ਨਰਸਿੰਗ ਕਾਲਜ ਕੰਧਾਲਾ ਜੱਟਾਂ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ
ਅੱਡਾ ਸਰਾਂ, 1 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਪਬਲਿਕ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ ਅਧੀਨ ਚਲਦੇ ਨਰਸਿੰਗ ਕਾਲਜ ਕੰਧਾਲਾ ਜੱਟਾਂ ‘ਚ ਹੋਏ ਸਨਮਾਨ ਸਮਾਗਮ ਦੌਰਾਨ ਬੀ. ਐਸ.
ਅੱਡਾ ਸਰਾਂ, 1 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਪਬਲਿਕ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ ਅਧੀਨ ਚਲਦੇ ਨਰਸਿੰਗ ਕਾਲਜ ਕੰਧਾਲਾ ਜੱਟਾਂ ‘ਚ ਹੋਏ ਸਨਮਾਨ ਸਮਾਗਮ ਦੌਰਾਨ ਬੀ.ਐਸ.ਸੀ. ਪਹਿਲੇ ਸਮੈਸਟਰ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਕਮੇਟੀ ਵਲੋਂ ਸਨਮਾਨ ਕੀਤਾ ਗਿਆ। ਪ੍ਰੈਜ਼ੀਡੈਂਟ ਪਰਮਿੰਦਰ ਸਿੰਘ ਅਤੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਲਾਲੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਲਵਦੀਪ ਕੌਰ ਵੜੈਚ ਅਤੇ ਵਾਇਸ ਪ੍ਰਿੰਸੀਪਲ ਲਵਦੀਪ ਕੌਰ ਤਲਵਾੜ ਨੇ ਨਤੀਜੇ ‘ਚ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਲਵਦੀਪ ਨੇ ਦੱਸਿਆ ਜੈਸਮੀਨ ਕੌਰ, ਕਮਲਪ੍ਰੀਤ ਕੌਰ, ਜੈਸਮੀਨ, ਨਵਦੀਪ ਕੌਰ, ਪ੍ਰਭਜੋਤ ਕੌਰ ਅਤੇ ਪ੍ਰੀਤ ਰੰਜਨ ਨੇ 70 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਕਾਲਜ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਆਦਰਸ਼ਜੀਤ ਕੌਰ, ਹਰਮਨਜੀਤ ਕੌਰ, ਜਸ਼ਨਦੀਪ ਕੌਰ, ਕਮਲਪ੍ਰੀਤ ਕੌਰ, ਮਨੀਸ਼ਾ, ਪਲਕਪ੍ਰੀਤ ਕੌਰ, ਸਮਨਦੀਪ ਕੌਰ, ਸਿਮਰਜੀਤ ਕੌਰ, ਸਿਮਰਨ ਕੁਮਾਰੀ ਅਤੇ ਸਿਮਰਨ ਸਿੱਧੂ ਨੇ 65 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਅਵਨੀਤ, ਹਰਲੀਨ ਕੌਰ, ਕਮਲਪ੍ਰੀਤ ਕੌਰ, ਮੁਸਕਾਨ ਅਤੇ ਸੰਗੀਤਾ ਨੇ 60 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੀ ਪ੍ਰਬੰਧਕ ਕਮੇਟੀ ਨੇ ਵੀ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੀਰਤੀ ਸਿਮਰਨਜੀਤ ਕੌਰ, ਭਵਨਦੀਪ ਕੌਰ, ਜਗੀਰ ਕੌਰ ਆਦਿ ਮੌਜੂਦ ਸਨ।