ਪੰਚਾਇਤ ਸੰਮਤੀ ਮਾਹਿਲਪੁਰ ਨੇ ਪਿਛਲੇ 40-50 ਸਾਲਾਂ ਤੋਂ ਹੋਏ ਨਾਜਾਇਜ਼ ਕਬਜ਼ੇ ਛੁਡਵਾਏ
ਮਾਹਿਲਪੁਰ, 29 ਸਤੰਬਰ (ਰਜਿੰਦਰ ਸਿੰਘ)-ਪਿਛਲੇ ਕੁੱਝ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਚਾਇਤ ਸੰਮਤੀ ਮਾਹਿਲਪੁਰ ਵਲੋਂ ਮਾਹਿਲਪੁਰ ਸ਼ਹਿਰ ਦੇ ਵਾਰਡ ਜੇਜੋਂ ਰੋਡ ‘ਤੇ ਖੋਖੇ ਵਾਲੇ ਤੇ ਗੱਡੀਆਂ ਵਾਲੇ ਭਾਈਚਾਰੇ ਵਲੋਂ ਪਿਛਲੇ 40-50 ਸਾਲਾਂ ਤੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਸ਼ਾਂਤੀਪੂਰਨ ਛਡਾਉਣ ‘ਚ ਜਿਥੇ ਭਾਰੀ ਸਫਲਤਾ ਪ੍ਰਾਪਤ ਕੀਤੀ, ਉੱਥੇ ਇਹ ਭਾਈਚਾਰਾ ਗਲੀਆਂ, ਸੜਕਾਂ ‘ਤੇ ਬਿਨਾਂ ਛੱਤ ਤੋਂ ਰੁਲ ਰਿਹਾ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ-6 ‘ਚ ਵਸੇ ਮਹਾਰਾਣਾ ਪ੍ਰਤਾਪ ਵੰਸ਼ ਤੋਂ ਗੱਡੀਆਂ ਵਾਲੇ ਭਾਈਚਾਰੇ ਵਲੋਂ ਪਿਛਲੇ 40-50 ਸਾਲਾਂ ਤੋਂ ਤੀਹ ਤੋਂ ਵੱਧ ਝੁੱਗੀਆਂ ‘ਚ ਉਹ ਵਸੇਵਾ ਕਰ ਰਹੇ ਸਨ।
ਮਾਹਿਲਪੁਰ, 29 ਸਤੰਬਰ (ਰਜਿੰਦਰ ਸਿੰਘ)-ਪਿਛਲੇ ਕੁੱਝ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਚਾਇਤ ਸੰਮਤੀ ਮਾਹਿਲਪੁਰ ਵਲੋਂ ਮਾਹਿਲਪੁਰ ਸ਼ਹਿਰ ਦੇ ਵਾਰਡ ਜੇਜੋਂ ਰੋਡ ‘ਤੇ ਖੋਖੇ ਵਾਲੇ ਤੇ ਗੱਡੀਆਂ ਵਾਲੇ ਭਾਈਚਾਰੇ ਵਲੋਂ ਪਿਛਲੇ 40-50 ਸਾਲਾਂ ਤੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਸ਼ਾਂਤੀਪੂਰਨ ਛਡਾਉਣ ‘ਚ ਜਿਥੇ ਭਾਰੀ ਸਫਲਤਾ ਪ੍ਰਾਪਤ ਕੀਤੀ, ਉੱਥੇ ਇਹ ਭਾਈਚਾਰਾ ਗਲੀਆਂ, ਸੜਕਾਂ ‘ਤੇ ਬਿਨਾਂ ਛੱਤ ਤੋਂ ਰੁਲ ਰਿਹਾ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ-6 ‘ਚ ਵਸੇ ਮਹਾਰਾਣਾ ਪ੍ਰਤਾਪ ਵੰਸ਼ ਤੋਂ ਗੱਡੀਆਂ ਵਾਲੇ ਭਾਈਚਾਰੇ ਵਲੋਂ ਪਿਛਲੇ 40-50 ਸਾਲਾਂ ਤੋਂ ਤੀਹ ਤੋਂ ਵੱਧ ਝੁੱਗੀਆਂ ‘ਚ ਉਹ ਵਸੇਵਾ ਕਰ ਰਹੇ ਸਨ। ਬਦਲਦੇ ਵਕਤ ਅਨੁਸਾਰ ਸਿਆਸੀ ਆਗੂਆਂ ਨੇ ਇਨ੍ਹਾਂ ਦੀਆਂ ਵੋਟਾਂ ਬਣਾ ਕੌਂਸਲਰ ਬਣਨ ‘ਚ ਕਾਫੀ ਦਾਅ ਖੇਡੇ ਤੇ ਇਨ੍ਹਾਂ ਗੱਡੀਆਂ ਵਾਲੇ ਭਾਈਚਾਰੇ ਦੀਆਂ ਵੋਟਾਂ ਨਾਲ ਕਈਆਂ ਨੇ ਕੌਂਸਲਰ ਬਣਨ ‘ਚ ਵੱਡੀ ਸਫਲਤਾ ਵੀ ਪ੍ਰਾਪਤ ਕੀਤੀ, ਪਰ ਕਿਸੇ ਵੀ ਸਿਆਸੀ ਆਗੂਆਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਵੱਲ ਧਿਆਨ ਨਹੀਂ ਦਿੱਤਾ ਤੇ ਆਪਣੀਆਂ ਵੋਟਾਂ ਲੈਣ ਲਈ ਇਨ੍ਹਾਂ ਲੋਕਾਂ ਨੂੰ ਵਰਤਦੇ ਰਹੇ। ਪੰਚਾਇਤ ਸੰਪਤੀ ਵਲੋਂ ਨੋਟਿਸ ਲੱਗਣ ‘ਤੇ ਉਨ੍ਹਾਂ ਦੇ ਭਾਈਚਾਰੇ ਨੇ ਰੋਸ ਪ੍ਰਦਰਸ਼ਨ ਵੀ ਕੀਤਾ, ਪਰ ਕਾਮਯਾਬ ਨਾ ਹੋ ਸਕੇ ਤੇ ਉਨ੍ਹਾਂ ਕਬਜ਼ੇ ਛੱਡਣ ਉਪਰੰਤ ਉਹ ਸੜਕਾਂ ਤੇ ਗਲੀਆਂ ‘ਚ ਰੁਲਣ ਲਈ ਮਜਬੂਰ ਹਨ ਤੇ ਕੋਈ ਸਿਆਸੀ ਆਗੂ ਉਨ੍ਹਾਂ ਦੀ ਬਾਹ ਫੜਨ ਲਈ ਤਿਆਰ ਨਹੀ। ਇਸ ਜਗ੍ਹਾ ਦੇ ਮੋਹਰੇ ਕੁੱਝ ਖੋਖੇ-ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ੇ ਉਨ੍ਹਾਂ ਵਲੋਂ ਇਹ ਕਬਜ਼ੇ ਛੱਡਦੇ ਅੱਜ ਦੇਖੇ ਗਏ। ਇਸ ਸੰਬੰਧੀ ਬੀ. ਡੀ. ਪੀ. ਓ. ਕੰਵਲਜੀਤ ਸਿੰਘ ਨੇ ਦੱਸਿਆ ਕਿ ਇਹ 3-4 ਕਨਾਲ ਜਗ੍ਹਾ ਪੰਚਾਇਤ ਸੰਮਤੀ ਦੀ ਕਰੋੜਾਂ ਰੁਪਏ ਦੀ ਜਗ੍ਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ ਨਾਜਾਇਜ਼ ਕਬਜ਼ੇ ਛਡਵਾਉਣ ਲਈ ਉਨ੍ਹਾਂ 28 ਅਗਸਤ ਨੂੰ ਨੋਟਿਸ ਲਗਾਇਆ, ਜਿਸ ‘ਚ ਧਿਆਨ ‘ਚ ਰੱਖਦਿਆਂ ਉਨ੍ਹਾਂ ਵਲੋਂ ਨਾਜਾਇਜ਼ ਕਬਜ਼ੇ ਸ਼ਾਂਤੀ ਪੂਰਨ ਛੱਡ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਜਗ੍ਹਾ ‘ਤੇ ਮਾਰਕੀਟ ਬਣਾਈ ਜਾਵੇਗੀ ਤਾਂ ਜੋ ਸੰਮਤੀ ਨੂੰ ਕਮਾਈ ਹੋ ਸਕੇ।