ਬੈਂਕਾਕ, 29 ਨਵੰਬਰ (ਏ.ਪੀ.)-ਮਿਆਂਮਾਰ ’ਚ ਫ਼ੌਜ ਵਲੋਂ 2 ਵੱਖ-ਵੱਖ ਦਿਨਾਂ ਦੌਰਾਨ ਕੀਤੇ ਗਏ ਹਵਾਈ ਹਮਲਿਆਂ ਵਿਚ ਬੱਚਿਆਂ ਸਮੇਤ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਵਿਰੋਧੀ ਸਮੂਹਾਂ ਅਤੇ ਬਚਾਅ ਅਧਿਕਾਰੀਆਂ ਅਨੁਸਾਰ ਹਮਲੇ ਸ਼ਾਨ, ਰਖਾਈਨ ਅਤੇ ਮਗਵੇ ਖੇਤਰਾਂ ’ਚ ਕੀਤੇ ਗਏ।
ਇਨ੍ਹਾਂ ਵਿਚ ਵਿਆਹ ਸਮਾਗਮ ਵਾਲੀ ਥਾਂ, ਸਕੂਲਾਂ, ਬੋਧੀ ਮੱਠ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਮਿਆਂਮਾਰ ਵਿਚ 2021 ਦੇ ਫ਼ੌਜੀ ਤਖ਼ਤਾ ਪਲਟ ਤੋਂ ਬਾਅਦ ਹਿੰਸਕ ਸੰਘਰਸ਼ ਜਾਰੀ ਹੈ। ਫ਼ੌਜੀ ਸਰਕਾਰ ਨੇ ਇਨ੍ਹਾਂ ਹਮਲਿਆਂ ਬਾਰੇ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ।