01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸਿਲਵਰ ਓਕ ਸਕੂਲ ਦੇ ਵਿਚ ਸਿੱਖਣ ਦੇ ਨਤੀਜੇ ਅਤੇ ਸਿੱਖਿਆ ਸ਼ਾਸਤਰ ਵਿਸ਼ੇ ਨੂੰ ਲੈ ਕੇ ਸੀ.ਬੀ.ਐਸ.ਈ ਵਰਕਸ਼ਾਪ

ਟਾਂਡਾ ਉੜਮੁੜ, 30 ਸਤੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਾਹਬਾਜ਼ਪੁਰ ਵਿਖੇ ਸੀ. ਬੀ.

Ad Position 21
No active advertisement
ਅਜੀਤ ਡੈਸਕ 01-10-2026
ਟਾਂਡਾ ਉੜਮੁੜ, 30 ਸਤੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਾਹਬਾਜ਼ਪੁਰ ਵਿਖੇ ਸੀ.ਬੀ.ਐਸ.ਈ. ਦੀ ਦੂਸਰੀ ਵਰਕਸ਼ਾਪ ਆਯੋਜਿਤ ਕੀਤੀ ਗਈ। ਇਹ ਵਰਕਸ਼ਾਪ ਦਾ ਵਿਸ਼ਾ ਸਿੱਖਣ ਦੇ ਨਤੀਜੇ ਅਤੇ ਸਿੱਖਿਆ ਸ਼ਾਸਤਰ ਦੇ ਬਾਰੇ ਜਾਣਕਾਰੀ ਰਿਹਾ । ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਦੇ ਵਿਚ ਇਹ ਵਰਕਸ਼ਾਪ ਸਫਲਤਾ ਪੂਰਵਕ ਸੰਪੰਨ ਹੋਈ। ਇਸ ਵਰਕਸ਼ਾਪ ਵਿਚ ਸੀਬੀਐਸਈ ਵਲੋਂ ਨਿਯੁਕਤ ਕੀਤੇ ਹੋਏ ਰਿਸੋਰਸ ਪਰਸਨ ਮੈਡਮ ਵੰਧਨਾ ਚੋਪੜਾ ਪ੍ਰਿੰਸੀਪਲ ਸਰਵਹਿਤਕਾਰੀ ਵਿਦਿਆ ਮੰਦਿਰ ਫਗਵਾੜਾ ਅਤੇ ਮੈਡਮ ਮੇਗਾ ਜੈਨ ਪ੍ਰਿੰਸੀਪਲ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਨੇ ਹਾਜ਼ਰੀ ਭਰੀ। ਦੋਵੇਂ ਰਿਸੋਰਸ ਪਰਸਨ ਨੇ ਸਕੂਲ ਦੇ ਅਧਿਆਪਕਾਂ ਦੇ ਨਾਲ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੇ ਅਧੀਨ ਬੱਚਿਆਂ ਦੇ ਲਈ ਮਿੱਥੇ ਹੋਏ ਟੀਚੇ ਅਤੇ ਹੁਨਰ ਸਿੱਖਿਆ ਦੇ ਅਧੀਨ ਸਿੱਖਿਆ ਵਿਭਾਗ ਵਲੋਂ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਦੇ ਕੋਸ਼ਿਸ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਬੱਚਿਆਂ ਨੂੰ ਸਿਖਾਉਣ ਦੇ ਤਰੀਕਿਆਂ ਦੇ ਵਿੱਚ ਬਦਲਾਵ ਅਤੇ ਬੱਚਿਆਂ ਵਲੋਂ ਕਲਾਸ ਦੇ ਵਿਚ ਪੂਰੀ ਤਰ੍ਹਾਂ ਆਪਣੀ ਸ਼ਮੂਲੀਅਤ ਦਿਖਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਬਹੁਤ ਸਾਰੇ ਅਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਸਾਨੂੰ ਅਧਿਆਪਕ ਦੇ ਰੂਪ ਵਿਚ ਕਰਨਾ ਪੈਂਦਾ ਹੈ। ਜਿਵੇਂ ਬੱਚਿਆਂ ਦਾ ਕਲਾਸ ਦੇ ਵਿਚ ਧਿਆਨ ਨਾ ਹੋਣਾ ਬੱਚਿਆਂ ਵਲੋਂ ਕਲਾਸ ਦੇ ਵਿਚ ਅਨੁਸ਼ਾਸਨ ਭੰਗ ਕਰਨਾ ਅਤੇ ਹੋਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ। ਇਨ੍ਹਾਂ ਚੀਜ਼ਾਂ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਦੇ ਹੱਲ ਕੱਢਣ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ ਅਧਿਆਪਕਾਂ ਨੇ ਉਨ੍ਹਾਂ ਦੇ ਤਜਰਬਿਆਂ ਅਤੇ ਆਪਣੇ ਵਿਚਾਰਾਂ ਦੇ ਨਾਲ ਨਵੀਆਂ ਤਕਨੀਕਾਂ ਬਾਰੇ ਜਾਣਿਆ। ਇਸ ਮੌਕੇ ਚੇਅਰਮੈਨ ਤਰਲੋਚਨ ਸਿੰਘ ਨੇ ਅਧਿਆਪਕਾਂ ਨੂੰ ਨਵੀਂ ਸਿੱਖਿਆ ਪ੍ਰਣਾਲੀ ਦੇ ਅਨੁਸਾਰ ਨਵੀਆਂ ਤਕਨੀਕਾਂ ਸਿੱਖ ਕੇ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ ਲਬਰੇਜ਼ ਕਰਨ ਬਾਰੇ ਆਪਣੇ ਵਿਚਾਰ ਦੱਸੇ ਅਤੇ ਉਨ੍ਹਾਂ ਨੇ ਆਏ ਹੋਏ ਦੋਵੇਂ ਰਿਸੋਰਸ ਪਰਸਨ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਬਲਜੀਤ, ਅਮਰਜੀਤ ਕੌਰ ਸੈਣੀ, ਕੰਚਨ, ਗੁਰਪ੍ਰੀਤ, ਪਰਮਜੀਤ, ਸੁਮਿਤ, ਵਿਸ਼ਾਲੀ, ਅਰਚਨਾ, ਪੂਜਾ, ਹਰਮਿੰਦਰ, ਹਰਜੀਤ, ਰਜਮੀਤ, ਗਰਿੰਦਰ, ਹਰਜਿੰਦਰ, ਵੀਨਾ, ਮਨੀਸ਼ਾ, ਰੁਪਿੰਦਰ, ਅਮਨ, ਪਿੰਕੀ, ਸੁਰੇਸ਼, ਬਲਦੇਵ, ਵਿਨੇ, ਸੁਸ਼ੀਲ, ਕੁਲਬੀਰ, ਕੁਲਦੀਪ ਅਤੇ ਹੋਰ ਸਟਾਫ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਿੰਪਾ ਵੱਲੋਂ ਸਕੂਲੀ ਬੱਚਿਆਂ ਨੂੰ ਆਰ.ਓ ਵਾਟਰ ਕੂਲਰ ਤੇ ਹੋਰ ਸਾਮਾਨ ਭੇਟ ਅਗਲੀ ਖ਼ਬਰ ਜਸ਼ਨ-ਏ-ਇੰਨਕਲਾਬ ਸਮਾਗਮ ਕੱਲ੍ਹ
Ad Position 24