30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸਿੰਗੜੀਵਾਲਾ ਦੇ ਨੌਜਵਾਨਾਂ ਨੇ ਖ਼ੁਦ ਹਾਈਵੇ ’ਤੇ ਪਏ ਟੋਇਆ ਦੀ ਕੀਤੀ ਮੁਰੰਮਤ

ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਬੇਰੁਖ਼ੀ ਕਾਰਨ ਹੁਸ਼ਿਆਰਪੁਰ ਤੋਂ ਜਲੰਧਰ ਹਾਈਵੇ ’ਤੇ ਖੱਡਿਆਂ ਕਾਰਨ ਲੋਕ ਨਿੱਤ ਦਿਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦੇ ਗੰਭੀਰ ਸੱਟਾਂ ਲੱਗ ਰਹੀਆਂ ਹਨ ਪੀ. ਡਬਲਯੂ.

Ad Position 21
No active advertisement
ਹੁਸ਼ਿਆਰਪੁਰ-ਜਲੰਧਰ ਮਾਰਗ ’ਤੇ ਪਏ ਡੂੰਘੇ ਟੋਇਆ ਨੂੰ ਪੂਰਦੇ ਹੋਏ ਪਿੰਡ ਸਿੰਗੜੀਵਾਲਾ ਦੇ ਨੌਜਵਾਨ। ਤਸਵੀਰ: ਹਮਸ਼ਾਇਨ ਸਟੂਡੀਓ 01-10-2026
ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਬੇਰੁਖ਼ੀ ਕਾਰਨ ਹੁਸ਼ਿਆਰਪੁਰ ਤੋਂ ਜਲੰਧਰ ਹਾਈਵੇ ’ਤੇ ਖੱਡਿਆਂ ਕਾਰਨ ਲੋਕ ਨਿੱਤ ਦਿਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦੇ ਗੰਭੀਰ ਸੱਟਾਂ ਲੱਗ ਰਹੀਆਂ ਹਨ ਪੀ.ਡਬਲਯੂ.ਡੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਜਿਸਦੇ ਚੱਲਦਿਆਂ ਸੜਕ ਦੀ ਮੁਰੰਮਤ ਖ਼ੁਦ ਪਿੰਡ ਸਿੰਗੜੀਵਾਲ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਹੈ। ਇਸ ਸੰਬੰਧੀ ਗੱਲ ਕਰਨ ’ਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਗੁਰਨਾਮ ਸਿੰਘ ਸਿੰਗੜੀਵਾਲ ਨੇ ਦੱਸਿਆ ਕਿ ਅਵਤਾਰ ਸਿੰਘ, ਰਵੀ ਕੁਮਾਰ, ਨਰਿੰਦਰ ਸਿੰਘ, ਜਤਿੰਦਰ ਸਿੰਘ, ਅਰੁਣ ਕੁਮਾਰ, ਸੁਖਵਿੰਦਰ, ਆਕਾਸ਼ਦੀਪ, ਅਜੈ ਕੁਮਾਰ, ਰਾਜੂ, ਅਰਨਵ ਆਦਿ ਸਮੇਤ ਪਿੰਡ ਵਾਸੀਆਂ ਨੇ ਸੜਕ ਦੀ ਮੁਰੰਮਤ ਦਾ ਬੀੜਾ ਚੁੱਕਿਆ ਹੈ ਅਤੇ ਕੁੱਝ ਇਕ ਵੱਡੇ ਟੋਇਆ ਨੂੰ ਪੂਰਿਆ ਹੈ ਤਾਂ ਜੋ ਕੋਈ ਭਿਆਨਕ ਹਾਦਸਾ ਨਾ ਵਾਪਰ ਸਕੇ। ਇਸ ਮੌਕੇ ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਰਗ ਨੂੰ ਦਰੁਸਤ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇ ਲਗਾਤਾਰ ਲਾਰਿਆਂ ਤੋਂ ਤੰਗ ਕੋਰੋਨਾ ਵਲੰਟੀਅਰਾਂ ਵਲੋਂ 2 ਅਕਤੂਬਰ ਨੂੰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕਦੋਂ ਸੁਧਰੇਗੀ ਹੁਸ਼ਿਆਰਪੁਰ-ਜਲੰਧਰ ਮਾਰਗ ’ਤੇ ਬਾਈਪਾਸ ਦੀ ਬੇਹੱਦ ਖਸਤਾ ਹਾਲਤ
Ad Position 24