ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ
ਮਾਹਿਲਪੁਰ, 28 ਸਤੰਬਰ (ਰਜਿੰਦਰ ਸਿੰਘ)-ਜਥੇਦਾਰ ਹਰਬੰਸ ਸਿੰਘ ਸਰਹਾਲਾ ਦੀ ਸਰਪ੍ਰਸਤੀ ਹੇਠ ਚੱਲ ਰਹੀ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਵਲੋਂ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਚੰਬਲ ਖ਼ੁਰਦ ਵਿਖੇ ਕਰਵਾਇਆ। ਇਸ ਮੌਕੇ ਸਜਾਏ ਦੀਵਾਨ ਮੌਕੇ ਕੀਰਤਨੀ ਜਥਾ ਭਾਈ ਬਲਵੀਰ ਸਿੰਘ ਗੁਰਬਾਣੀ ਕੀਰਤਨ ਅਤੇ ਕਥਾਵਾਚਕ ਭਾਈ ਨਛੱਤਰ ਸਿੰਘ ਬ੍ਰਹਮਜੀਤ ਹੁਸ਼ਿਆਰਪੁਰ ਵਾਲਿਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ’ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।
ਮਾਹਿਲਪੁਰ, 28 ਸਤੰਬਰ (ਰਜਿੰਦਰ ਸਿੰਘ)-ਜਥੇਦਾਰ ਹਰਬੰਸ ਸਿੰਘ ਸਰਹਾਲਾ ਦੀ ਸਰਪ੍ਰਸਤੀ ਹੇਠ ਚੱਲ ਰਹੀ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਵਲੋਂ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਚੰਬਲ ਖ਼ੁਰਦ ਵਿਖੇ ਕਰਵਾਇਆ। ਇਸ ਮੌਕੇ ਸਜਾਏ ਦੀਵਾਨ ਮੌਕੇ ਕੀਰਤਨੀ ਜਥਾ ਭਾਈ ਬਲਵੀਰ ਸਿੰਘ ਗੁਰਬਾਣੀ ਕੀਰਤਨ ਅਤੇ ਕਥਾਵਾਚਕ ਭਾਈ ਨਛੱਤਰ ਸਿੰਘ ਬ੍ਰਹਮਜੀਤ ਹੁਸ਼ਿਆਰਪੁਰ ਵਾਲਿਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ’ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਗੁਲਜ਼ਾਰ ਸਿੰਘ ਚੰਬਲਾਂ, ਸੋਹਣ ਸਿੰਘ, ਅਵਤਾਰ ਸਿੰਘ, ਪ੍ਰਦੀਪ ਸਿੰਘ, ਸਤਨਾਮ ਸਿੰਘ ਚੰਬਲ ਖ਼ੁਰਦ, ਸੋਹਣ ਸਿੰਘ ਦਾਦੂਵਾਲ, ਪ੍ਰਧਾਨ ਕੁਲਵੰਤ ਸਿੰਘ ਗੋਂਦਪੁਰ, ਲੱਖਾ ਸਿੰਘ ਗੋਂਦਪੁਰ, ਸਤਵੀਰ ਸਿੰਘ ਥੱਪਲਾਂ, ਸਰਪੰਚ ਗੁਰਦੇਵ ਸਿੰਘ ਮਨੋਲੀਆਂ, ਖੁਸ਼ਵੰਤ ਸਿੰਘ ਮਨੋਲੀਆਂ, ਨਵਪ੍ਰੀਤ ਸਿੰਘ ਚੱਕ ਕਟਾਰੂ, ਮਨਵੀਰ ਸਿੰਘ ਭਾਰਟਾ, ਜਸਵੀਰ ਸਿੰਘ, ਸਰਹਾਲਾ ਖ਼ੁਰਦ, ਗੁਰਦੀਪ ਸਿੰਘ, ਸਰਹਾਲਾ ਖ਼ੁਰਦ, ਸਿਮਰਪਾਲ ਸਿੰਘ ਸਰਹਾਲਾ ਖ਼ੁਰਦ, ਸਤਪਾਲ ਸਿੰਘ ਦਾਦੂਵਾਲ, ਦੇਵ ਰਾਜ ਦਾਦੂਵਾਲ, ਰਾਜ ਕੁਮਾਰ ਦਾਦੂਵਾਲ, ਭਾਈ ਜਸਵੰਤ ਸਿੰਘ ਚੰਬਲ ਕਲਾਂ ਅਤੇ ਹੋਰ ਸੰਗਤਾਂ ਹਾਜ਼ਰ ਸਨ।