29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ’ਚੋਂ ਕੱਢਣ ਲਈ ਖੇਡ ਮੁਕਾਬਲੇ ਕਰਾਉਣੇ ਸਮੇਂ ਦੀ ਮੁੱਖ ਲੋੜ-ਕੁਲਾਰ

ਚੌਲਾਂਗ, 28 ਸਤੰਬਰ (ਸੁਖਦੇਵ ਸਿੰਘ)-ਪਿੰਡ ਘੋੜਾਵਾਹਾ ਵਿਖੇ ਦੋ ਦਿਨਾ ਵਾਲੀਬਾਲ ਟੂਰਨਾਮੈਂਟ ਕਰਵਾਇਆ। ਐਨ.

Ad Position 21
No active advertisement
ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਅਕਾਲੀ ਆਗੂ ਕਮਲਜੀਤ ਸਿੰਘ ਕੁਲਾਰ ਰਸੂਲਪੁਰ, ਬਿਕਰਮ ਸਿੰਘ ਲਾਲੀ, ਗੁਰਵਿੰਦਰ ਸਿੰਘ ਗੋਲਡੀ ਬੱਬੀ ਚੌਧਰੀ ਤੇ ਹੋਰ। ਤਸਵੀਰ : ਸੁਖਦੇਵ ਸਿੰਘ 29-09-2026
ਚੌਲਾਂਗ, 28 ਸਤੰਬਰ (ਸੁਖਦੇਵ ਸਿੰਘ)-ਪਿੰਡ ਘੋੜਾਵਾਹਾ ਵਿਖੇ ਦੋ ਦਿਨਾ ਵਾਲੀਬਾਲ ਟੂਰਨਾਮੈਂਟ ਕਰਵਾਇਆ। ਐਨ. ਆਰ. ਆਈ. ਗੁਰਮਿੰਦਰ ਸਿੰਘ ਗੋਲਡੀ ਤੇ ਪਿੰਡ ਘੋੜਾਵਾਹਾ ਦੀ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਟੂਰਨਾਮੈਂਟ ’ਚ ਅੱਠ ਟੀਮਾਂ ਨੇ ਭਾਗ ਲਿਆ। ਸੈਮੀਫਾਈਨਲ ਵਿਚ ਪਹੁੰਚੀਆਂ ਦੋ ਟੀਮਾਂ ਦੀਨਾਨਗਰ ਤੇ ਬਾਬਕ ਪਿੰਡ ਦੇ ਮੁਕਾਬਲੇ ਵਿਚ ਖਿਡਾਰੀਆਂ ਨਾਲ ਜਾਣ ਪਛਾਣ ਕਮਲਜੀਤ ਸਿੰਘ ਕੁਲਾਰ ਮੈਂਬਰ ਪੀ. ਏ. ਸੀ. ਸ਼੍ਰੋਮਣੀ ਅਕਾਲੀ ਦਲ ਨੇ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ਵਿਚੋਂ ਕੱਢਣ ਲਈ ਅਜਿਹੇ ਖੇਡ ਮੇਲੇ ਕਰਵਾਉਣੇ ਬਹੁਤ ਜ਼ਰੂਰੀ ਹਨ। ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਦੇ ਸਦਕਾ ਪਿੰਡਾਂ ’ਚ ਜਿਹੜੇ ਟੂਰਨਾਮੈਂਟ ਕਰਵਾਏ ਜਾਂਦੇ ਹਨ। ਇਹ ਨੌਜਵਾਨਾਂ ਨੂੰ ਚੰਗੀ ਦਿਸ਼ਾ ਤੇ ਸਿਹਤ ਦੇਣ ਵਾਲੇ ਹਨ। ਕੁਲਾਰ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਕਰਾਉਣਾ ਇਕ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਦੌਰਾਨ ਖਿਡਾਰੀਆਂ ਤੇ ਪਹੁੰਚੇ ਦਰਸ਼ਕਾਂ ਲਈ ਗੁਰੂ ਦਾ ਲੰਗਰ ਅਟੁੱਟ ਵਰਤਾਇਆ। ਟੂਰਨਾਮੈਂਟ ਵਾਲੀਬਾਲ ਟੂਰਨਾਮੈਂਟ ’ਚ ਓਪਨ ਟੀਮਾਂ ਲਈ 31000 ਪਹਿਲਾਂ ਇਨਾਮ, ਦੂਸਰਾ ਇਨਾਮ 21000 ਅਤੇ ਪਿੰਡ ਪੱਧਰ ਦੀਆਂ ਟੀਮਾਂ ਵਾਸਤੇ ਪਹਿਲਾਂ ਇਨਾਮ 15000, ਦੂਸਰਾ ਇਨਾਮ 11000 ਅੰਡਰ 19 ਟੀਮਾਂ ਵਾਸਤੇ ਪਹਿਲਾਂ ਇਨਾਮ 11000 ਤੇ ਹੋਰ ਵੀ ਨਕਦ ਇਨਾਮ ਦਿੱਤੇ ਗਏ। ਇਸ ਮੌਕੇ ਗੁਰਵਿੰਦਰ ਸਿੰਘ ਗੋਲਡੀ ਇਟਲੀ, ਬਿਕਰਮ ਸਿੰਘ ਲਾਲੀ ਘੋੜਾ ਵਹਾ, ਬੱਬੀ ਚੌਧਰੀ, ਬਿੱਲਾ ਕੋਚ, ਚਰਨਜੀਤ ਸਿੰਘ ਬਾਜਵਾ, ਪ੍ਰਿਥੀਪਾਲ ਸਿੰਘ ਦਾਤਾ, ਸੁਰਜੀਤ ਸਿੰਘ ਜੌੜਾ, ਨੰਬਰਦਾਰ ਗੁਰਬਖ਼ਸ਼ ਸਿੰਘ, ਹਰਪ੍ਰੀਤ ਸਿੰਘ ਬਾਬਕ, ਦਮਨਦੀਪ ਸਿੰਘ ਦਰੀਆ, ਗੁਰਵਿੰਦਰ ਸਿੰਘ ਮੋਹਕਮਗੜ, ਬੇਅੰਤ ਸਿੰਘ ਨੰਗਲ ਖੁੰਗਾ, ਅਵਤਾਰ ਸਿੰਘ, ਬੱਬੂ, ਕੋਚ ਨਿੰਦਰ ਸਿੰਘ, ਬਲਵੀਰ ਸਿੰਘ, ਕੋਚ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਦਸੂਹਾ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ-ਐਡ. ਘੁੰਮਣ ਅਗਲੀ ਖ਼ਬਰ ਵਿਧਾਇਕ ਰਾਜਾ ਗਿੱਲ ਵਲੋਂ ਗੜ੍ਹਦੀਵਾਲਾ ਵਿਖੇ ਫੈਂਸੀ ਲਾਈਟਾਂ ਦਾ ਉਦਘਾਟਨ
Ad Position 24