01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਡਾ. ਰਾਏ ਦੀ ਪੁਸਤਕ ’ਤੇ ਪੰਜਾਬ ਵਰਸਿਟੀ ਚੰਡੀਗੜ੍ਹ ਦੇ ਹਿਸਟਰੀ ਵਿਭਾਗ ਨੇ ਗੋਸ਼ਟੀ ਕਰਵਾਈ

ਹੁਸ਼ਿਆਰਪੁਰ, 30 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਦੇ ਹਿਸਟਰੀ ਵਿਭਾਗ ਨੇ ਡਾ. ਜਸਵੰਤ ਰਾਏ ਖੋਜ ਅਫ਼ਸਰ, ਭਾਸ਼ਾ ਵਿਭਾਗ ਪੰਜਾਬ ਦੀ ਆਦਿ ਧਰਮ ਲਹਿਰ ਦੇ ਸ਼ਤਾਬਦੀ ਵਰ੍ਹੇ ‘ਤੇ ਆਈ ਨਵੀਂ ਪੁਸਤਕ ‘ਬਾਬੂ ਮੰਗੂ ਰਾਮ ਮੁਗੋਵਾਲੀਆ’ ‘ਤੇ ਗੋਸ਼ਟੀ ਸਮਾਗਮ ਕਰਵਾਇਆ ਜਿਸ ਦੀ ਪ੍ਰਧਾਨਗੀ ਚੇਅਰਮੈਨ ਹਿਸਟਰੀ ਵਿਭਾਗ ਡਾ.

Ad Position 21
No active advertisement
ਅਜੀਤ ਡੈਸਕ 01-10-2026
ਹੁਸ਼ਿਆਰਪੁਰ, 30 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਦੇ ਹਿਸਟਰੀ ਵਿਭਾਗ ਨੇ ਡਾ. ਜਸਵੰਤ ਰਾਏ ਖੋਜ ਅਫ਼ਸਰ, ਭਾਸ਼ਾ ਵਿਭਾਗ ਪੰਜਾਬ ਦੀ ਆਦਿ ਧਰਮ ਲਹਿਰ ਦੇ ਸ਼ਤਾਬਦੀ ਵਰ੍ਹੇ ‘ਤੇ ਆਈ ਨਵੀਂ ਪੁਸਤਕ ‘ਬਾਬੂ ਮੰਗੂ ਰਾਮ ਮੁਗੋਵਾਲੀਆ’ ‘ਤੇ ਗੋਸ਼ਟੀ ਸਮਾਗਮ ਕਰਵਾਇਆ ਜਿਸ ਦੀ ਪ੍ਰਧਾਨਗੀ ਚੇਅਰਮੈਨ ਹਿਸਟਰੀ ਵਿਭਾਗ ਡਾ. ਜਸਬੀਰ ਸਿੰਘ, ਪ੍ਰੋ. ਅਸ਼ੀਸ਼ ਕੁਮਾਰ, ਪ੍ਰੋ. ਸੰਤੋਸ਼ ਕੇ ਸਿੰਘ ਨੇ ਕੀਤੀ। ਜੀ ਆਇਆਂ ਸ਼ਬਦ ਆਖਦਿਆਂ ਡਾ. ਜਸਬੀਰ ਸਿੰਘ ਨੇ ਕਿਹਾ ਕਿ ਸਾਡਾ ਵਿਭਾਗ ਹਰ ਹਫ਼ਤੇ ਇੱਕ ਅਹਿਮ ਪੁਸਤਕ ‘ਤੇ ਗੋਸ਼ਟੀ ਕਰਵਾਉਂਦਾ ਹੈ। ਇਸ ਵਾਰ ਆਦਿ ਧਰਮ ਲਹਿਰ ਦੇ ਸ਼ਤਾਬਦੀ ਵਰ੍ਹੇ ‘ਤੇ ਡਾ. ਜਸਵੰਤ ਰਾਏ ਦੀ ਛਪ ਕੇ ਆਈ ਅਹਿਮ ਪੁਸਤਕ ਦਾ ਇਸ ਗੋਸ਼ਟੀ ਦਾ ਅੰਗ ਬਣਨਾ ਸਾਡੇ ਸਕਾਲਰਾਂ ਲਈ ਬੜਾ ਲਾਹੇਵੰਦ ਹੋਵੇਗਾ। ਡਾ. ਜਸਵੰਤ ਰਾਏ ਨੇ ਆਪਣਾ ਮੁਖ ਭਾਸ਼ਣ ਪੇਸ਼ ਕਰਦਿਆਂ ਕਿਹਾ ਕਿ ਬਾਬੂ ਮੰਗੂ ਰਾਮ ਨੂੰ ਪੰਜਾਬ ਦਾ ਅੰਬੇਡਕਰ ਕਿਹਾ ਜਾਂਦਾ ਹੈ। ਇਨ੍ਹਾਂ ਦਾ ਦੇਸ਼ ਦੀ ਆਜ਼ਾਦੀ ਲਈ ਜੂਝਣ ਵਾਲੀ ਗ਼ਦਰ ਪਾਰਟੀ ਅਤੇ ਹਾਸ਼ੀਆਗਤ ਲੋਕਾਂ ਲਈ ਸਮਾਜਿਕ ਕ੍ਰਾਂਤੀ ਦੀ ਜੰਗ ਲੜਨ ਵਾਲੀ ਜਥੇਬੰਦੀ ਆਦਿ ਧਰਮ ਲਹਿਰ ਵਿਚ ਉੱਘਾ ਸਥਾਨ ਹੈ। ਪ੍ਰੋ. ਅਸ਼ੀਸ਼ ਕੁਮਾਰ ਨੇ ਭਾਰਤ ਦੀਆਂ ਆਦਿ ਲਹਿਰਾਂ ਦੇ ਇਤਿਹਾਸ ਵਿਚ ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ ਜੀ ਦੇ ਜੀਵਨ ਸੰਘਰਸ਼ ਨੂੰ ਇੱਕ ਮਾਣਮੱਤੀ ਪ੍ਰਾਪਤੀ ਕਿਹਾ। ਵਿਭਾਗ ਵੱਲੋਂ ਡਾ. ਜਸਵੰਤ ਰਾਏ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਸੋਨਾ ਸਿੰਘ ਸਹਾਇਕ ਪ੍ਰੋਫੈਸਰ ਹਿਸਟਰੀ ਵਿਭਾਗ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਹੁਸ਼ਿਆਰਪੁਰ ਤੋਂ ਸ਼ਾਇਰ ਜਸਬੀਰ ਸਿੰਘ ਧੀਮਾਨ, ਸੈਨੇਟਰ ਡਾ. ਕੁਲਵਿੰਦਰ ਸਿੰਘ, ਰੱਜਤ ਕੁਮਾਰ, ਅਵਲਨੂਰ ਸਿੰਘ, ਬਲਦੇਵ ਰਾਏ, ਜਸਵਿੰਦਰ ਸਿੰਘ, ਸਮਾਜਿਕ ਕਾਰਕੁੰਨ ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਦਿਲ ਦਿਵਸ ਮੌਕੇ ਮੈਕਸ ਹਸਪਤਾਲ ਵਲੋਂ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਜਲੰਧਰ ਰੈਲੀ ਲਈ ਟਾਂਡਾ ਤੋਂ ਜਵਾਹਰ ਖੁਰਾਣਾ ਦੀ ਅਗਵਾਈ ਹੇਠ ਭਾਜਪਾ ਦਾ ਕਾਫ਼ਲਾ ਰਵਾਨਾ
Ad Position 24