29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਜਨਰਲ ਸਕੱਤਰ ਪੰਜਾਬ ਤਰਲੋਕ ਸਿੰਘ ਸਾਹੀ ਵਲੋਂ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ

ਤਲਵਾੜਾ, 29 ਨਵੰਬਰ (ਮਹਿਤਾ)- ਜਨਰਲ ਸਕੱਤਰ ਪੰਜਾਬ ਆਲ ਇੰਡੀਆ ਕਾਂਗਰਸ ਸੋਨੀਆ ਗਾਂਧੀ ਐਸੋਸੀਏਸ਼ਨ ਸਰਦਾਰ ਤਰਲੋਕ ਸਿੰਘ ਸਾਹੀ ਸੇਵਾ ਮੁਕਤ ਇੰਸਪੈਕਟਰ ਸੀ. ਆਈ.

Ad Position 21
No active advertisement
ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਜਨਰਲ ਸਕੱਤਰ ਪੰਜਾਬ ਤਰਲੋਕ ਸਾਹੀ ਸੇਵਾ ਮੁਕਤੀ ਇੰਸਪੈਕਟਰ। ਅਜੀਤ ਤਸਵੀਰ 30-11-2026
ਤਲਵਾੜਾ, 29 ਨਵੰਬਰ (ਮਹਿਤਾ)- ਜਨਰਲ ਸਕੱਤਰ ਪੰਜਾਬ ਆਲ ਇੰਡੀਆ ਕਾਂਗਰਸ ਸੋਨੀਆ ਗਾਂਧੀ ਐਸੋਸੀਏਸ਼ਨ ਸਰਦਾਰ ਤਰਲੋਕ ਸਿੰਘ ਸਾਹੀ ਸੇਵਾ ਮੁਕਤ ਇੰਸਪੈਕਟਰ ਸੀ.ਆਈ.ਡੀ. ਵਿਭਾਗ ਪੰਜਾਬ ਨੇ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪਰਗਟ ਸਿੰਘ ਨਾਲ ਮੁਲਾਕਾਤ ਕੀਤੀ। ਤਰਲੋਕ ਸਾਹੀ ਨੇ ਪ੍ਰਧਾਨ ਪਰਗਟ ਸਿੰਘ ਨੂੰ ਹਲਕਾ ਦਸੂਹਾ ਦੀਆਂ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ। ਪ੍ਰਧਾਨ ਪਰਗਟ ਸਿੰਘ ਨੇ ਸਮੱਸਿਆਵਾਂ ਸੁਣ ਕੇ ਤਰਲੋਕ ਸਾਹੀ ਨੂੰ ਭਰਪੂਰ ਭਰੋਸਾ ਦਵਾਇਆ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਆਉਣ ’ਤੇ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ’ਤੇ ਪ੍ਰਧਾਨ ਯੂਥ ਕਾਂਗਰਸ ਹਲਕਾ ਦਸੂਹਾ ਸਿਮਰਨਜੀਤ ਸਿੰਘ ਸਾਹੀ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਲੋਕ ਪ੍ਰੇਸ਼ਾਨ, ਰੋਜ਼ਾਨਾ ਦੇ ਕੰਮਕਾਜ ਹੋ ਰਹੇ ਪ੍ਰਭਾਵਿਤ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨੇ ਪੰਜਾਬੀਆਂ ’ਚ ਨਵੀਂ ਆਸ ਜਗਾਈ-ਇਕਬਾਲ ਗੱਗੂ
Ad Position 24