01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਨਵੀਂ ਬਣੀ ਟਾਂਡਾ-ਗੜ੍ਹਦੀਵਾਲਾ ਸੜਕ ’ਤੇ ਪਏ ਟੋਏ ਖੋਲ੍ਹ ਰਹੇ ‘ਵਿਕਾਸ’ ਦੀ ਪੋਲ, ਡਬਲ ਲੇਅਰ ਦਾ ਕੰਮ ਅਜੇ ਵੀ ਅਧੂਰਾ

ਟਾਂਡਾ ਉੜਮੁੜ, 30 ਸਤੰਬਰ- (ਕੁਲਬੀਰ ਸਿੰਘ ਗੁਰਾਇਆ)- ਪਿੰਡ ਜੌਹਲਾਂ ਤੋਂ ਗੜ੍ਹਦੀਵਾਲ ਤੱਕ ਪੀ. ਡਬਲਯੂ ਡੀ.

Ad Position 21
No active advertisement
ਪਿੰਡ ਜੌਹਲਾਂ ਤੋਂ ਗੜ੍ਹਦੀਵਾਲ ਜਾਂਦੀ ਪੀ. ਡਬਲਯੂ. ਡੀ ਮਹਿਕਮੇ ਵਲੋਂ ਬਣਾਈ ਖਸਤਾ ਹਾਲਤ ਸੜਕ ਦਾ ਦ੍ਰਿਸ਼। ਤਸਵੀਰ : ਗੁਰਾਇਆ 01-10-2026
ਟਾਂਡਾ ਉੜਮੁੜ, 30 ਸਤੰਬਰ- (ਕੁਲਬੀਰ ਸਿੰਘ ਗੁਰਾਇਆ)- ਪਿੰਡ ਜੌਹਲਾਂ ਤੋਂ ਗੜ੍ਹਦੀਵਾਲ ਤੱਕ ਪੀ. ਡਬਲਯੂ ਡੀ. ਵਿਭਾਗ ਵਲੋਂ ਬਣਾਈ ਗਈ ਸੜਕ ਹੁਣ ਥਾਂ-ਥਾਂ ਤੋਂ ਟੁੱਟਣ ਤੇ ਟੋਏ ਪੈਣ ਕਾਰਨ ਚਰਚਾ ’ਚ ਆ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਵੀਂ ਬਣੀ ਸੜਕ ਕੁੱਝ ਹੀ ਸਮੇਂ ’ਚ ਟੁੱਟਣ ਲੱਗ ਪਈ ਤਾਂ ਸੜਕ ਦੇ ਨਿਰਮਾਣ ਦੀ ਗੁਣਵੱਤਾ ਤੇ ਨਿਗਰਾਨੀ ਦੋਵਾਂ ’ਤੇ ਸਵਾਲ ਉੱਠਣੇ ਸੁਭਾਵਿਕ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਸੜਕ ਨੂੰ ਦੋ ਲੇਅਰਾਂ ਪਾ ਕੇ ਬਣਾਉਣਾ ਸੀ ਤਾਂ ਜੋ ਇਸ ਦੀ ਮਜ਼ਬੂਤੀ ਵਧੀਆ ਰਹੇ ਪਰ ਕਰੀਬ ਇਕ ਸਾਲ ਬੀਤਣ ’ਤੇ ਵੀ ਇਸ ’ਤੇ ਦੂਜੀ ਲੇਅਰ ਪਾਉਣ ਦਾ ਕੰਮ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਜਦਕਿ ਪਹਿਲੀ ਲੇਅਰ ਸਾਲ 2025 ਵਿਚ ਪਾਈ ਗਈ ਸੀ, ਹੁਣ ਸਾਲ 2026 ਵੀ ਖ਼ਤਮ ਹੋਣ ਵਾਲਾ ਹੈ, ਪਰ ਸੜਕ ’ਤੇ ਦੂਜੀ ਲੇਅਰ ਨਾ ਪਾਏ ਜਾਣ ਕਾਰਨ ਸੜਕ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਟਾਂਡਾ-ਗੜ੍ਹਦੀਵਾਲਾ ਸੜਕ ਇਲਾਕੇ ਦੇ ਲੋਕਾਂ ਲਈ ਆਵਾਜਾਈ ਦਾ ਮਹੱਤਵਪੂਰਨ ਰਸਤਾ ਹੈ। ਹਰ ਰੋਜ਼ ਵੱਡੀ ਗਿਣਤੀ ਵਿਚ ਵਾਹਨ ਇਸ ਸੜਕ ਤੋਂ ਲੰਘਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਸਮੇਂ ਸਿਰ ਮੁਰੰਮਤ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ। ਇਲਾਕਾ ਵਾਸੀਆਂ ਨੇ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਮੌਕੇ ਦੀ ਜਾਂਚ ਕਰਵਾਈ ਜਾਵੇ। ਜੇਕਰ ਨਿਰਮਾਣ ਵਿਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਜ਼ਿੰਮੇਵਾਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਬਕਾਇਆ ਦੂਜੀ ਲੇਅਰ ਦਾ ਕੰਮ ਮਿਆਰੀ ਢੰਗ ਨਾਲ ਜਲਦ ਮੁਕੰਮਲ ਕਰਵਾਇਆ ਜਾਵੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕਾਂ ’ਤੇ ਸਰਕਾਰੀ ਪੈਸਾ ਖ਼ਰਚ ਕਰਨ ਦਾ ਮਕਸਦ ਲੋਕਾਂ ਨੂੰ ਸੁਚੱਜੀ ਤੇ ਸੁਰੱਖਿਅਤ ਆਵਾਜਾਈ ਮੁਹੱਈਆ ਕਰਵਾਉਣਾ ਹੈ ਤਾਂ ਫਿਰ ਇਸ ਲਈ ਸੜਕ ਦੀ ਗੁਣਵੱਤਾ ਤੇ ਟਿਕਾਊਪਣ ਦੀ ਜ਼ਿੰਮੇਵਾਰੀ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਿਤ ਵਿਭਾਗ ਇਸ ਮਾਮਲੇ ’ਤੇ ਕਦੋਂ ਕਾਰਵਾਈ ਕਰਦਾ ਹੈ ਤੇ ਅਧੂਰੇ ਪਏ ਡਬਲ ਲੇਅਰ ਦੇ ਕੰਮ ਨੂੰ ਕਦੋਂ ਪੂਰਾ ਕੀਤਾ ਜਾਂਦਾ ਹੈ। ਇਸ ਸਬੰਧੀ ਜਦੋਂ ਪੀ.ਡਬਲਯੂ.ਡੀ. ਦੇ ਐੱਸ.ਡੀ.ਓ. ਬਲਦੇਵ ਰਾਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੁੱਕ ਦੇ ਰੇਟ ਵਧਣ ਕਰਕੇ ਠੇਕੇਦਾਰ ਵਲੋਂ ਅਜੇ ਤੱਕ ਦੂਜੀ ਲੇਅਰ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਅਤੇ ਇਸ ਸਬੰਧੀ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੰਤ ਅਨੂਪ ਸਿੰਘ ਤੇ ਸਿੱਖ ਵੈੱਲਫੇਅਰ ਸੁਸਾਇਟੀ ਵਲੋਂ ਗੁਰਮਤਿ ਸਮਾਗਮਾਂ ਦੀ ਲੜੀ ਨਿਰੰਤਰ ਜਾਰੀ - ਗੁਰਪ੍ਰੀਤ ਸਿੰਘ ਅਗਲੀ ਖ਼ਬਰ ਫੂਡ ਸੇਫ਼ਟੀ ਟੀਮ ਨੇ ਚੈਕਿੰਗ ਦੌਰਾਨ ਮਿਲੇ ਖ਼ਰਾਬ 50 ਕਿੱਲੋ ਗੁੜ ਨੂੰ ਨਸ਼ਟ ਕਰਵਾਇਆ
Ad Position 24