30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸੇਵਾ-ਮੁਕਤੀ ’ਤੇ ਵਿਸ਼ੇਸ਼ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਗੜ੍ਹਸ਼ੰਕਰ – ਨਵਾਂਸ਼ਹਿਰ ਵਿਖੇ ਬਤੌਰ ਸਿਵਲ ਸਰਜਨ ਸੇਵਾਵਾਂ ਨਿਭਾਅ ਰਹੇ ਡਾ. ਗੁਰਿੰਦਰਜੀਤ ਸਿੰਘ ਸਿਹਤ ਵਿਭਾਗ ਵਿਚ ਕਰੀਬ 32 ਸਾਲ ਦੀ ਸੇਵਾ ਨਿਭਾਉਣ ਉਪਰੰਤ 30 ਸਤੰਬਰ ਨੂੰ ਸੇਵਾ-ਮੁਕਤ ਹੋਏ ਹਨ ।

Ad Position 21
No active advertisement
ਅਜੀਤ ਡੈਸਕ 01-10-2026
ਗੜ੍ਹਸ਼ੰਕਰ – ਨਵਾਂਸ਼ਹਿਰ ਵਿਖੇ ਬਤੌਰ ਸਿਵਲ ਸਰਜਨ ਸੇਵਾਵਾਂ ਨਿਭਾਅ ਰਹੇ ਡਾ. ਗੁਰਿੰਦਰਜੀਤ ਸਿੰਘ ਸਿਹਤ ਵਿਭਾਗ ਵਿਚ ਕਰੀਬ 32 ਸਾਲ ਦੀ ਸੇਵਾ ਨਿਭਾਉਣ ਉਪਰੰਤ 30 ਸਤੰਬਰ ਨੂੰ ਸੇਵਾ-ਮੁਕਤ ਹੋਏ ਹਨ । ਅੱਖਾਂ ਦੇ ਮਾਹਿਰ ਡਾ. ਗੁਰਿੰਦਰਜੀਤ ਸਿੰਘ ਦਾ ਜਨਮ 29 ਸਤੰਬਰ 1968 ਨੂੰ ਪਿਤਾ ਸ. ਬਾਵਾ ਸਿੰਘ ਦੇ ਗ੍ਰਹਿ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਚਾਂਦਪੁਰ ਰੁੜਕੀ ਦੇ ਸਰਕਾਰੀ ਸਕੂਲ ਤੋਂ ਹਾਸਿਲ ਕੀਤਾ । ਡਾ. ਗੁਰਿੰਦਰਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਤੋਂ ਐੱਮ.ਬੀ.ਬੀ.ਐੱਸ. ਦੀ ਡਿਗਰੀ ਕਰਨ ਉਪਰੰਤ ਜੁਲਾਈ 1994 ਵਿਚ ਪੰਡੋਰੀ ਭਡਿਆਰ ਦੇ ਸਿਹਤ ਕੇਂਦਰ ਵਿਚ ਮੈਡੀਕਲ ਅਫ਼ਸਰ ਵੱਲੋਂ ਸੇਵਾ ਆਰੰਭ ਕੀਤਾ। ਗੜ੍ਹਸ਼ੰਕਰ ਆ ਵਸੇ ਡਾ. ਗੁਰਿੰਦਰਜੀਤ ਸਿੰਘ ਨੇ 2001 ਤੋਂ 2004 ਤੱਕ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਸੇਵਾ ਨਿਭਾਈ। ਉਨ੍ਹਾਂ 2004 ਤੋਂ 2019 ਤੱਕ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਅੱਖਾਂ ਦੇ ਮਾਹਿਰ ਡਾਕਟਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਤਰੱਕੀ ਉਪਰੰਤ ਉਨ੍ਹਾਂ 2019 ਤੋਂ 2020 ਤੱਕ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਕਮਿਊਨਿਟੀ ਹੈਲਥ ਸੈਂਟਰ ਕਾਠਗੜ੍ਹ ਵਿਖੇ ਡਿਊਟੀ ਨਿਭਾਉਣ ਦੇ ਨਾਲ ਨਾਲ ਕੋਵਿਡ ਦੌਰਾਨ ਕੁਆਰਨਟਾਈਨ ਸੈਂਟਰ ਰਿਆਇਤ ਬਾਹੜਾ ਦੇ ਇੰਚਾਰਜ ਵਜੋਂ ਜ਼ਿੰਮੇਵਾਰੀ ਨਿਭਾਈ। 2021 ਤੋਂ 2025 ਤੱਕ ਉਨ੍ਹਾਂ ਸੀਨੀਅਰ ਮੈਡੀਕਲ ਅਫ਼ਸਰ ਕਮਿਊਨਿਟੀ ਹੈਲਥ ਸੈਂਟਰ ਸੜੋਆ ਵਿਖੇ ਜ਼ਿੰਮੇਵਾਰੀ ’ਤੇ ਤਰੱਕੀ ਉਪਰੰਤ ਸਿਵਲ ਸਰਜਨ ਨਵਾਂਸ਼ਹਿਰ ਵਿਖੇ ਸੇਵਾ ਨਿਭਾਅ ਰਹੇ ਸਨ ਜਿੱਥੇ ਅੱਜ ਸਮੂਹ ਸਟਾਫ਼ ਵੱਲੋਂ ਡਾ. ਗੁਰਿੰਦਰਜੀਤ ਸਿੰਘ ਨੂੰ ਸੇਵਾ-ਮੁਕਤੀ ’ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲੰਮਾ ਅਰਸਾ ਅੱਖਾਂ ਦੇ ਮਾਹਿਰ ਡਾਕਟਰ ਵਜੋਂ ਸੇਵਾ ਨਿਭਾਉਣ ਸਮੇਂ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਦੀਆਂ ਸੇਵਾਵਾਂ ਦਾ ਭਰਪੂਰ ਲਾਭ ਉਠਾਇਆ। - ਧਾਲੀਵਾਲ
Ad Position 22
No active advertisement
ਪਿਛਲੀ ਖ਼ਬਰ ਕਦੋਂ ਸੁਧਰੇਗੀ ਹੁਸ਼ਿਆਰਪੁਰ-ਜਲੰਧਰ ਮਾਰਗ ’ਤੇ ਬਾਈਪਾਸ ਦੀ ਬੇਹੱਦ ਖਸਤਾ ਹਾਲਤ ਅਗਲੀ ਖ਼ਬਰ ਅਮਿਤ ਸ਼ਾਹ ਦੀ ਜਲੰਧਰ ਰੈਲੀ ਲਈ ਟਾਂਡਾ ਤੋਂ ਭਾਜਪਾ ਵਰਕਰਾਂ ਦਾ ਵੱਡਾ ਕਾਫ਼ਲਾ ਰਵਾਨਾ
Ad Position 24