰਤ ਸਾਹੀ ਦੀ ਯੋਗ ਅਗਵਾਈ ਹੇਠ ਵਿਸ਼ਾਲ ਇਕੱਠ ਵਿਚ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਨਸ਼ਿਆਂ ਤੇ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਡਟਣ ਦਾ ਸੰਕਲਪ ਲਿਆ। ਇਸ ਮੌਕੇ ਕਿਸ਼ਤਵਾੜ ਤੋਂ ਵਿਧਾਇਕ ਸ਼ਗੁਨ ਪਰਿਹਾਰ, ਅਸ਼ਵਨੀ ਸ਼ਰਮਾ ਸਾਬਕਾ ਪ੍ਰਧਾਨ ਪੰਜਾਬ ਬੀ. ਜੇ. ਪੀ., ਵਿਜੇ ਸਾਂਪਲਾ ਸਾਬਕਾ ਮੰਤਰੀ, ਪਰਮਿੰਦਰ ਸਿੰਘ ਬਰਾੜ ਜਨਰਲ ਸੈਕਟਰੀ ਪੰਜਾਬ ਬੀ. ਜੇ. ਪੀ., ਮਹੰਤ ਰਾਜ ਗਿਰੀ, ਰਕੇਸ਼ ਸ਼ਰਮਾ ਪ੍ਰਭਾਰੀ, ਜੰਗੀ ਲਾਲ ਮਹਾਜਨ ਵਿਧਾਇਕ, ਮੀਨੂ ਸੇਠੀ ਸੈਕਟਰੀ ਪੰਜਾਬ ਬੀਜੇਪੀ, ਸੰਜੀਵ ਮਿਨਹਾਸ ਜ਼ਿਲ੍ਹਾ ਪ੍ਰਧਾਨ, ਰਘੁਨਾਥ ਰਾਣਾ ਹਲਕਾ ਇੰਚਾਰਜ ਹਾਜ਼ਰ ਸਨ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਹਰਸਿਮਰਤ ਸਾਹੀ ਨੇ ਨਸ਼ਿਆਂ ਦੇ ਮੁੱਦੇ ਦੇ ਨਾਲ-ਨਾਲ ਸੂਬੇ ਵਿਚ ਢਹਿ-ਢੇਰੀ ਹੋ ਚੁੱਕੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੌਜੂਦਾ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਸਰਕਾਰ ਦੀ ਨੀਅਤ ’ਤੇ ਸਿੱਧਾ ਵਾਰ ਕਰਦਿਆਂ ਡਾ. ਸਾਹੀ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਮਕਸਦ ਸਿਰਫ਼ ਆਪਣੀਆਂ ਜੇਬਾਂ ਭਰਨਾ ਤੇ ਆਮ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਝੂਠੇ ਇਸ਼ਤਿਹਾਰਾਂ ਰਾਹੀਂ ਬਰਬਾਦ ਕਰਨਾ ਰਹਿ ਗਿਆ ਹੈ। ਇਸ ਮੌਕੇ ਡਾ. ਸਾਹੀ ਨੇ ਇਕੱਠ ਵਿਚ ਪਹੁੰਚੇ ਹਰੇਕ ਵਰਕਰ ਦਾ ਨਿੱਜੀ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ, “ਤੁਹਾਡੀ ਇਸ ਭਾਰੀ ਹਾਜ਼ਰੀ ਨੇ ਮੇਰੇ ਹੌਸਲੇ ਨੂੰ ਹੋਰ ਬੁਲੰਦ ਕੀਤਾ ਹੈ ਅਤੇ ਇਹ ਸਾਬਤ ਕਰ ਦਿੱਤਾ ਹੈ ਕਿ ਅਸੀਂ ਪੰਜਾਬ ਦੇ ਭਵਿੱਖ ਲਈ ਇਕਜੁੱਟ ਹੋ ਕੇ ਮੌਜੂਦਾ ਸਰਕਾਰ ਤੋਂ ਲੋਕ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਵਿਸ਼ਵਾਸ ਬੀ. ਜੇ. ਪੀ. ਦੇ ਵਿਚ ਦਿਨ ਬ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਸ ਮੌਕੇ ਅਸ਼ੋਕ ਸਬਰਵਾਲ, ਕਰਨਪਾਲ ਸਿੰਘ ਗੋਲਡੀ, ਓਮਕਾਰ ਸਿੰਘ, ਡਿੰਕੀ ਰਾਣਾ, ਪਸ਼ਵਿੰਦਰ ਸਿੰਘ, ਰਾਮ ਸ਼ਰਨ ਪ੍ਰੈਸ਼ਰ, ਜਸਵੰਤ ਭੱਪੂ, ਰਜਨੀ ਕੌਸ਼ਲ, ਮਨੋਜ ਕੁਮਾਰ, ਤਰਲੋਚਨ ਸਿੰਘ, ਨਵਦੀਪ ਸਿੰਘ, ਖੁਸ਼ਵੰਤ ਸਿੰਘ ਚੀਮਾ, ਸ਼ਾਮ ਸਿੰਘ, ਸੁਭਾਸ਼ ਚੰਦਰ, ਬੱਬੀ ਡੋਗਰਾ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹ... ਅਗਲੀ ਖ਼ਬਰ ਸੜਕ ਹਾਦਸੇ ’ਚ ਸ਼ਰਧਾਲੂ ਦੀ ਮੌਤ
Ad Position 24