29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਵਿਸ਼ਵ ਮੁੱਕੇਬਾਜ਼ੀ ਕੱਪ: ਮੀਨਾਕਸ਼ੀ ਸਮੇਤ 4 ਭਾਰਤੀ ਮੁੱਕੇਬਾਜ਼ ਸੈਮੀਫਾਈਨਲ ’ਚ ਪੁੱਜੇ

ਤਾਸ਼ਕੰਦ, 29 ਨਵੰਬਰ (ਪੀ.ਟੀ.ਆਈ.)-ਵਿਸ਼ਵ ਚੈਂਪੀਅਨ ਮੀਨਾਕਸ਼ੀ ਹੁੱਡਾ ਅਤੇ ਚਾਰ ਹੋਰ ਭਾਰਤੀ ਮੁੱਕੇਬਾਜ਼ਾਂ ਨੇ ਪਹਿਲੇ ਦੌਰ ਵਿਚ ਜਿੱਤ ਦਰਜ ਕਰਕੇ ਇੱਥੇ ਵਿਸ਼ਵ ਮੁੱਕੇਬਾਜ਼ੀ ਕੱਪ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ। ਮੀਨਾਕਸ਼ੀ (51 ਕਿਲੋਗ੍ਰਾਮ) ਤੋਂ ਇਲਾਵਾ ਰਿਸ਼ੀ ਸਿੰਘ (50 ਕਿਲੋਗ੍ਰਾਮ), ...

Ad Position 21
No active advertisement
ਅਜੀਤ ਡੈਸਕ 30-11-2026

ਤਾਸ਼ਕੰਦ, 29 ਨਵੰਬਰ (ਪੀ.ਟੀ.ਆਈ.)-ਵਿਸ਼ਵ ਚੈਂਪੀਅਨ ਮੀਨਾਕਸ਼ੀ ਹੁੱਡਾ ਅਤੇ ਚਾਰ ਹੋਰ ਭਾਰਤੀ ਮੁੱਕੇਬਾਜ਼ਾਂ ਨੇ ਪਹਿਲੇ ਦੌਰ ਵਿਚ ਜਿੱਤ ਦਰਜ ਕਰਕੇ ਇੱਥੇ ਵਿਸ਼ਵ ਮੁੱਕੇਬਾਜ਼ੀ ਕੱਪ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ। ਮੀਨਾਕਸ਼ੀ (51 ਕਿਲੋਗ੍ਰਾਮ) ਤੋਂ ਇਲਾਵਾ ਰਿਸ਼ੀ ਸਿੰਘ (50 ਕਿਲੋਗ੍ਰਾਮ), ਜੁਗਨੂੰ (85 ਕਿਲੋਗ੍ਰਾਮ), ਮਾਲਸਾਵਮਤਲੁਆਂਗਾ (80 ਕਿਲੋਗ੍ਰਾਮ) ਤੇ ਨੈਨਾ (80 ਕਿਲੋਗ੍ਰਾਮ) ਨੇ ਇੱਥੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਹਾਲਾਂਕਿ ਸਾਵਨ ਗਿੱਲ (90 ਕਿਲੋਗ੍ਰਾਮ ਤੋਂ ਵੱਧ) ਤੇ ਪ੍ਰਾਚੀ (57 ਕਿਲੋਗ੍ਰਾਮ) ਦਾ ਸਫ਼ਰ ਪਹਿਲੇ ਦੌਰ ਵਿਚ ਹੀ ਖ਼ਤਮ ਹੋ ਗਿਆ।

ਇਸ ਮੁਕਾਬਲੇ ਦੇ ਫਾਰਮੈਟ ਅਨੁਸਾਰ ਮੁਕਾਬਲੇ ਕੁਆਰਟਰ ਫਾਈਨਲ ਗੇੜ ਤੋਂ ਸ਼ੁਰੂ ਹੁੰਦੇ ਹਨ, ਜਿਸ ’ਚ 20 ਭਾਰ ਵਰਗਾਂ ਵਿਚੋਂ ਹਰੇਕ ਵਿਚ 8 ਮੁੱਕੇਬਾਜ਼ ਹਿੱਸਾ ਲੈਂਦੇ ਹਨ। ਇਸ ਤਰ੍ਹਾਂ ਕੁੱਲ 132 ਮੁੱਕੇਬਾਜ਼ ਮੁਕਾਬਲੇ ’ਚ ਸ਼ਾਮਲ ਹੁੰਦੇ ਹਨ, ਜਿਨ੍ਹਾਂ ਵਿਚੋਂ ਕੁਝ ਭਾਰ ਵਰਗਾਂ ਵਿਚ ਸਿਰਫ਼ ਤਿੰਨ ਖਿਡਾਰੀ ਹੀ ਹੁੰਦੇ ਹਨ। ਮੌਜੂਦਾ ਵਿਸ਼ਵ ਚੈਂਪੀਅਨ ਮੀਨਾਕਸ਼ੀ ਨੇ ਮਹਿਲਾਵਾਂ ਦੇ 51 ਕਿਲੋਗ੍ਰਾਮ ਭਾਰ ਵਰਗ ’ਚ ਇਟਲੀ ਦੀ ਮਾਰਟੀਨਾ ਵਾਸਾਲੋ ਨੂੰ 5-0 ਨਾਲ ਆਸਾਨੀ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ।

ਰਿਸ਼ੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੇ 50 ਕਿਲੋਗ੍ਰਾਮ ਭਾਰ ਵਰਗ ’ਚ ਅਰਮੀਨੀਆ ਦੇ ਰੁਡੋਲਫ ਗਾਰਬੋਯਾਨ ਨੂੰ 5-0 ਨਾਲ ਹਰਾਇਆ। ਜੁਗਨੂੰ 85 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਦੇ ਤੀਜੇ ਰਾਊਂਡ ’ਚ ਇਟਲੀ ਦੇ ਆਪਣੇ ਵਿਰੋਧੀ ਪਾਓਲੋ ਕਾਰੂਸੋ ਦੇ ਸੱਟ ਲੱਗਣ ਕਾਰਨ ਮੁਕਾਬਲੇ ਤੋਂ ਬਾਹਰ ਹੋ ਜਾਣ ਕਰਕੇ ਅਗਲੇ ਗੇੜ ’ਚ ਪਹੁੰਚਣ ਵਿੱਚ ਸਫਲ ਰਹੇ। ਨੈਨਾ ਅਤੇ ਮਾਲਸਾਵਮਤਲੁਆਂਗਾ ਨੇ ਕ੍ਰਮਵਾਰ ਕਜ਼ਾਖਸਤਾਨ ਦੀ ਵਲੇਰੀਆ ਐਕਸਨੋਵਾ ਅਤੇ ਰੂਸ ਦੇ ਬੇਸ਼ਟੋ ਸ਼ਾਵਲੇਵ ਨੂੰ 3-2 ਨਾਲ ਹਰਾ ਕੇ ਜਿੱਤ ਦਰਜ ਕੀਤੀ।

ਸਾਵਨ ਨੂੰ 90 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਦੇ ਪਹਿਲੇ ਦੌਰ ਦੇ ਮੁਕਾਬਲੇ ਵਿਚ ਅਰਮੀਨੀਆ ਦੇ ਡੇਵਿਡ ਚਾਲੋਯਾਨ ਹੱਥੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਪ੍ਰਾਚੀ ਮਹਿਲਾਵਾਂ ਦੇ 57 ਕਿਲੋਗ੍ਰਾਮ ਭਾਰ ਵਰਗ ’ਚ ਸਰਬੀਆ ਦੀ ਨਤਾਲੀਆ ਸ਼ਾਦਰੀਨਾ ਤੋਂ 0-4 ਨਾਲ ਹਾਰ ਗਈ।

Ad Position 22
No active advertisement
ਪਿਛਲੀ ਖ਼ਬਰ ਸਈਅਦ ਮੋਦੀ ਬੈਡਮਿੰਟਨ ਚੈਂਪੀਅਨਸ਼ਿਪ: ਥਾਈਲੈਂਡ ਦੀ ਸੁਪਾਨਿਦਾ ਨੇ ਜਿੱਤਿਆ ਮਹਿਲਾ ਸਿੰਗਲਜ਼ ਦਾ ਖ਼ਿਤਾਬ, ਤਨਵੀ ਸ਼ਰਮਾ ਨੂ... ਅਗਲੀ ਖ਼ਬਰ ਵਿਕਟੋਰੀਆ ’ਚ ਵਿਧਾਨ ਸਭਾ ਚੋਣਾਂ ’ਚ ਰਾਜਾ ਰੈੱਡੀ ਦੀ ਜਿੱਤ
Ad Position 24