ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਵੁਸ਼ੂ ਮੁਕਾਬਲਿਆਂ ’ਚ ਹੁਸ਼ਿਆਰਪੁਰ ਨੇ ਜਿੱਤੀ ਓਵਰਆਲ ਟਰਾਫ਼ੀ
ਅੱਡਾ ਸਰਾਂ, 1 ਅਕਤੂਬਰ (ਮਸੀਤੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਦੇਖ-ਰੇਖ ਹੇਠ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੁਸ਼ੂ ਅੰਡਰ 19 ਮੁਕਾਬਲੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਸਮਾਪਤ ਹੋਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਇਨਾਮ ਵੰਡੇ।
ਅੱਡਾ ਸਰਾਂ, 1 ਅਕਤੂਬਰ (ਮਸੀਤੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਦੇਖ-ਰੇਖ ਹੇਠ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੁਸ਼ੂ ਅੰਡਰ 19 ਮੁਕਾਬਲੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਸਮਾਪਤ ਹੋਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਇਨਾਮ ਵੰਡੇ। ਆਪਣੇ ਸੰਬੋਧਨ ’ਚ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਮੁਕਾਬਲਿਆਂ ’ਚ ਲੜਕੇ ਤੇ ਲੜਕੀਆਂ ਦੀ ਓਵਰਆਲ ਟਰਾਫ਼ੀ ਜ਼ਿਲ੍ਹਾ ਹੁਸ਼ਿਆਰਪੁਰ ਨੇ ਜਿੱਤੀ। ਲੜਕਿਆਂ ਦੇ 52 ਕਿੱਲੋ ਭਾਰ ਵਰਗ ਵਿਚ ਹਰ ਸਾਹਿਬ ਸਿੰਘ ਬਠਿੰਡਾ ਨੇ ਪਹਿਲਾ ਦਲਜੀਤ ਸਿੰਘ ਹੁਸ਼ਿਆਰਪੁਰ ਨੇ ਦੂਜਾ ਸਥਾਨ ਹਾਸਿਲ ਕੀਤਾ। 70 ਕਿੱਲੋ ਵਰਗ ’ਚ ਇਜ਼ਜ਼ੁਲ ਖ਼ਾਨ ਹੁਸ਼ਿਆਰਪੁਰ ਨੇ ਪਹਿਲਾ ਅਤੇ ਨਵਦੀਪ ਸਿੰਘ ਬਠਿੰਡਾ ਨੇ ਦੂਸਰਾ, 75 ਕਿੱਲੋ ਭਾਰ ਵਿਚ ਜਸਮੀਤ ਭਾਟੀਆ ਹੁਸ਼ਿਆਰਪੁਰ ਨੇ ਪਹਿਲਾ, ਅਰਮਨਦੀਪ ਸਿੰਘ ਮਾਨਸਾ ਨੇ ਦੂਸਰਾ, 80 ਕਿੱਲੋ ਭਾਰ ਵਰਗ ’ਚ ਮਿਲਣਦੀਪ ਸਿੰਘ ਹੁਸ਼ਿਆਰਪੁਰ ਨੇ ਪਹਿਲਾਂ, ਅਮਨਦੀਪ ਸਿੰਘ ਬਠਿੰਡਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪ੍ਰਿੰ. ਭਾਰਤ ਭੂਸ਼ਣ, ਪ੍ਰਿੰ. ਹਰਜੀਤ ਸਿੰਘ, ਪ੍ਰਿੰ. ਪਰਵਿੰਦਰ ਸਿੰਘ, ਪ੍ਰਿੰ. ਦਲਵੀਰ ਕੌਰ, ਲੈਕ ਰਸ਼ਪਾਲ ਸਿੰਘ ਉੱਪਲ ਕਨਵੀਨਰ, ਲੈਕ. ਸਤਵੀਰ ਸਿੰਘ, ਲੈਕ ਸਰਬਜੀਤ ਸਿੰਘ, ਲੈਕ ਸੁਖਦੇਵ ਸਿੰਘ, ਲੈਕ ਹਰਵਿੰਦਰ ਸਿੰਘ, ਲੈਕ. ਨਰੇਸ਼ ਕੁਮਾਰ, ਸੁਖਜੀਵਨ ਸਿੰਘ ਸਫ਼ਰੀ, ਰਣਜੀਤ ਕੌਰ, ਸੁਨੀਤਾ ਰਾਣੀ, ਲੈਕ ਕੁਲਵੀਰ ਕੌਰ, ਹਰਮੀਤ ਕੌਰ, ਕ੍ਰਾਂਤੀ ਪਾਲ, ਹਰਦੀਪ ਸਿੰਘ ਆਦਿ ਵੀ ਹਾਜ਼ਰ ਸਨ।