ਅਮਿਤ ਸ਼ਾਹ ਦੀ ਫੇਰੀ ਨੇ ਭਾਜਪਾ ਵਰਕਰਾਂ ਅੰਦਰ ਇਕ ਨਵੀਂ ਰੂਹ ਫੂਕੀ : ਖੁਰਾਣਾ
ਟਾਂਡਾ ਉੜਮੁੜ, 30 ਸਤੰਬਰ (ਦੀਪਕ ਬਹਿਲ)- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੇ ਦੌਰਾਨ ਜਿੱਥੇ ਭਾਜਪਾ ਵਰਕਰਾਂ ਵਿਚ ਇੱਕ ਨਵੀਂ ਰੂਹ ਫੂਕੀ ਗਈ ਹੈ ਉੱਥੇ ਸੂਬੇ ਵਿਚੋਂ ਨਸ਼ੇ ਨੂੰ ਪੂਰਨ ਤੌਰ ਤੇ ਮੁਕਤ ਕਰਨ ਦੇ ਮੰਤਬ ਨਾਲ ਜੋ ਅਮਿਤ ਸ਼ਾਹ ਨੇ ਟੀਚਾ ਨਿਰਧਾਰਿਤ ਕੀਤਾ ਹੈ ਭਾਜਪਾ ਦੀ ਸਰਕਾਰ ਬਣਨ ਤੇ ਉਸ ਨੂੰ ਪੂਰਾ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਵਾਹਰ ਲਾਲ ਖਰਾਨਾ ਸਾਬਕਾ ਚੇਅਰਮੈਨ ਨੇ ਅੱਜ ਟਾਂਡਾ ਵਿਖੇ ਭਾਜਪਾ ਦੀ ਰੈਲੀ ਤੇ ਜਾਣ ਤੋਂ ਪਹਿਲਾਂ ਭਾਜਪਾ ਵਰਕਰਾਂ ਨੂੰ ਲਾਮਬੰਦ ਕਰਦਿਆਂ ਕੀਤਾ।
ਟਾਂਡਾ ਉੜਮੁੜ, 30 ਸਤੰਬਰ (ਦੀਪਕ ਬਹਿਲ)- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੇ ਦੌਰਾਨ ਜਿੱਥੇ ਭਾਜਪਾ ਵਰਕਰਾਂ ਵਿਚ ਇੱਕ ਨਵੀਂ ਰੂਹ ਫੂਕੀ ਗਈ ਹੈ ਉੱਥੇ ਸੂਬੇ ਵਿਚੋਂ ਨਸ਼ੇ ਨੂੰ ਪੂਰਨ ਤੌਰ ਤੇ ਮੁਕਤ ਕਰਨ ਦੇ ਮੰਤਬ ਨਾਲ ਜੋ ਅਮਿਤ ਸ਼ਾਹ ਨੇ ਟੀਚਾ ਨਿਰਧਾਰਿਤ ਕੀਤਾ ਹੈ ਭਾਜਪਾ ਦੀ ਸਰਕਾਰ ਬਣਨ ਤੇ ਉਸ ਨੂੰ ਪੂਰਾ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਵਾਹਰ ਲਾਲ ਖਰਾਨਾ ਸਾਬਕਾ ਚੇਅਰਮੈਨ ਨੇ ਅੱਜ ਟਾਂਡਾ ਵਿਖੇ ਭਾਜਪਾ ਦੀ ਰੈਲੀ ਤੇ ਜਾਣ ਤੋਂ ਪਹਿਲਾਂ ਭਾਜਪਾ ਵਰਕਰਾਂ ਨੂੰ ਲਾਮਬੰਦ ਕਰਦਿਆਂ ਕੀਤਾ। ਇਸ ਮੌਕੇ ਤੇ ਜਿੱਥੇ ਖੁਰਾਨਾ ਨੇ ਟਾਂਡਾ ਹਲਕੇ ਵਿਚ ਭਾਜਪਾ ਦਾ ਆਧਾਰ ਵਧਣ ਦੀ ਗੱਲ ਕਹੀ ਉੱਥੇ ਉਨ੍ਹਾਂ ਕਿਹਾ ਕਿ ਭਾਜਪਾ ਆਗਾਮੀ ਵਿਧਾਨ ਸਭਾ ਚੋਣਾਂ ਲਈ ਆਪਣੇ ਤੌਰ ਤੇ ਪੂਰਨ ਰੂਪ ਵਿਚ ਤਿਆਰ ਹੈ। ਇਸ ਮੌਕੇ ਭਾਜਪਾ ਦੇ ਆਗੂਆਂ ਅਤੇ ਨੇਤਾਵਾਂ ਦਾ ਇੱਕ ਵੱਡਾ ਕਾਫ਼ਲਾ ਜਵਾਹਰ ਖਰਾਨਾ ਦੀ ਅਗਵਾਈ ਹੇਠ ਟਾਂਡਾ ਹਲਕੇ ਤੋਂ ਰਵਾਨਾ ਹੋਇਆ ਜਿਸ ਦੇ ਵਿਚ ਜਸਵਿੰਦਰ ਸਿੰਘ ਮੰਡਲ ਪ੍ਰਧਾਨ ਮਿਆਣੀ, ਜੈਮਲ ਸਿੰਘ, ਨਿਸ਼ਾਨ ਸਿੰਘ, ਵੀਨੂ ਪੰਡਿਤ ਵਾਈਸ ਪ੍ਰਧਾਨ, ਰਾਜ ਕੁਮਾਰ, ਅਸ਼ੋਕ ਕੁਮਾਰ, ਮਨੀਸ਼ ਕੁਮਾਰ, ਐਮ.ਪੀ ਸੈਣੀ, ਜਤਿੰਦਰ ਸਿੰਘ, ਲਖਵੀਰ ਸਿੰਘ, ਆਕਾਸ਼ ਭੱਟੀ, ਗੋਰਾ ਸਿੰਘ, ਅਵਤਾਰ ਸਿੰਘ, ਪਿਆਰਾ ਸਿੰਘ, ਸਤਨਾਮ ਸਿੰਘ, ਵੀਰ ਸਿੰਘ, ਵਿਜੇ ਵਰਮਾ, ਨਰਿੰਦਰ ਤੁਲੀ, ਪ੍ਰੇਮ ਕੁਮਾਰ, ਰਾਹੁਲ, ਰਾਜਵੀਰ ਸਿੰਘ, ਮੁਕੇਸ਼ ਕੁਮਾਰ, ਬੰਟੀ, ਪਵਨ ਕੁਮਾਰ ਦੀਪ ਕੁਮਾਰ, ਰਵਿੰਦਰ ਸਿੰਘ, ਜੀਤ ਰਾਮ, ਗਗਨ ਭੱਟੀ ਹਾਜ਼ਰ ਹੋਏ।